ਡਿਜ਼ੀਟਲ ਦੁਨੀਆ : ਵਾਇਰਲੈਸ ਪੈਨ ਡਰਾਇਵ

pandrive

ਡਿਜ਼ੀਟਲ ਦੁਨੀਆ : ਵਾਇਰਲੈਸ ਪੈਨ ਡਰਾਇਵ (Wireless Pen Drive)

ਤੁਸੀਂ ਪੈਨ ਡਰਾਇਵ ਦਾ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਇਸਤੇਮਾਲ ਕਰਦੇ ਹੋ, ਕੀ ਤੁਸੀਂ ਵਾਇਰਲੈਸ ਪੈਨ ਡਰਾਇਵ ਬਾਰੇ ਸੁਣਿਆ ਹੈ? ਆਉ! ਅੱਜ ਅਸੀਂ ਵਾਇਰਲੈਸ ਪੈਨ ਡਰਾਇਵ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਵਾਇਰਲੈਸ ਪੈਨ ਡਰਾਇਵ ਤੋਂ ਭਾਵ ਉਸ ਪੈਨ ਡਰਾਇਵ ਤੋਂ ਹੈ ਜੋ ਰੇਡੀਉ ਫਰੀਕੁਐਂਸੀ ਨਾਲ ਡੈਸਕਟਾਪ ਕੰਪਿਊਟਰ ਜਾਂ ਲੈਪਟਾਪ ਦੇ ਵਿੱਚ ਡਾਟੇ ਦਾ ਸੰਚਾਰ ਕਰਦੀ ਹੈ। ਸਰਲ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਾਇਰਲੈਸ ਪੈਨ ਡਰਾਇਵ ਡੈਸਕਟਾਪ ਕੰਪਿਊਟਰ ਜਾਂ ਲੈਪਟਾਪ ਦੇ ਨਾਲ ਬਿਨਾਂ ਜੋੜੇ ਰੇਡੀਉ ਤਰੰਗਾਂ ਰਾਹੀਂ ਡੈਸਕਟਾਪ ਕੰਪਿਊਟਰ ਜਾਂ ਲੈਪਟਾਪ ਦੇ ਵਿੱਚ ਡਾਟੇ ਦਾ ਸੰਚਾਰ ਕਰਦੀ ਹੈ।

ਵਾਇਰਲੈਸ ਪੈਨ ਡਰਾਇਵ ਵਾਇਮੀਡੀਆ ਅਲਾਇੰਸ ਦੇ ਅਲਟ੍ਰਾ-ਵਾਈਡਬੈਂਡ ਰੇਡੀਉ ਪਲੇਟਫਾਰਮ ’ਤੇ ਆਧਾਰਿਤ ਘੱਟ ਦੂਰੀ ਅਤੇ ਵਧੇਰੇ ਬੈਂਡਵਿਡਥ ਵਾਲਾ ਵਾਇਰਲੈਸ ਕੁਨੈਕਸ਼ਨ ਹੈ। ਇਸ ਤੋਂ ਭਾਵ ਹੈ ਵਾਇਰਲੈਸ ਪੈਨ ਡਰਾਇਵ ਘੱਟ ਦੂਰੀ ਤੇ ਤੇਜੀ ਨਾਲ ਡਾਟਾ ਪ੍ਰਸਾਰਿਤ ਕਰ ਸਕਦੀ ਹੈ। ਵਾਇਰਲੈਸ ਪੈਨ ਡਰਾਇਵ 3 ਮੀਟਰ ਅਤੇ 10 ਮੀਟਰ ਦੀ ਦੂਰੀ ’ਤੇ ਕ੍ਰਮਵਾਰ 480 ਤੋ 110 Mbps ਦੀ ਰਫਤਾਰ ਨਾਲ ਡਾਟਾ ਟ੍ਰਾਂਸਫਰ ਕਰਨ ਦੇ ਯੋਗ ਹੈ।

pacdirve

ਵਾਇਰਲੈਸ ਪੈਨ ਡਰਾਇਵ (Wireless Pen Drive)

ਹੁਣ ਪ੍ਰਸ਼ਨ ਇਹ ਉਠਦਾ ਹੈ ਕਿ ਵਾਇਰਲੈਸ ਪੈਨ ਡਰਾਇਵ ਕੰਮ ਕਿਵੇਂ ਕਰਦਾ ਹੈ ਵਾਇਰਲੈਸ ਪੈਨ ਡਰਾਇਵ ਤਾਂਬੇ ਦੀ ਤਾਰ ਵਾਲੇ ਯੂਐਸਬੀ ਕੁਨੈਕਟਰ (ਜੋ ਸਾਧਾਰਨ ਪੈਨ ਡਰਾਇਵ ਦੇ ਵਿੱਚ ਲੱਗਾ ਹੁੰਦਾ ਹੈ) ਦੇ ਬਿਨਾਂ ਕੰਮ ਕਰਦਾ ਹੈ। ਸਧਾਰਨ ਪੈਨ ਡਰਾਇਵ ਵਿੱਚ ਡਾਟਾ ਤਾਂਬੇ ਦੀ ਤਾਰ ਦੇ ਨਾਲ ਪ੍ਰਸਾਰਿਤ ਕੀਤਾ ਜਾਂਦਾ ਹੈ ਪਰ ਵਾਇਰਲੈਸ ਪੈਨ ਡਰਾਇਵ ਦੇ ਵਿੱਚ ਡਾਟੇ ਨੂੰ ਰੇਡੀਉ ਤਰੰਗਾਂ ਦੇ ਵਿੱਚ ਬਦਲ ਕੇ ਪ੍ਰਸਾਰਿਤ ਕਰਦਾ ਹੈ। ਵਾਇਰਲੈਸ ਪੈਨ ਡਰਾਇਵ ਸਾਨੂੰ ਇੱਕ ਸਮੇਂ ਇੱਕ ਤੋਂ ਵੱਧ ਯੰਤਰਾਂ ਦੇ ਵਿੱਚ ਡਾਟਾ ਸੰਚਾਰ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਵਾਇਰਲੈਸ ਪੈਨ ਡਰਾਇਵ ਦੇ ਵਿੱਚ ਅਸੀਂ ਆਪਣੇ ਡਾਟੇ ਦਾ ਪ੍ਰਬੰਧਨ ਵਾਇਰਲੈਸ ਪੈਨ ਡਰਾਇਵ ਨਿਰਮਾਤਾ ਕੰਪਨੀ ਦੇ ਐਪ ਰਾਹੀਂ ਆਪਣੇ ਫੋਨ ਤੋਂ ਕਰ ਸਕਦੇ ਹਾਂ। ਵਾਇਰਲੈਸ ਪੈਨ ਡਰਾਇਵ ਦਾ ਯੰਤਰਾਂ ਦੇ ਨਾਲ ਸਿੱਧਾ ਸੰਪਰਕ ਨਹੀਂ ਹੁੰਦਾ ਇਸ ਕਰਕੇ ਇਸਦੇ ਵਿੱਚ ਵਾਇਰਸ ਅਤੇ ਮਲਵੇਅਰ ਆਉਣ ਦੀ ਸੰਭਾਵਨਾ ਸੀਮਤ ਹੁੰਦੀ ਹੈ।

ਬਾਜ਼ਾਰ ਦੇ ਵਿੱਚ ਕਈ ਕੰਪਨੀਆਂ ਦੀਆਂ ਵਾਇਰਲੈਸ ਪੈਨ ਡਰਾਇਵ ਉਪਲੱਬਧ ਹਨ ਜਿਵੇਂ ਕਿ ਸੈਨਡਿਸਕ, ਏਅਰਡਿਸਕ ਆਦਿ। ਵਾਇਰਲੈਸ ਪੈਨ ਡਰਾਇਵ ਦੀ ਕੀਮਤ ਸਧਾਰਨ ਪੈਨ ਡਰਾਇਵ ਦੇ ਨਾਲੋਂ ਜਿਆਦਾ ਹੁੰਦੀ ਹੈ ਅਤੇ ਇਹ ਕਈ ਆਕਾਰਾਂ ਜਿਵੇਂ ਕਿ 16GB, 32GB, 64GB, 128GB, 200GB ਅਤੇ 256GB ਦੇ ਵਿੱਚ ਉਪਲੱਬਧ ਹੈ। ਸੈਨਡਿਸਕ ਦੀ ਵਾਇਰਲੈਸ ਸਟਿਕ ਨਾਂਅ ਦੀ ਵਾਇਰਲੈਸ ਪੈਨ ਡਰਾਇਵ USB 2.0 ਜਾਂ ਵਧੇਰੇ ਯੂਐਸਬੀ ਇੰਟਰਫੇਸ ਅਤੇ 2.4 Ghzਵ੍ ਦੀ ਗਤੀ ਦੇ ਨਾਲ ਕੰਮ ਕਰਨ ਦੇ ਸਮਰੱਥ ਵਾਈ-ਫਾਈ ਯੰਤਰ ਦੇ ਨਾਲ ਕੰਮ ਕਰ ਸਕਦੀ ਹੈ।

ਵਾਇਰਲੈਸ ਪੈਨ ਡਰਾਇਵ ਦੇ ਗੁਣ

1. ਵਾਇਰਲੈਸ ਪੈਨ ਡਰਾਇਵ ਰਾਹੀਂ ਇੱਕੋ ਸਮੇਂ ਅਸੀਂ ਆਪਣੀਆਂ ਫਾਈਲਾਂ ਇੱਕਠੀਆਂ ਆਪਣੇ ਕੰਪਿਊਟਰ ਜਾਂ ਮੋਬਾਇਲ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ।
2. ਵਾਇਰਲੈਸ ਪੈਨ ਡਰਾਇਵ ਪੋਰਟੇਬਲ ਹੈ ਅਸੀਂ ਆਸਾਨੀ ਨਾਲ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ’ਤੇ ਲੈ ਕੇ ਜਾ ਸਕਦੇ ਹਾਂ।
3. ਵਾਇਰਲੈਸ ਪੈਨ ਡਰਾਇਵ ਛੇਤੀ ਖਰਾਬ ਨਹੀਂ ਹੁੰਦੀ ਇਸ ’ਤੇ ਧੂੜ ਅਤੇ ਮਿੱਟੀ ਦਾ ਵੀ ਅਸਰ ਨਹੀਂ ਹੰੁਦਾ।
4. ਵਾਇਰਲੈਸ ਪੈਨ ਡਰਾਇਵ ਦੇ ਵਿੱਚ ਇਨਕ੍ਰਪਸ਼ਨ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਰਕੇ ਸਾਡਾ ਡਾਟਾ ਇਸ ਦੇ ਵਿੱਚ ਸੁਰੱਖਿਅਤ ਰਹਿੰਦਾ ਹੈ।

ਵਾਇਰਲੈਸ ਪੈਨ ਡਰਾਇਵ ਦੇ ਔਗੁਣ

1. ਵਾਇਰਲੈਸ ਪੈਨ ਡਰਾਇਵ ਸਿਰਫ ਤਿੰਨ ਯੰਤਰਾਂ ਦੇ ਵਿੱਚ ਹੀ ਡਾਟਾ ਟ੍ਰਾਂਸਫਰ ਕਰ ਸਕਦੀ ਹੈ।
2. ਵਾਇਰਲੈਸ ਪੈਨ ਡਰਾਇਵ ਨੂੰ ਚਾਰਜ ਕਰਨਾ ਪੈਂਦਾ ਹੈ ਜਿਸ ਨਾਲ ਬਿਜਲੀ ਦੀ ਖਪਤ ਹੁੰਦੀ ਹੈ।
3. ਵਾਇਰਲੈਸ ਪੈਨ ਡਰਾਇਵ ਦੀ ਕੀਮਤ ਸਧਾਰਨ ਪੈਨ ਡਰਾਇਵ ਦੇ ਨਾਲੋਂ ਜ਼ਿਆਦਾ ਹੁੰਦੀ ਹੈ।
ਅੰਮ੍ਰਿਤਬੀਰ ਸਿੰਘ
ਮੋ. 98770-94504

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ