IPL ਈਸ਼ਾਨ ਕਿਸ਼ਨ ਨੂੰ ਮੁੰਬਈ ਇੰਡੀਅਨਜ਼ ਨੇ 15.25 ਕਰੋੜ ਰੁਪਏ ‘ਚ ਖਰੀਦਿਆ
ਮੁੰਬਈ। IPL 2022 ਮੈਗਾ ਨਿਲਾਮੀ ਸਮਾਪਤ ਹੋ ਗਈ ਹੈ। ਬੈਂਗਲੌਰੂ ‘ਚ ਦੋ ਦਿਨ ਤੱਕ ਚੱਲੀ ਇਸ ਨਿਲਾਮੀ ‘ਚ 204 ਖਿਡਾਰੀ ਵਿਕ ਗਏ। ਇਸ ਦੇ ਨਾਲ ਹੀ ਕਰੀਬ 551 ਕਰੋੜ ਰੁਪਏ ਖਰਚ ਕੀਤੇ ਗਏ। ਈਸ਼ਾਨ ਕਿਸ਼ਨ ਇਸ ਨਿਲਾਮੀ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ। ਉਸ ਨੂੰ ਮੁੰਬਈ ਇੰਡੀਅਨਜ਼ ਨੇ 15.25 ਕਰੋੜ ਰੁਪਏ ‘ਚ ਖਰੀਦਿਆ। ਜਦੋਂਕਿ ਦੀਪਕ ਚਾਹਰ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਰਹੇ। ਉਸ ਨੂੰ ਚੇਨਈ ਸੁਪਰ ਕਿੰਗਜ਼ ਨੇ 14 ਕਰੋੜ ਰੁਪਏ ‘ਚ ਖਰੀਦਿਆ ਸੀ। ਲਿਆਮ ਲਿਵਿੰਗਸਟੋਨ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ ਸੀ। ਉਸ ਨੂੰ ਪੰਜਾਬ ਕਿੰਗਜ਼ ਨੇ 11.50 ਕਰੋੜ ਰੁਪਏ ਵਿੱਚ ਖਰੀਦਿਆ। IPL
ਦਿੱਲੀ ਨੇ 2015 ‘ਚ ਯੁਵਰਾਜ ਸਿੰਘ ਨੂੰ 16 ਕਰੋੜ ਰੁਪਏ ‘ਚ ਖਰੀਦਿਆ ਸੀ
ਸ਼ਨਿੱਚਰਵਾਰ ਨੂੰ ਪਹਿਲੇ ਦਿਨ ਸਭ ਤੋਂ ਮਹਿੰਗਾ ਖੱਬੇ ਹੱਥ ਦਾ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਵਿਕਿਆ, ਜਿਸ ਨੂੰ ਮੁੰਬਈ ਨੇ 15.25 ਕਰੋੜ ‘ਚ ਖਰੀਦਿਆ। ਈਸ਼ਾਨ ਨਿਲਾਮੀ ਦੇ ਇਤਿਹਾਸ ਵਿੱਚ ਦੂਜੇ ਸਭ ਤੋਂ ਮਹਿੰਗੇ ਭਾਰਤੀ ਵੀ ਹਨ। ਇਸ ਤੋਂ ਪਹਿਲਾਂ ਯੁਵਰਾਜ ਸਿੰਘ ਨੂੰ ਦਿੱਲੀ ਨੇ 2015 ‘ਚ 16 ਕਰੋੜ ਰੁਪਏ ‘ਚ ਖਰੀਦਿਆ ਸੀ।
ਦੂਜੇ ਦਿਨ ਨਿਲਾਮੀ ਵਿੱਚ ਲਿਆਮ ਲਿਵਿੰਗਸਟਨ ਸਭ ਤੋਂ ਮਹਿੰਗਾ ਰਿਹਾ। ਉਸ ਨੂੰ ਪੰਜਾਬ ਕਿੰਗਜ਼ ਨੇ 11.50 ਕਰੋੜ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਉਹ ਇਸ ਨਿਲਾਮੀ ਦਾ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ ਵੀ ਸੀ। ਦੂਜੇ ਦਿਨ ਦੀ ਨਿਲਾਮੀ ‘ਚ ਉਹ ਇਕੱਲੇ ਅਜਿਹੇ ਖਿਡਾਰੀ ਸਨ, ਜਿਨ੍ਹਾਂ ਦੀ ਬੋਲੀ 10 ਕਰੋੜ ਤੋਂ ਉਪਰ ਗਈ ਸੀ।
(IPL 2022) ਸ਼ਿਵਮ ਦੂਬੇ ਨੂੰ ਮਿਲ 4 ਕਰੋੜ, ਚੇਨਈ ਲਈ ਖੇਡੇਗਾ
ਆਈਪੀਐਲ 2022 (IPL 2022) ਲਈ ਖਿਡਾਰੀ ਦੀ ਨਿਲਾਮੀ ’ਚ ਲਿਆਮ ਲਿਵਿੰਗਸਟੋਨ ਪੰਜਾਬ ਦੇ ਕਿੰਗ ਬਣ ਗਏ ਹਨ। ਪੰਜਾਬ ਨੇ ਉਸ ਨੂੰ 11.50 ਕਰੋੜ ’ਚ ਖਰੀਦਿਆ ਹੈ। ਕੋਲਕਾਤਾ ਅਤੇ ਪੰਜਾਬ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਟੀ-20 ਕ੍ਰਿਕਟ ਦੇ ਨਵੇਂ ਸੁਪਰਸਟਾਰ ਲਿਆਮ ਲਿਵਿੰਗਸਟਨ ਲਈ ਗੁਜਰਾਤ ਟਾਈਟਨਸ ਵੀ ਮੈਦਾਨ ‘ਚ ਉਤਰੀ ਹੈ। ਪਰ ਲਿਵਿੰਗਸਟਨ ਸਾਢੇ 11 ਕਰੋੜ ਬਣ ਕੇ ਪੰਜਾਬ ਲਈ ਖੇਡੇਗਾ। ਜਿੰਮੀ ਨੀਸ਼ਮ ਅਤੇ ਕ੍ਰਿਸ ਜੌਰਡਨ ਬਿਨਾਂ ਵੇਚੇ ਗਏ, ਜਦੋਂ ਕਿ ਡੋਮਿਨਿਕ ਡਰੇਕਸ, ਵਿਜੇ ਸ਼ੰਕਰ ਅਤੇ ਜਯੰਤ ਯਾਦਵ ਨੂੰ ਗੁਜਰਾਤ ਨੇ ਆਪਣੇ ਆਲਰਾਊਂਡਰ ਵਜੋਂ ਚੁਣਿਆ। ਵੈਸਟਇੰਡੀਜ਼ ਦੇ ਓਡਿਨ ਸਮਿਥ ਲਈ ਟੀਮਾਂ ’ਚ ਛਿੜੀ ਜੰਗ, ਜਿਸ ਨੇ ਭਾਰਤ ਦੇ ਖਿਲਾਫ ਲੰਬੇ ਛੱਕੇ ਲਗਾਉਣ ਦੀ ਆਪਣੀ ਕਾਬਲੀਅਤ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਅਖ਼ੀਰ ਪੰਜਾਬ ਨੇ ਛੇ ਕਰੋੜ ਦੀ ਮੋਟੀ ਰਕਮ ਦੇ ਕੇ ਓਡਿਨ ਨੂੰ ਖਰੀਦ ਲਿਆ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਾਰਕੋ ਯਾਨਸਨ ਨੂੰ ਮੁੰਬਈ ਤੋਂ ਖੋਹ ਕੇ ਸਨਰਾਈਜ਼ਰਜ਼ ਹੈਦਰਾਬਾਦ ਨੇ 4 ਕਰੋੜ 20 ਲੱਖ ‘ਚ ਆਪਣਾ ਖਿਡਾਰੀ ਬਣਾਇਆ।
ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਨੇ ਭਾਰਤੀ ਆਲਰਾਊਂਡਰ ਸ਼ਿਵਮ ਦੂਬੇ ਨੂੰ ਖਰੀਦਣ ‘ਚ ਦਿਲਚਸਪੀ ਦਿਖਾਈ ਅਤੇ ਉਹ 4 ਕਰੋੜ ‘ਚ ਚੇਨਈ ਲਈ ਖੇਡੇਗਾ। 90 ਲੱਖ ਲਈ ਕ੍ਰਿਸ਼ਨੱਪਾ ਗੌਤਮ ਲਖਨਊ ਸ਼ਹਿਰ ਗਏ ਅਤੇ ਇਸ ਦੇ ਨਾਲ ਹੀ ਸੈੱਟ ਖਤਮ ਹੋ ਗਿਆ। ਦੂਜੇ ਦਿਨ ਦੀ ਨਿਲਾਮੀ ਕੈਪਡ ਬੱਲੇਬਾਜ਼ਾਂ ਦੇ ਸੈੱਟਾਂ ਨਾਲ ਸ਼ੁਰੂ ਹੋਈ। ਭਾਰਤੀ ਆਲਰਾਊਂਡਰ ਸ਼ਿਵਮ ਦੂਬੇ ਨੂੰ ਖਰੀਦਣ ‘ਚ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਨੇ ਦਿਲਚਸਪੀ ਦਿਖਾਈ ਅਤੇ ਉਹ 4 ਕਰੋੜ ‘ਚ ਚੇਨਈ ਲਈ ਖੇਡੇਗਾ।
ਏਡਨ ਮਾਰਕਰਮ ਨੂੰ ਹੈਦਰਾਬਾਦ ਨੇ ਖਰੀਦਿਆ
90 ਲੱਖ ਲਈ ਕ੍ਰਿਸ਼ਨੱਪਾ ਗੌਤਮ ਲਖਨਊ ਲਈ ਖੇਡੇਗਾ। ਦੂਜੇ ਦਿਨ ਦੀ ਨਿਲਾਮੀ ਕੈਪਡ ਬੱਲੇਬਾਜ਼ਾਂ ਦੇ ਸੈੱਟਾਂ ਨਾਲ ਸ਼ੁਰੂ ਹੋਈ। ਪਹਿਲਾ ਨਾਂ ਦੱਖਣੀ ਅਫਰੀਕਾ ਦੇ ਏਡਨ ਮਾਰਕਰਮ ਦਾ ਹੈ। ਉਹ ਹੈਦਰਾਬਾਦ ਲਈ 2 ਕਰੋੜ 60 ਲੱਖ ‘ਚ ਖੇਡਣਗੇ। ਤਜ਼ਰਬੇਕਾਰ ਅੰਜਿਕਿਆ ਰਹਾਣ ਇੱਕ ਕੋਰੜ ’ਚ ਕੋਲਕੱਤਾ ਨਾਈਟ ਰਾਈਡਰ ਦੇ ਬਣੇ। ਡੇਵਿਡ ਮਲਾਨ, ਇਗੋਨ ਮਾਰਗਨ, ਸੌਰਵ ਤਿਵਾੜੀ, ਓਰੇਨ ਫਿੰਚ ਤੇ ਮਾਨਰਸ ਲਾਬੂਸ਼ੇਨ ਨੂੰ ਨਹੀਂ ਮਿਲਿਆ ਖਰੀਦਦਾਰ। ਆਰਸੀਬੀ ਤੇ ਪੰਜਾਬ ਲਈ ਖੇਡਣ ਤੋਂ ਬਾਅਦ ਹੁਣ ਦਿੱਲੀ ਲਈ ਖੇਡਣਗੇ ਮਨਦੀਪ ਸਿੰਘ। ਚੇਤੇਸ਼ਵਰ ਪੁਜਾਰਾ ਵੀ ਰਹੇ ਅਨਸੋਲਡ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ