ਕਸ਼ਮੀਰ ਵਿੱਚ ਤਿੰਨ ਹਾਈਬ੍ਰਿਡ ਅੱਤਵਾਦੀਆਂ ਸਮੇਤ 11 ਲੋਕ ਗ੍ਰਿਫ਼ਤਾਰ
ਸ਼੍ਰੀਨਗਰ। ਜੰਮੂ ਕਸ਼ਮੀਰ ਪੁਲਿਸ ਨੇ ਅਨੰਤਨਾਗ ਜਿਲ੍ਹੇ ਵਿੱਚ ਜੈਸ਼-ਏ-ਮੁਹੰਮਦ ਦੇ ਦੋ ਮਾਡਿਊਲਾਂ ਦਾ ਪ੍ਰਦਾਫਾਸ਼ ਕਰਨ ਅਤੇ ਤਿੰਨ ਹਾਈਬ੍ਰਿਡ ਅੱਤਵਾਦੀਆਂ (Terrorists in Kashmir) ਸਮੇਤ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦੇ ਬੁਲਾਰਿਆਂ ਨੇ ਇੱਥੇ ਦੱਸਿਆ ਕਿ ਪੁਲਿਸ ਨੇ ਭਰੋਸੇ ਯੋਗ ਖੁਫ਼ੀਆ ਸੂਚਨਾ ’ਤੇ ਕਈ ਪੋਸਟਾਂ ਸਥਾਪਤ ਕਰਨ ਤੋਂ ਬਾਅਦ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ। ਜੈਸ਼ ਦੇ ਅੱਤਵਾਦੀ ਅਨੰਤਨਾਗ ਦੇ ਸ਼੍ਰੀਗੁਫਵਾੜਾ ਬਿਬੇਹਹਰਾ ਇਲਾਕਿਆਂ ਵਿੱਚ ਸੁਰੱਖਿਆ ਬਲਾਂ ’ਤੇ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਸਨ।
ਉਹਨਾਂ ਨੇ ਦੱਸਿਆ,‘ਸ਼੍ਰੀਗੁਫਵਾੜਾ ਦੇ ਪਾਰ ਸਖਰਾਸ ਵਿੱਚ ਅਜਿਹੀ ਹੀ ਇੱਕ ਚੌਕੀ ’ਤੇ ਜਦੋਂ 2 ਪਿੱਲਰ ਸਵਾਰਾਂ ਦੇ ਨਾਲ ਇੱਕ ਬਾਈਕ ਸਵਾਰ ਨੂੰ ਰੋਕਿਆ ਗਿਆ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਤਰਕ ਪੁਲਿਸ ਦਲ ਨੇ ਹੁਸ਼ਿਆਰੀ ਨਾਲ ਉਹਨਾਂ ਨੂੰ ਫੜ੍ਹ ਲਿਆ। ਉਹਨਾਂ ਦੀ ਤਲਾਸ਼ੀ ਵਿੱਚ ਚੀਨ ਦੇ ਦੋ ਪਿਸਤੌਲ ਦੇ ਨਾਲ ਮੈਗਜੀਨ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।’ ਉਹਨਾਂ ਨੇ ਕਿਹਾ, ਕਿ ਤਿੰਨਾਂ ਦੀ ਪਹਿਚਾਨ ਅਬਾਸ ਆਹਖਾਨ, ਜਹੂਰ ਅਹਿਮਦ ਗੌਗੁਜਰੀ ਅਤੇ ਹਿਦਾਇਤੁੱਲਾ ਕੁਤਾਏ ਦੇ ਰੂਪ ਵਿੱਚ ਹੋਈ ਹੈ। ਇਹ ਸਾਰੇ ਅਨੰਤਨਾਗ ਦੇ ਰਹਿਣ ਵਾਲੇ ਹਨ। ਉਹਨਾਂ ਨੇ ਕਿਹਾ ਕਿ ਪੁੱਛਤਾਛ ਵਿੱਚ ਹੋਏ ਖੁਲਾਸੇ ਤੋਂ ਬਾਅਦ 2 ਹੋਰ ਅੱਤਵਾਦੀ ਸਹਿਯੋਗੀ ਸ਼ਾਕਿਰ ਅਹਿਮਦ ਗੌਗੁਜਰੀ ਅਤੇ ਮੁਸ਼ਰਫ਼ ਅਮੀਨ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤਰ੍ਹਾਂ ਅਨੰਤਨਾਂਗ ਪੁਲਿਸ ਨੇ ਕੇਐਫ਼ਐਫ਼ ਦੇ ਛੇ ਅੱਤਵਾਦੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰਕੇ ਬਿਜਬੇਹਾ ਇਲਾਕੇ ਵਿੱਚ ਇੱਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਉਹਨਾਂ ਦੇ ਕਬਜ਼ੇ ’ਚੋਂ ਗੋਲਾਬਾਰੂਦ ਸਮੇਤ ਅਪਰਾਧਕ ਸਮੱਗਰੀ ਬਰਾਮਦ ਹੋਈ ਹੈ। ਉਹਨਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਹਿਚਾਨ ਫੈਆਜ਼ ਆਹ ਖਾਨ, ਮੁੰਤਜਿਰ ਰਾਸ਼ਿਦ ਮੀਰ, ਮੁਹੰਮਦ ਆਰਿਫ਼ ਖਾਨ, ਆਦਿਲ ਅਹਿਮਦ ਤਾਰੇ, ਜਾਹਿਦ ਅਹਿਮਦ ਨਜ਼ਰ ਦੇ ਰੂਪ ਵਿੱਚ ਹੋਈ ਅਤੇ ਛੇਵੇਂ ਨਾਬਾਲਿਗ ਦੀ ਪਹਿਚਾਨ ਦਾ ਖੁਲਾਸਾ ਨਹੀਂ ਕੀਤਾ ਗਿਆ। ਪੁਲਿਸ ਨੇ 2 ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ