ਅਜਿੰਕਿਆ ਰਹਾਣੇ 10ਵੀਂ ਵਾਰ ਜ਼ੀਰੋ ‘ਤੇ ਆਊਟ ਹੋਏ
- ਬਤੌਰ ਕਪਤਾਨ ਕੇਐੱਲ ਰਾਹੁਲ ਪਹਿਲੇ ਟੈਸਟ ਵਿੱਚ 50 ਦੌੜਾਂ ਬਣਾਉਣ ਵਾਲਾ 8ਵਾਂ ਭਾਰਤੀ ਖਿਡਾਰੀ ਬਣਿਆ
- ਜਵਾਬ ‘ਚ ਦੱਖਣੀ ਅਫਰੀਕਾ ਨੇ ਇੱਕ ਵਿਕਟ ਦੇ ਨੁਕਸਾਨ ‘ਤੇ 26 ਦੌੜਾਂ ਬਣਾਈਆਂ
ਜੋਹਾਨਸਬਰਗ। ਜੋਹਾਨਸਬਰਗ ’ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ’ਚ ਭਾਰਤ ਦੀ ਪਹਿਲਾ ਪਾਰੀ 202 ਦੌੜਾਂ ’ਤੇ ਸਿਮਟ ਗਈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦੇ ਫੈਸਲਾ ਕੀਤਾ ਜੋ ਕਿ ਗਲਤ ਸਾਬਤ ਹੋ ਗਿਆ। ਵਿਰਾਟ ਕੋਹਲੀ ਸੱਟ ਲੱਗਣ ਕਾਰਨ ਇਸ ਮੈਚ ’ਚ ਨਹੀਂ ਖੇਡ ਸਕੇ। ਉਨਾਂ ਦੀ ਜਗ੍ਹਾ ਕੈ ਐਲ ਰਾਹੁਲ ਨੇ ਕਪਤਾਨੀ ਕੀਤੀ। ਰਾਹੁਲ ਤੇ ਮਿਅੰਕ ਅਗਰਵਾਲ ਨੇ ਪਾਰੀ ਦੀ ਸ਼ੁਰੂਆਤ ਕੀਤੀ। ਹਾਲਾਂਕਿ ਮਿਅੰਕ ਅਗਰਵਾਲ 26 ਨੂੰ ਚੰਗੀ ਸ਼ੁਰੂਆਤ ਮਿਲੀ ਪਰ ਉਹ ਆਪਣੀ ਪਾਰੀ ਨੂੰ ਵੱਡੀ ਪਾਰੀ ’ਚ ਨਹੀਂ ਬਦਲ ਸਕਿਆ ਅਤੇ ਜੇਨਸਨ ਦਾ ਪਹਿਲਾ ਸ਼ਿਕਾਰ ਬਣ ਗਿਆ
ਕਪਤਾਨ ਕੇਐਲ ਰਾਹੁਲ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ। ਰਵੀਚੰਦਰਨ ਅਸ਼ਵਿਨ ਨੇ 46 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ ਕੋਈ ਖਾਸ ਕਮਾਲ ਨਹੀਂ ਕਰ ਸਕੇ।ਚੇਤੇਸ਼ਵਰ ਪੁਜਾਰਾ (3) ਅਤੇ ਅਜਿੰਕਿਆ ਰਹਾਣੇ (0) ਲਗਾਤਾਰ ਖਰਾਬ ਫਾਰਮ ‘ਚ ਚੱਲ ਰਹੇ ਹਨ। ਦੋਵਾਂ ਨੂੰ ਲਗਾਤਾਰ ਦੋ ਗੇਂਦਾਂ ‘ਤੇ ਓਲੀਵੀਅਰ ਨੇ ਪੈਵੇਲੀਅਨ ਦਾ ਰਸਤਾ ਦਿਖਾਇਆ।
ਦੱਖਣੀ ਅਫਰੀਕਾ ਲਈ ਮਾਰਕੋ ਜੇਨਸਨ ਨੇ 4 ਵਿਕਟਾਂ ਲਈਆਂ
ਇਸ ਤੋਂ ਬਾਅਦ ਰਾਹੁਲ ਅਤੇ ਹਨੁਮਾ ਵਿਹਾਰੀ (20) ਨੇ ਚੌਥੇ ਵਿਕਟ ਲਈ 42 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਵਿਹਾਰੀ ਨੂੰ ਕਾਗਿਸੋ ਰਬਾਡਾ ਨੇ ਸ਼ਾਰਟ ਲੈੱਗ ਫੀਲਡਰ ਦੇ ਹੱਥੋਂ ਬਾਊਂਸਰ ‘ਤੇ ਕੈਚ ਕੀਤਾ। ਉਸ ਨੂੰ 9 ਦੌੜਾਂ ਦੇ ਨਿੱਜੀ ਸਕੋਰ ‘ਤੇ ਜੀਵਨਦਾਨ ਵੀ ਮਿਲਿਆ ਪਰ ਉਹ ਇਸ ਦਾ ਫਾਇਦਾ ਨਹੀਂ ਉਠਾ ਸਕੇ। ਰਿਸ਼ਭ ਪੰਤ ਨੂੰ ਸਿਰਫ 17 ਦੌੜਾਂ ਬਣਾ ਕੇ ਜੇਨਸਨ ਨੇ ਆਊਟ ਕੀਤਾ। ਇਸ ਤੋਂ ਬਾਅਦ ਅਸ਼ਵਿਨ ਨੇ ਹਮਲਾਵਰ ਖੇਡ ਖੇਡਦੇ ਹੋਏ ਭਾਰਤ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਬੁਮਰਾਹ ਨੇ ਅਜੇਤੂ 14 ਦੌੜਾਂ ਬਣਾ ਕੇ ਭਾਰਤ ਨੂੰ 200 ਤੋਂ ਪਾਰ ਪਹੁੰਚਾਇਆ।
ਦੱਖਣੀ ਅਫਰੀਕਾ ਲਈ ਮਾਰਕੋ ਜੇਨਸਨ ਨੇ 4 ਵਿਕਟਾਂ ਲਈਆਂ। ਡੈਨ ਓਲੀਵੀਅਰ ਅਤੇ ਕਾਗਿਸੋ ਰਬਾਡਾ ਨੇ 3-3 ਵਿਕਟਾਂ ਲਈਆਂ। ਜਵਾਬ ‘ਚ ਦੱਖਣੀ ਅਫਰੀਕਾ ਨੇ ਇਕ ਵਿਕਟ ਦੇ ਨੁਕਸਾਨ ‘ਤੇ 26 ਦੌੜਾਂ ਬਣਾਈਆਂ। ਕਪਤਾਨ ਡੀਨ ਐਲਗਰ ਅਤੇ ਕੀਗਨ ਪੀਟਰਸਨ ਕ੍ਰੀਜ਼ ‘ਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ