ਚੀਨ ਵਿੱਚ ਬਰਫ਼ੀਲੇ ਤੂਫ਼ਾਨ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ
ਬੀਜਿੰਗ। ਚੀਨ ਦੇ ਮੌਸਮ ਵਿਭਾਗ ਨੇ ਵੀਰਵਾਰ ਨੂੰ ਦੇਸ਼ ਦੇ ਕੁੱਝ ਇਲਾਕਿਆਂ ਵਿੱਚ (Snow Storm in China) ਭਾਰੀ ਬਰਫ਼ਬਾਰੀ ਅਤੇ ਬਰਫ਼ੀਲੇ ਤੁਫ਼ਾਨ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਦੱਸਿਆ ਕਿ ਅੱਜ ਸਵੇਰੇ ਤੋਂ ਸ਼ੁੱਕਰਵਾਰ ਸਵੇਰ ਤੱਕ ਗਾਂਸੂ, ਸ਼ਾਂਕਸੀ, ਹੈਨਾਨ, ਹੁਬੇਈ, ਹੁਨਾਨ ਅਤੇ ਅਨਹੁਈ ਦੇ ਕੁੱਝ ਹਿੱਸਿਆਂ ਵਿੱਚ 4 ਤੋਂ ਅੱਠ ਸੈਂਟੀਮੀਟਰ ਬਰਫ਼ਬਾਰੀ ਹੋ ਸਕਦੀ ਹੈ।
ਅਧਿਕਾਰੀਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੁੱਝ ਖੇਤਰਾਂ ਵਿੱਚ 10 ਸੈਂਟੀਮੀਟਰ ਤੋਂ ਜ਼ਿਆਦਾ ਬਰਫ਼ਬਾਰੀ ਹੋ ਸਕਦੀ ਹੈ। ਮੌਸਮ ਵਿਗਿਆਨ ਕੇਂਦਰ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਸਥਾਨਕ ਪ੍ਰਸ਼ਾਸਨ ਨੂੰ ਸੜਕਾਂ, ਰੇਲਵੇ, ਬਿਜਲੀ ਅਤੇ ਦੂਰਸੰੰਚਾਰ ਸੇਵਾਵਾਂ ਲਈ ਸਾਵਧਾਨੀ ਦੇ ਉਪਾਅ ਕਰਨ ਦੀ ਅਪੀਲ ਕੀਤੀ ਹੈ। ਚੀਨ ਵਿੱਚ ਚਾਰ ਪੱਧਰੀ ਮੌਸਮ ਚੇਤਾਵਨੀ ਪ੍ਰਣਾਲੀ ਹੈ ਜਿਸ ਵਿੱਚ ਰੈਡ ਭਾਵ ਲਾਲ ਸੰਭ ਤੋਂ ਗੰਭੀਰ, ਇਸ ਤੋਂ ਬਾਅਦ ਗੰਭੀਰਤਾ ਦੇ ਘੱਟ ਦੇ ਹੋਣ ਦੇ ਨਾਲ ਸੰਤਰੀ, ਪੀਲਾ ਅਤੇ ਨੀਲਾ ਚੇਤਾਵਨੀਆਂ ਜਾਰੀਆਂ ਕੀਤੀਆਂ ਜਾਂਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ