ਪਰਮਾਰਥ ਦਾ ਮਹੱਤਵ
ਭਾਗ ਜਾਂ ਕਿਸਮਤ ਦਾ ਨਿਰਧਾਰਨ ਕਰਮਾਂ ਦੇ ਆਧਾਰ ’ਤੇ ਹੀ ਹੁੰਦਾ ਹੈ ਪਰ ਖਾਸ ਹਾਲਾਤਾਂ ’ਚ ਅਸ਼ੁੱਭ ਸਮੇਂ ਨੂੰ, ਕੁਝ ਚੰਗੇ ਕਰਮਾਂ ਦੁਆਰਾ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਸਿਰਫ਼ (Charity) ਪਰਮਾਰਥ ਤੇ ਪੁੰਨ ਕਰਮਾਂ ਨਾਲ ਹੀ ਗਰੀਬੀ ਦਾ ਨਾਸ਼ ਹੋ ਸਕਦਾ ਹੈ। ਕਿਸੇ ਵਿਅਕਤੀ ਨੂੰ ਧਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਸ ਨੂੰ ਪਰਮਾਰਥ-ਪੁੰਨ ਦੇ ਕੰਮਾਂ ਨਾਲ ਰਾਹਤ ਮਿਲ ਸਕਦੀ ਹੈ (Charity) ਪਰਮਾਰਥ ਨਾਲ ਗਰੀਬੀ ਦੂਰ ਹੁੰਦੀ ਹੈ ਵੈਦਿਕ ਕਾਲ ਤੋਂ ਹੀ ਮਾਨਤਾ ਹੈ ਕਿ ਦਾਨ ਨਾਲ ਸਾਡੇ ਪਾਪਾਂ ਦਾ ਨਾਸ਼ ਹੁੰਦਾ ਹੈ ਪੁਰਾਣੇ ਕੀਤੇ ਪਾਪਾਂ ਦੇ ਅਸ਼ੁੱਭ ਫਲ ਸਮਾਪਤ ਹੁੰਦੇ ਹਨ (Charity) ਪਰਮਾਰਥ ਕਰਨ ਵਾਲੇ ਵਿਅਕਤੀ ’ਤੇ ਪਰਮਾਤਮਾ ਖੁੁਸ਼ ਰਹਿੰਦਾ ਹੈ ਇਸੇ ਕਾਰਨ ਪਰਮਾਰਥ ਕਰਨ ਵਾਲੇ ਵਿਅਕਤੀ ਨੂੰ ਕਦੇ ਵੀ ਧਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਜੇਕਰ ਕੋਈ ਵਿਅਕਤੀ ਸਮਾਜ ’ਚ ਜਾਂ ਪਰਿਵਾਰ ’ਚ ਦੁੱਖਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹ ਆਪਣੇ ਗੁਣਾਂ ਤੇ ਨਰਮ ਵਿਹਾਰ ਨਾਲ ਇਨ੍ਹਾਂ ਦੁੱਖਾਂ ਨੂੰ ਦੂਰ ਕਰ ਸਕਦਾ ਹੈ ਜੋ ਵਿਅਕਤੀ ਸਦਾ ਧਾਰਮਿਕ ਨਿਯਮਾਂ ਦੀ ਪਾਲਣਾ ਕਰਦਾ ਹੈ, ਉਸ ਦੀ ਮੱਦਦ ਖੁਦ ਪਰਮਾਤਮਾ ਕਰਦਾ ਹੈ ਅਜਿਹੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੇ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਜਿਹੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀਆਂ ਮੁਸ਼ਕਲਾਂ ਤੋਂ ਡਰਨ ਦੀ ਲੋੜ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ