CBSE 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਰਾਹਤ, ਇੰਪਰੂਵਮੈਂਟ ਪ੍ਰੀਖਿਆ ਸੁਧਾਰ ਕਾਰਨ ਨਹੀਂ ਘਟਣਗੇ ਨੰਬਰ
ਨਵੀਂ ਦਿੱਲੀ (ਏਜੰਸੀ)। CBSE ਬੋਰਡ ਦੇ ਵਿਦਿਆਰਥੀਆਂ ਲਈ ਰਾਹਤ ਦੀ ਖਬਰ ਹੈ। ਸੁਪਰੀਮ ਕੋਰਟ ਨੇ CBSE ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਫੈਸਲੇ ਵਿੱਚ CBSE ਦੀ ਇੱਕ ਅੰਕ ਨੀਤੀ ਨੂੰ ਰੱਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਵਿਦਿਆਰਥੀਆਂ ਕੋਲ ਆਪਣਾ ਬੈਸਟ ਅੰਕ ਚੁਣਨ ਦਾ ਵਿਕਲਪ ਹੋਵੇਗਾ।
ਸੁਪਰੀਮ ਕੋਰਟ ਦਾ ਇਹ ਫੈਸਲਾ CBSE ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ‘ਤੇ ਲਾਗੂ ਹੋਵੇਗਾ। ਸੁਪਰੀਮ ਕੋਰਟ ਨੇ CBSE ਦੇ ਨਿਯਮ ਨੂੰ ਰੱਦ ਕਰ ਦਿੱਤਾ ਹੈ, ਜਿਸ ਅਨੁਸਾਰ ਸੁਧਾਰ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਨੂੰ ਅੰਤਿਮ ਮੰਨਿਆ ਜਾਵੇਗਾ।
ਸੁਪਰੀਮ ਕੋਰਟ ਨੇ ਕਿਹਾ ਕਿ ‘ਚੋਣ ਵਿਦਿਆਰਥੀਆਂ ਦੀ ਹੋਵੇਗੀ ਕਿ ਉਹ ਮੁੱਖ ਪ੍ਰੀਖਿਆ ਅਤੇ ਸੁਧਾਰ ਪ੍ਰੀਖਿਆ ਦੋਵਾਂ ਵਿਚ ਕਿਸ ਦੇ ਅੰਕ ਲੈਣਾ ਚਾਹੁੰਦੇ ਹਨ। ਜਸਟਿਸ ਏਐਮ ਖਾਨਵਿਲਕਰ ਅਤੇ ਜਸਟਿਸ ਸੀਟੀ ਰਵੀਕੁਮਾਰ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਬੈਂਚ ਨੇ ਕਿਹਾ ਕਿ ‘ਸੀਬੀਐਸਈ ਨੇ ਸੁਧਾਰ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਨੂੰ ਅੰਤਿਮ ਮੰਨਣ ਦੀ ਨੀਤੀ ਪਿੱਛੇ ਕੋਈ ਤਰਕ ਨਹੀਂ ਦਿੱਤਾ ਹੈ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਖੁਸ਼ ਵਿਦਿਆਰਥੀ
ਸੁਪਰੀਮ ਕੋਰਟ ਨੇ ਕਿਹਾ ਕਿ ‘ਵਿਦਿਆਰਥੀ ਸਿਰਫ਼ ਆਪਣੇ ਅਸਲੀ ਅੰਕ ਬਰਕਰਾਰ ਰੱਖਣਾ ਚਾਹੁੰਦੇ ਹਨ, ਜੋ ਉਨ੍ਹਾਂ ਨੂੰ ਮੁੱਖ ਪ੍ਰੀਖਿਆ ‘ਚ ਮਿਲੇ ਹਨ। ਜੇਕਰ ਸੁਧਾਰ ਪ੍ਰੀਖਿਆ ਦੇਣ ਤੋਂ ਬਾਅਦ ਅੰਕ ਘੱਟ ਆਉਂਦੇ ਹਨ ਅਤੇ ਉਨ੍ਹਾਂ ਨੂੰ ਅੰਤਿਮ ਮੰਨਿਆ ਜਾਂਦਾ ਹੈ, ਤਾਂ ਇਹ ਉਨ੍ਹਾਂ ਦੇ ਦਾਖਲੇ ਨੂੰ ਪ੍ਰਭਾਵਿਤ ਕਰੇਗਾ।
ਜਸਟਿਸ ਖਾਨਵਿਲਕਰ ਨੇ ਸੀ.ਬੀ.ਐੱਸ.ਈ. ਨੂੰ ਪੁੱਛਿਆ ਕਿ ‘ਸਾਨੂੰ ਇਸ ਦਾ ਕਾਰਨ ਦੱਸੋ ਕਿ ਇਹ ਸੰਭਵ ਕਿਉਂ ਨਹੀਂ ਹੈ? ਵਿਦਿਆਰਥੀ ਲਈ ਜੋ ਵੀ ਅੰਕ ਸਹੀ ਹਨ। ਉਨ੍ਹਾਂ ਨੂੰ ਮੰਨਣ ਵਿਚ ਕੀ ਇਤਰਾਜ਼ ਹੈ? ਬੋਰਡ ਪਹਿਲਾਂ ਵੀ ਅਜਿਹਾ ਕਰ ਚੁੱਕਾ ਹੈ, ਇਸ ਲਈ ਹੁਣ ਉਹੀ ਨਿਯਮ ਲਾਗੂ ਕਰਨ ਵਿੱਚ ਕੀ ਗਲਤ ਹੈ?
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ