ਅਮਰੀਕਾ, ਨਾਟੋ ਦੇ ਲਿਖਤੀ ਜਵਾਬ ਤੋਂ ਬਾਅਦ ਰੂਸ ਨਵੀਂ ਸੁਰੱਖਿਆ ਵਾਰਤਾ ’ਤੇ ਵਿਚਾਰ ਕਰੇਗਾ
ਮਾਸਕੋ। ਰੂਸ (Russia) ਨੇ ਕਿਹਾ ਹੈ ਕਿ ਉਹ ਆਪਣੇ ਸੁਰੱਖਿਆ ਪ੍ਰਸਤਾਵਾਂ ’ਤੇ ਅਮਰੀਕਾ ਅਤੇ ਉੱਤਰੀ ਅਟਲਾਂਟਿਕ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਨਾਟੋ) ਦੇ ਲਿਖਤੀ ਜਵਾਬ ਦੀ ਉਡੀਕ ਕਰੇਗਾ ਅਤੇ ਉਸ ਤੋਂ ਬਾਅਦ ਹੀ ਨਵੀਂ ਸੁਰੱਖਿਆ ਵਾਰਤਾ ਦੀ ਉਚਿਤਤਾ ’ਤੇ ਵਿਚਾਰ ਕਰੇਗਾ। ਅਮਰੀਕਾ ਵਿੱਚ ਰੂਸ (Russia) ਦੇ ਰਾਜਦੂਤ ਅਨੋਤੋਲੀ ਐਂਟੋਨੇਵ ਨੇ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ। ਐਂਟੋਨੇਟ ਨੇ ਕਿਹਾ, ‘‘ਹਕੀਕਤ ਇਹ ਹੈ ਕਿ ਅਮਰੀਕਾ ਅਤੇ ਨਾਟੋ ਦੇ ਨਾਲ ਪਿਛਲੇ ਹਫ਼ਤੇ ਹੋਈ ਗੱਲਬਾਤ ਦਾ ਅਜੇ ਤੱਕ ਕੋਈ ਮਹੱਤਵਪੂਰਨ ਨਤੀਜਾ ਨਹੀਂ ਨਿਕਲਿਆ ਹੈ। ਅਸੀਂ ਸਾਡੇ ਪ੍ਰਤਾਵਾਂ ’ਤੇ ਉਨ੍ਹਾਂ ਦੇ ਲਿਖਤੀ ਜਵਾਬ ਦੀ ਉਡੀਕ ਕਰਦੇ ਹਾਂ। ਤਦ ਹੀ ਅਸੀਂ ਕਿਸੇ ਸਿੱਟੇ ’ਤੇ ਪਹੁੰਚ ਸਕਾਂਗੇ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ