ਸੂਬਾ ਸਰਕਾਰ ਨੂੰ ਇਸ ਮਾਮਲੇ ਵਿੱਚ ਜ਼ਿੰਮੇਵਾਰੀ ਤੈਅ ਕਰਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਦੀ ਘਾਟ ਕਾਰਨ ਦੌਰਾ ਰੱਦ ਕਰਨਾ ਪਿਆ। ਸੁਰੱਖਿਆ ’ਚ ਚੂਕ ਕਾਰਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਨੂੰ ਸੁਰੱਖਿਆ ਦੀ ਗੰਭੀਰ ਘਾਟ ਕਰਾਰ ਦਿੱਤਾ ਹੈ। ਇਸ ਸਬੰਧੀ ਪੰਜਾਬ ਸਰਕਾਰ ਤੋਂ ਵਿਸਥਾਰ ਰਿਪੋਰਟ ਤਲਬ ਕੀਤੀ ਗਈ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੂੰ ਇਸ ਮਾਮਲੇ ਵਿੱਚ ਜ਼ਿੰਮੇਵਾਰੀ ਤੈਅ ਕਰਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰੋਜ਼ਪੁਰ ’ਚ ਰੈਲੀ ਨੂੰ ਸੰਬੋਂਧਨ ਕਰਨ ਜਾ ਰਹੇ ਸਨ। ਪੀਐਮ ਮੋਦੀ ਬਠਿੰਡਾ ‘ਚ ਉਤਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਖਰਾਬ ਮੌਸਮ ਕਾਰਨ 20 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਸੜਕ ਰਾਹੀਂ ਰਾਸ਼ਟਰੀ ਸ਼ਹੀਦ ਸਮਾਰਕ ‘ਤੇ ਗਏ। ਉਨ੍ਹਾਂ ਨੂੰ 2 ਘੰਟੇ ਤੋਂ ਵੱਧ ਸਮਾਂ ਲੱਗਣਾ ਸੀ। ਪੰਜਾਬ ਦੇ ਡੀਜੀਪੀ ਨੇ ਭਰੋਸਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫਲਾ ਅੱਗੇ ਵਧਿਆ। ਉਨ੍ਹਾਂ ਦਾ ਕਾਫਲਾ ਹੁਸੈਨੀਵਾਲਾ ਸਥਿਤ ਸ਼ਹੀਦੀ ਸਮਾਰਕ ਤੋਂ 30 ਕਿਲੋਮੀਟਰ ਪਹਿਲਾਂ ਫਲਾਈਓਵਰ ‘ਤੇ ਪਹੁੰਚਿਆ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕਰ ਦਿੱਤੀ। ਮੋਦੀ ਇੱਥੇ 15-20 ਮਿੰਟ ਤੱਕ ਫਸੇ ਰਹੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਇਹ ਇੱਕ ਵੱਡੀ ਕਮੀ ਹੈ। ਜਿਸ ਤੋਂ ਬਾਅਦ ਪੀਐਮ ਮੋਦੀ ਦਾ ਪੰਜਾਬ ਦੌਰਾ ਰੱਦ ਕਰਨਾ ਪਿਆ।
ਮੋਦੀ ਨੇ ਬਠਿੰਡਾ ਏਅਰਪੋਰਟ ‘ਤੇ ਅਫਸਰਾਂ ਨੂੰ ਕਿਹਾ-ਮੈਂ ਜ਼ਿੰਦਾ ਏਅਰਪੋਰਟ ਪਹੁੰਚ ਸਕਿਆ, ਇਸ ਲਈ ਤੁਹਾਡੇ ਮੁੱਖ ਮੰਤਰੀ ਨੂੰ ਥੈਂਕਿਊ ਕਹਿਣਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰੈਲੀ ਰੱਦ ਹੋਣ ਤੋਂ ਬਾਅਦ ਬਠਿੰਡਾ ਹਵਾਈ ਅੱਡੇ ‘ਤੇ ਵਾਪਸ ਪਰਤੇ ਤਾਂ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਵੀ ਵਿਅੰਗ ਕੱਸਿਆ। ਪੀਐਮ ਨੇ ਬਠਿੰਡਾ ਏਅਰਪੋਰਟ ‘ਤੇ ਅਫਸਰਾਂ ਨੂੰ ਕਿਹਾ-ਮੈਂ ਜ਼ਿੰਦਾ ਏਅਰਪੋਰਟ ਪਹੁੰਚ ਸਕਿਆ, ਇਸ ਲਈ ਤੁਹਾਡੇ ਮੁੱਖ ਮੰਤਰੀ ਨੂੰ ਥੈਂਕਿਊ ਕਹਿਣਾ। ਭਾਜਪਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਰੱਦ ਕਰਨਾ ਕਾਂਗਰਸ ਦੀ ਸਾਜ਼ਿਸ਼ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ