ਦੇਸ਼ ਵਿੱਚ ਇੱਕ ਦਿਨ ਵਿੱਚ ਘਟੇ 52 ਹਜ਼ਾਰ ਐਕਟਿਵ ਕੇਸ Coronavirus
ਨਵੀਂ ਦਿੱਲੀ। ਦੇਸ਼ ਵਿੱਚ ਕੋਰੋਨਾ ਵਾਇਰਸ (Coronavirus) ਮਹਾਂਮਾਰੀ ਦੇ ਲਗਾਤਾਰ ਘਟਦੇ ਮਾਮਲਿਆਂ ਵਿਚਾਲੇ ਪਿਛਲੇ 24 ਘੰਟਿਆਂ ਵਿੱਚ 52 ਹਜ਼ਾਰ 887 ਐਕਟਿਵ ਮਾਮਲਿਆ ਵਿੱਚ ਕਮੀ ਆਈ ਹੈ, ਜਦਕਿ 514 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਹੈ। ਮੰਗਲਵਾਰ ਨੂੰ ਦੇਸ਼ ਵਿੱਚ 41,54, 476 ਲੋਕਾਂ ਨੂੰ ਕਰੋਨਾ ਦਾ ਟੀਕਾ ਲਗਾਇਆ ਗਿਆ। ਇਸ ਨਾਲ ਇੱਥੇ ਹੁਣ ਤੱਕ 1,73,86,81,675 ਟੀਕੇ ਲਗਾਏ ਜਾ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,615 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਨਾਲ ਸੰਕਰਮਿਤਾਂ ਦੀ ਗਿਣਤੀ 4,27,23,558 ਤੱਕ ਪਹੁੰਚ ਗਈ ਹੈ। ਇਸ ਦੌਰਾਨ ਕੋਰੋਨਾ ਕਾਰਨ 514 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 5,09,872 ਹੋ ਗਈ ਹੈ।
ਇਸ ਦੌਰਾਨ 82,988 ਮਰੀਜ਼ਾਂ ਨੇ ਕਰੋਨਾ ਨੂੰ ਹਰਾਇਆ ਹੈ, ਜਿਸ ਦੇ ਨਾਲ ਸੰਕਰਮਣ ਮੁਕਤ ਲੋਕਾਂ ਦੀ ਗਿਣਤੀ 4,18,43,446 ਹੋ ਗਈ ਹੈ। ਕੋਵਿਡ-19 ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 52,887 ਤੋਂ ਘਟ ਕੇ 3,70,240 ਰਹਿ ਗਈ ਹੈ। ਮੌਜ਼ੂਦਾ ਸਮੇਂ ਵਿੱਚ ਦੇਸ਼ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਦੀ ਦਰ 0.87 ਫੀਸਦੀ ਹੈ, ਜਦਕਿ ਰਿਕਵਰੀ ਰੇਟ 97.94 ਫੀਸਦੀ ਹੈ। ਕੇਰਲ ਕੋਰੋਨਾ ਸਰਗਰਮ ਮਾਮਲਿਆਂ ਵਿੱਚ ਪਹਿਲੇ ਨੰਬਰ ‘ਤੇ ਹੈ, ਜਿੱਥੇ ਪਿਛਲੇ 24 ਘੰਟਿਆਂ ਵਿੱਚ 20,555 ਦੀ ਕਮੀ ਦੇ ਕਾਰਨ ਸਰਗਰਮ ਮਾਮਲਿਆਂ ਦੀ ਗਿਣਤੀ 1,24,603 ਤੱਕ ਆ ਗਈ ਹੈ। ਇਸ ਦੇ ਨਾਲ ਹੀ 32,027 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 62,40,864 ਹੋ ਗਈ ਹੈ, ਜਦੋਂ ਕਿ 304 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 62,681 ਹੋ ਗਈ ਹੈ।
ਮਹਾਰਾਸ਼ਟਰ ਕੋਰੋਨਾ ਦੇ ਸਰਗਰਮ ਮਾਮਲਿਆਂ ਵਿੱਚ ਦੂਜੇ ਨੰਬਰ ’ਤੇ ਹੈ, ਜਿੱਥੇ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਕੇਸ 5,899 ਘਟ ਕੇ 34,523 ਹੋ ਗਏ ਹਨ। ਇਸ ਦੌਰਾਨ ਸੂਬੇ ਵਿੱਚ 8,695 ਲੋਕ ਸਿਹਤਮੰਦ ਹੋਏ ਹਨ, ਜਿਸ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 76,69,772 ਹੋ ਗਈ। ਇਸ ਮਹਾਂਮਾਰੀ ਕਾਰਨ 35 ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 143416 ਹੋ ਗਈ ਹੈ। ਇਸ ਦੇ ਨਾਲ ਹੀ ਤਾਮਿਲਨਾਡੂ ਵਿੱਚ ਪਿਛਲੇ 24 ਘੰਟਿਆ ਵਿੱਚ ਸਰਗਰਮ ਮਾਮਲੇ 4583ਂ ਘਟ ਕੇ 31,368 ਰਹਿ ਗਏ ਹਨ। ਇਸ ਦੇ ਨਾਲ ਹੀ 5894 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 33,69,907 ਹੋ ਗਈ ਹੈ, ਜਦੋਂ ਕਿ 14 ਲੋਕਾ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 37946 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ