ਜਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੀ ਸ਼ਾਦੀ ’ਚ ਸਹਿਯੋਗ ਦਿੱਤਾ

Helped in Marriage Sachkahoon

ਜਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੀ ਸ਼ਾਦੀ ’ਚ ਸਹਿਯੋਗ ਦਿੱਤਾ

(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਸਰਸਾ ਬਲਾਕ ਬਠਿੰਡਾ ਦੇ ਏਰੀਆ ਲਾਲ ਸਿੰਘ ਨਗਰ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿੱਚ ਅੱਜ ਪਵਿੱਤਰ ਮਹਾਂ ਰਹਿਮੋ ਕਰਮ ਮਹੀਨੇ ਦੀ ਖੁਸ਼ੀ ’ਚ ਹਰੀ ਨਗਰ ਦੇ ਵਾਸੀ ਇੱਕ ਜਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ (Helped in Marriage) ’ਚ ਜਰੂਰਤ ਦਾ ਸਮਾਨ ਦੇ ਕੇ ਮੱਦਦ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੁਜਾਨ ਭੈਣ ਰਮਾ ਇੰਸਾਂ, ਏਰੀਆ ਭੰਗੀਦਾਸ ਗੁਰਦੀਪ ਸਿੰਘ ਇੰਸਾਂ ਅਤੇ ਭੰਗੀਦਾਸ ਭੈਣ ਪਰਮਿੰਦਰ ਕੌਰ ਇੰਸਾਂ ਨੇ ਦੱਸਿਆ ਕਿ ਮਹਾਂਨਗਰ ਬਠਿੰਡਾ ਦੇ ਇਲਾਕੇ ਹਰੀ ਨਗਰ ’ਚ ਰਹਿਣ ਵਾਲੀ ਮਨਭਰੀ ਪਤਨੀ ਸਵ. ਪਵਨ ਕੁਮਾਰ ਦੀਆਂ ਲੜਕੀਆਂ ਤਾਰਾਵਤੀ ਅਤੇ ਅਮਨ ਦੀ ਸ਼ਾਦੀ ਰੱਖੀ ਹੋਈ ਹੈ ਅਤੇ ਅੱਜ ਸਾਧ-ਸੰਗਤ ਵੱਲੋਂ ਉਨ੍ਹਾਂ ਦੀ ਸ਼ਾਦੀ ’ਚ ਘਰੇਲੂ ਵਰਤੋਂ ਦਾ ਸਮਾਨ ਦੇ ਕੇ ਮੱਦਦ ਕੀਤੀ ਗਈ ਹੈ ਉਨ੍ਹਾਂ ਦੱਸਿਆ ਮਨਭਰੀ ਦੇ 5 ਲੜਕੀਆਂ ਹਨ ਜਿੰਨ੍ਹਾਂ ਵਿੱਚੋਂ 3 ਦੀ ਪਹਿਲਾਂ ਸ਼ਾਦੀ ਹੋ ਚੁੱਕੀ ਹੈ ਅਤੇ ਦੋ ਲੜਕੀਆਂ ਅਜੇ ਵਿਆਹੁਣਯੋਗ ਸਨ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਸਾਧ-ਸੰਗਤ ਨੇ ਜਰੂਰਤ ਦਾ ਸਾਮਾਨ ਦੇ ਕੇ ਲੜਕੀਆਂ ਦੀ ਸ਼ਾਦੀ ’ਚ ਮੱਦਦ ਕੀਤੀ ਹੈ ਸੇਵਾਦਾਰਾਂ ਵੱਲੋਂ ਕੀਤੀ ਗਈ।

ਇਸ ਮੱਦਦ ਲਈ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ ਇਲਾਕਾ ਨਿਵਾਸੀਆਂ ਨੇ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸ਼ਾ ਕੀਤੀ ਇਸ ਮੌਕੇ 15 ਮੈਂਬਰ ਰਾਜਨ ਇੰਸਾਂ, ਪ੍ਰੇਮੀ ਪੰਚਾਇਤ ਸੇਵਾਦਾਰ ਰਕੇਸ਼ ਇੰਸਾਂ, ਗੁਰਮੇਲ ਇੰਸਾਂ, ਭੈਣ ਪਰਮਜੀਤ ਕੌਰ ਇੰਸਾਂ, ਜੰਗੀਰ ਕੌਰ ਇੰਸਾਂ, ਰਾਮ ਪਿਆਰੀ ਇੰਸਾਂ, ਚਰਨਜੀਤ ਕੌਰ ਇੰਸਾਂ, ਰਾਣੀ ਇੰਸਾਂ ਅਤੇ ਹੋਰ ਸੇਵਾਦਾਰ ਵੀਰ ਅਤੇ ਭੈਣਾਂ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here