ਅਦਾਕਾਰ ਸੋਨੂੰ ਸੂਦ ਨੇ ਜਖਮੀ ਨੌਜਵਾਨ ਦੀ ਬਚਾਈ ਜਾਨ

Actor Sonu Sood rescues injured youth

ਸੜਕ ’ਤੇ ਜਖਮੀ ਪਏ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ (Actor Sonu Sood )

(ਸੱਚ ਕਹੂੰ ਨਿਊਜ) ਮੋਗਾ। ਅਦਾਕਾਰ ਸੋਨੂੰ ਸੂਦ (Actor Sonu Sood) ਨੇ ਕੋਰੋਨਾ ਕਾਲ ਦੌਰਾਨ ਲੋਕਾਂ ਦੀ ਖੂਬ ਮੱਦਦ ਕੀਤੀ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਲੋਕਾਂ ਦਾ ਮਸੀਹੀਆ ਕਿਹਾ ਜਾਣ ਲੱਗ ਪਿਆ। ਇਸ ਦੌਰਾਨ ਇੱਕ ਵਾਰੀ ਫਿਰ ਸੋਨੂੰ ਸੂਦ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਸੋਨੂੰ ਸੂਦ ਨੇ ਪੰਜਾਬ ’ਚ ਸੜਕ ਹਾਦਸੇ ਦੌਰਾਨ ਜਖਮੀ ਹੋਏ ਵਿਅਕਤੀ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ।

ਜਾਣਕਾਰੀ ਅਨੁਸਾਰ ਮੋਗਾ ਦੇ ਕੋਟਕਪੁਰਾ ਬਾਈਪਾਸ ’ਤੇ ਜਦੋਂ ਸੋਨੂੰ ਸੂਦ ਲੰਘ ਰਹੇ ਸਨ ਤਾਂ ਉਨਾਂ ਵੇਖਿਆ ਕਿ ਇੱਕ ਕਾਰ ਹਾਦਸਾਗ੍ਰਸ਼ਤ ਹੋਈ ਪਈ ਸੀ ਉਨਾਂ ਆਪਣੀ ਕਾਰ ਰੋਕ ਕੇ ਹਾਦਸਾਗ੍ਰਸ਼ਤ ਕਾਰ ਕੋਲ ਗਏ ਤਾਂ ਕਾਰ ’ਚ ਇੱਕ ਵਿਅਕਤੀ ਜਖਮੀ ਹਾਲਤ ’ਚ ਪਿਆ ਸੀ। ਉਨਾਂ ਤੁਰੰਤ ਸਾਥੀਆਂ ਦੀ ਮੱਦਦ ਨਾਲ ਕਾਰ ਦਾ ਸੈਂਟਰ ਲਾਕ ਖੁੱਲਵਾਇਆ ਤੇ ਉਸ ਜਖਮੀ ਵਿਅਕਤੀ ਨੂੰ ਚੁੱਕ ਕੇ ਆਪਣੀ ਕਾਰ ’ਚ ਪਾਇਆ ਤੇ ਹਸਪਤਾਲ ’ਚ ਦਾਖਲ ਕਰਵਾਇਆ। ਇਹੀ ਨਹੀਂ ਜਦੋਂ ਤੱਕ ਜਖਮੀ ਵਿਅਕਤੀ ਦੀ ਹਾਲਾਤ ਠੀਕ ਨਾ ਹੋਈ ਉਹ ਹਸਪਤਾਲ ’ਚ ਰਹੇ।

ਅਦਾਕਾਰ ਸੋਨੂੰ ਸੂਦ ਨੇ ਉਸ ਵਿਅਕਤੀ ਦੀ ਜਾਨ ਬਚਾਈ। ਜੇਕਰ ਸੋਨੂੰ ਸੂਦ ਉਸ ਵਿਅਕਤੀ ਨੂੰ ਹਸਪਤਾਲ ਨਾ ਪਹੁੰਚਾਉਂਦੇ ਤਾਂ ਉਸ ਦੀ ਮੌਤ ਵੀ ਹੋ ਸਕਦੀ ਸੀ। ਜਿਕਰਯੋਗ ਹੈ ਕਿ ਸੋਨੂੰ ਸੂਦ ਨੇ ਕੋਰੋਨਾ ਸਮੇਂ ਦੌਰਾਨ ਲੋੜਵੰਦਾਂ ਦੀ ਖੂਬ ਮੱਦਦ ਕੀਤੀ ਸੀ। ਉਨਾਂ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਤੋਂ ਲੈ ਕੇ ਪਰਿਵਾਲ ਦੀ ਜ਼ਰੂਰਤਾਂ ਦੇ ਖਰਚ ਉਠਾਇਆ ਸੀ। ਜਿਸ ਤੋਂ ਬਾਅਦ ਉਹ ਲੋਕਾਂ ਦੇ ਮਸੀਹਾ ਕਹੇ ਜਾਣ ਲੱਗ ਪਏ ਹਨ।

ਸੋਨੂੰ ਸੂਦ ਦੀ ਭੈਣ ਕਾਂਗਰਸ ਵੱਲੋਂ ਲੜ ਰਹੀ ਚੋਣ

ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਪੰਜਾਬ ਦੀ ਮੋਗਾ ਸੀਟ ਤੋਂ ਚੋਣ ਲੜ ਰਹੀ ਹੈ। ਉਨਾਂ ਕਾਂਗਰਸ ਪਾਰਟੀ ਨੇ ਟਿਕਟ ਦੇ ਦਿੱਤੀ ਹੈ। ਸੋਨੂੰ ਸੂਦ ਖੁਦ ਰਾਜਨੀਤੀ ’ਚ ਨਹੀਂ ਆਏ ਪਰ ਭੈਣ ਲਈ ਚੋਣ ਪ੍ਰਚਾਰ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ