ਜੀਤਮਹਿੰਦਰ ਸਿੰਘ ਸਿੱਧੂ ਨੇ ਲੋਕਾਂ ਦਾ ਨਹੀਂ ਸਿਰਫ਼ ਆਪਣਾ ਹੀ ਵਿਕਾਸ ਕੀਤਾ : ਜੱਸੀ

Harminder Jassi Sachkahoon

ਵਰ੍ਹਦੇ ਮੀਂਹ ’ਚ ਲੋਕਾਂ ਨੇ ਸੁਣੇ ਹਰਮਿੰਦਰ ਸਿੰਘ ਜੱਸੀ ਦੇ ਵਿਚਾਰ

(ਪੁਸ਼ਪਿੰਦਰ ਸਿੰਘ) ਪੱਕਾ ਕਲਾਂ। ਅੱਜ ਸਵੇਰ ਤੋਂ ਪੈ ਰਹੇ ਮੀਂਹ ਦੇ ਬਾਵਜੂਦ ਪਿੰਡ ਜੋਧਪੁਰ ਬੱਗਾ ਸਿੰਘ (ਫੱਲ੍ਹੜ) ਚੱਕ, ਸੇਖੂ , ਰਾਮਸਰਾ, ਬਾਘਾ , ਸੁਖਲੱਧੀ , ਬੰਗੀ ਦੀਪਾ ਦੇ ਲੋਕਾਂ ਨੇ ਹਲਕਾ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਦਵਾਰ ਹਰਮਿੰਦਰ ਸਿੰਘ ਜੱਸੀ (Harminder Jassi) ਨੂੰ ਸੁਣਨ ਲਈ ਲੋਕਾਂ ਦਾ ਇਕੱਠ ਜੁੜਿਆ । ਇਸ ਮੌਕੇ ਹਰਮਿੰਦਰ ਸਿੰਘ ਜੱਸੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਉਹ ਤਲਵੰਡੀ ਸਾਬੋ ਤੋਂ ਐੱਮ ਐੱਲ ਏ ਸਨ ਤਾਂ ਵਿਧਾਨ ਸਭਾ ਵਿੱਚ ਬੈਠ ਕੇ ਆਪਣੇ ਹਲਕੇ ਦੀ ਗੱਲ ਰੱਖਦੇ ਸਨ ਪਰ ਇਹ ਪਿੰਡ ਹਲਕਾ ਪੱਕਾ ਕਲਾਂ ਵਿੱਚ ਪੈਂਦੇ ਸੀ ,ਇੱਥੋਂ ਦੇ ਐਮਐਲਏ ਸਾਹਿਬਾਨਾਂ ਨੇ ਕਦੇ ਵੀ ਵਿਧਾਨ ਸਭਾ ਵਿੱਚ ਹਲਕੇ ਦੇ ਵਿਕਾਸ ਲਈ ਕੋਈ ਗੱਲ ਨਹੀਂ ਕੀਤੀ । ਇਸ ਲਈ ਮੈਨੂੰ ਬਹੁਤ ਦੁੱਖ ਹੁੰਦਾ ਸੀ ਕਿਉਂਕਿ ਇਹ ਪਿੰਡ ਮੇਰੇ ਪਿੰਡ ਦੇ ਨਜ਼ਦੀਕ ਸਨ ਤੇ ਮੈਂ ਇਨ੍ਹਾਂ ਪਿੰਡਾਂ ਵਿੱਚ ਖੇਡਿਆ ਪੜ੍ਹਿਆ ਹਾਂ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੀਤਮਹਿੰਦਰ ਸਿੰਘ ਸਿੱਧੂ ਚਾਰ ਵਾਰ ਐੱਮ ਐੱਲ ਏ ਬਣੇ , ਉਨ੍ਹਾਂ ਨੇ ਲੋਕਾਂ ਦਾ ਵਿਕਾਸ ਨਹੀਂ ਕੀਤਾ ਸਿਰਫ਼ ਆਪਣਾ ਹੀ ਵਿਕਾਸ ਕੀਤਾ। ਉਨ੍ਹਾਂ ਨੇ ਬਠਿੰਡਾ ਵਿੱਚ ਆਦੇਸ਼ ਹਾਸਪਿਟਲ ਬਣਾਇਆ ਤੇ ਅੰਬਾਲਾ ਵਿੱਚ ਵੀ ਵੱਡੇ-ਵੱਡੇ ਹਾਸਪਿਟਲ ਬਣਾ ਲਏ ਪਰ ਉੱਥੇ ਸਿਰਫ ਲੋਕਾਂ ਨੂੰ ਲੁੱਟਿਆ ਜਾਂਦਾ ਹੈ ।

ਹਰਮਿੰਦਰ ਸਿੰਘ ਜੱਸੀ (Harminder Jassi) ਨੇ ਆਪਣਾ ਚੋਣ ਨਿਸ਼ਾਨ ਘੜਾ ਦੱਸਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਮਸ਼ੀਨ ਉੱਪਰ ਘੜੇ ਦਾ ਬਟਨ ਦੱਬ ਕੇ ਆਪਣੇ ਵੀਰ ਨੂੰ ਵਿਧਾਨ ਸਭਾ ਵਿੱਚ ਭੇਜਣ ਤਾਂ ਜੋ ਆਪਣੇ ਪਿੰਡਾਂ ਦਾ ਵਿਕਾਸ ਕਰਵਾ ਸਕਾਂ । ਇਸ ਮੌਕੇ ਬਾਬਾ ਗੁਰਮੀਤ ਸਿੰਘ , ਨੱਥਾ ਸਿੰਘ ਸਾਬਕਾ ਸਰਪੰਚ , ਜਗਸੀਰ ਸਿੰਘ ਬਹਿਣੀਵਾਲ ,ਰਾਮਕਰਨ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸੰਗਤ, ਕਾਲੂ ਸਿੰਘ, ਗੁਰਮੀਤ ਸਿੰਘ , ਸੁਖਦੇਵ ਸਿੰਘ ਮੈਂਬਰ, ਬਲਵੀਰ ਸਿੰਘ, ਮਿੱਠੂ ਸਿੰਘ ਭੰਗੂ , ਹਰਭਗਵਾਨ ਸਿੰਘ ਗਰੇਵਾਲ , ਰਣਧੀਰ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ , ਪ੍ਰੇਮ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਸਿੱਧੂ , ਰੂਪ ਸਿੰਘ ,ਰਜਿੰਦਰ ਸਿੰਘ, ਸੇਵਕ ਸਿੰਘ ਆਦਿ ਹਾਜ਼ਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ