ਸਿੱਧੂ ਮੂਸੇਵਾਲਾ ਦਾ ਵਿਵਾਦਾਂ ਨਾਲ ਰਿਹਾ ਹੈ ਵਾਸਤਾ
(ਸੱਚ ਕਹੂੰ ਨਿਊਜ਼) ਮਾਨਸਾ। ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵੱਲੋਂ ਟਿਕਟ ਮਿਲ ਗਈ ਹੈ ਤੇ ਉਹ ਟਿਕਟ ਲੈਣ ਤੋਂ ਬਾਅਦ ਕਾਫੀ ਉਤਸ਼ਾਹਿਤ ਨਜ਼ਰ ਆਏ। ਜਿਸ ਜਿੱਥੇ ਸਿੱਧੂ ਮੂਸੇਵਾਲੇ ਦੇ ਖੇਮੇ ਵਿੱਚ ਖੁਸ਼ੀ ਦਾ ਮਾਹੌਲ ਹੈ ਪਰ ਦੂਸਰੇ ਪਾਸੇ ਵਿਰੋਧੀਆਂ ’ਚ ਰੋਹ ਪਾਇਆ ਜਾ ਰਿਹਾ ਹੈ। ਮੂਸੇਵਾਲਾ ਅਕਸਰ ਹੀ ਵਿਵਾਦਾਂ ਨਾਲ ਘਿਰੇ ਰਹਿੰਦੇ ਹਨ। Sidhu Moose Wala
ਟਿਕਟ ਮਿਲਣ ਤੋਂ ਬਾਅਦ ਜਦੋਂ ਉਨਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਹਰ ਕੰਮ ਵਿਚ ਅੜਚਨਾ ਖੜ੍ਹੀਆਂ ਹੋਈਆਂ ਹਨ। ਮੈਂ ਕੋਈ ਵੀ ਕੰਮ ਕੀਤਾ, ਉਹ ਸ਼ਾਂਤੀ, ਆਮ ਤਰੀਕੇ ਨਾਲ ਹੋਇਆ ਹੀ ਨਹੀਂ। ਮੇਰਾ ਤਾਂ ਹਰ ਕੰਮ ਖੜਕੇ-ਦੜਕੇ ਨਾਲ ਹੀ ਹੋਇਆ ਹੈ। ਮੇਰਾ ਤਾਂ ਸੁਭਾਅ ਹੀ ਇਸ ਤਰ੍ਹਾਂ ਦਾ ਹੋ ਗਿਆ ਹੈ। ਇਸ ਵਾਰ ਵੀ ਜਿੱਤ ਹਾਸਲ ਕਰਾਂਗੇ। ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵੱਲੋਂ ਮਾਨਸਾ ਸੀਟ ਤੋਂ ਚੋਣ ਲੜ ਰਹੇ ਹਨ। ਦੱਸਣਯੋਗ ਹੈ ਕਿ ਸਿੱਧੂ ਨੂੰ ਮਾਨਸਾ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ’ਚ ਕਾਫੀ ਰੌਲਾ ਪਿਆ ਸੀ। ਜਿਸ ਤੋਂ ਬਾਅਦ ਸਿੱਧੂ ਨੂੰ ਨਵਜੋਤ ਸਿੱਧੂ ਨਾਲ ਵੀ ਗੱਲਬਾਤ ਕੀਤੀ ਸੀ।
ਕੁਝ ਦਿਨ ਪਹਿਲਾਂ ਹੀ ਪਾਰਟੀ ’ਚ ਸ਼ਾਮਲ ਹੋਏ ਸਨ ਮੂਸੇਵਾਲਾ
ਜਿਕਰਯੋਗ ਹੈ ਇਸ ਤੋਂ ਪਹਿਲਾਂ ਜਦੋਂ ਸਿੱਧੂ ਮੂਸੇਵਾਲਾ ਪਾਰਟੀ ’ਚ ਸ਼ਾਮਲ ਹੋਏ ਸਨ ਤਾਂ ਉਨਾਂ ਕਿਹਾ ਸੀ ਕਿ ਕਾਂਗਰਸ ਹੀ ਅਜਿਹੀ ਪਾਰਟੀ ਹੈ ਜਿਸ ਵਿੱਚ ਆਮ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜਿੱਥੇ ਮਿਹਨਤੀ ਵਿਅਕਤੀ ਤਰੱਕੀ ਕਰ ਸਕਦਾ ਹੈ। ਮੇਰੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਹਨ, ਜਿਸ ਕਾਰਨ ਮੈਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਗਾਇਕੀ ਨੂੰ ਲੈ ਕੇ ਵਿਵਾਦਾਂ ‘ਚ ਰਹੇ ਹਨ ਸਿੱਧੂ ਮੂਸੇਵਾਲ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਆਪਣੀ ਗਾਇਕੀ ਨੂੰ ਲੈ ਕੇ ਵਿਵਾਦਾਂ ‘ਚ ਰਹੇ ਹਨ। ਉਸ ‘ਤੇ ਆਪਣੇ ਗੀਤਾਂ ‘ਚ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਮੂਸੇਵਾਲਾ ਬਰਨਾਲਾ ਪੁਲਿਸ ਰੇਂਜ ‘ਚ ਏ.ਕੇ.-47 ਨਾਲ ਫਾਇਰਿੰਗ ਕਰਕੇ ਚਰਚਾ ‘ਚ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਗੀਤ ‘ਚ ਆਪਣੀ ਤੁਲਨਾ ਟਾਡਾ ‘ਚ ਫਸੇ ਸੰਜੇ ਦੱਤ ਨਾਲ ਕੀਤੀ। ਇਸ ਵਿੱਚ ਵਕੀਲਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ