ਨਿਡਰਤਾ
ਗੁਜਰਾਤ ਦੇ ਪਿੰਡ ਮਹੇਲਾਵ ’ਚ ਧੋਰੀਭਾਈ ਨਾਂਅ ਦਾ ਵਿਅਕਤੀ ਰਹਿੰਦਾ ਸੀ, ਜੋ ਇੱਕ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀ ਉਸ ਦਾ ਇੱਕ ਚਾਰ ਸਾਲ ਦਾ ਪੁੱਤਰ ਸੀ ਡੂੰਗਰ ਰਾਤ ਨੂੰ ਸੌਣ ਤੋਂ ਪਹਿਲਾਂ ਧੋਰੀਭਾਈ ਉਸ ਨੂੰ ਰਾਮਾਇਣ ਅਤੇ ਭਾਗਵਤ ਦੀਆਂ ਕਥਾਵਾਂ ਸੁਣਾਉਦਾ ਹੁੰਦਾ ਸੀ।
ਇੱਕ ਦਿਨ ਕਹਾਣੀ ਸੁਣਦੇ-ਸੁਣਦੇ ਡੂੰਗਰ ਗੂੜ੍ਹੀ ਨੀਂਦ ਸੌਂ ਗਿਆ ਧੋਰੀਭਾਈ ਆਪਣੇ ਘਰੋਂ ਕੁਝ ਦੂਰੀ ’ਤੇ ਪੈਂਦੇ ਖੇਤ ਵੱਲ ਚੱਲ ਪਏ ਲਗਭਗ ਅੱਧੀ ਰਾਤ ਲੰਘਣ ’ਤੇ ਡੂੰਗਰ ਦੀਆਂ ਅੱਖਾਂ ਖੁੱਲ੍ਹੀਆਂ, ਤਾਂ ਵੇਖਿਆ ਕਿ ਮੰਜੇ ’ਤੇ ਪਿਤਾ ਜੀ ਨਹੀਂ ਸਨ। ਡੂੰਗਰ ਨੇ ਸੋਚਿਆ ਕਿ ਪੱਕਾ ਹੀ ਪਿਤਾ ਜੀ ਖੇਤ ਵੱਲ ਗਏ ਹੋਣਗੇ ਮੈਂ ਵੀ ਉਨ੍ਹਾਂ ਦੇ ਮਗਰ ਹੀ ਜਾਂਦਾ ਹਾਂ ਡੂੰਗਰ ਹੱਥ ’ਚ ਇੱਕ ਸੋਟੀ ਫੜ ਕੇ ਖੇਤ ਵੱਲ ਚੱਲ ਪਿਆ ਪਿੰਡੋਂ ਬਾਹਰ ਹੁੰਦਿਆਂ ਹੀ ਸਾਹਮਣੇ ਜੰਗਲ ਸੀ। ਅੱਧੀ ਰਾਤ ਦਾ ਸਮਾਂ ਸੀ, ਚਾਰੇ ਪਾਸੇ ਚੁੱਪ ਪੱਸਰੀ ਹੋਈ ਸੀ ਰਾਹ ’ਚ ਡੂੰਗਰ ਨੂੰ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ ਕਿਤੇ ਉੱਲੂਆਂ ਦੀ ਡਰਾਉਣੀ ਖੰਭਾਂ ਦੀ ਫੜਫਡਾਹਟ ਤਾਂ ਕਿਤੇ ਗਿੱਦੜਾਂ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਫਿਰ ਵੀ ਅਜਿਹੇ ਭਿਆਨਕ ਵਾਤਾਵਰਨ ਪਿੱਛੋਂ ਡੂੰਗਰ ਖੇਤ ਪਹੁੰਚ ਗਿਆ।
ਡੂੰਗਰ ਨੂੰ ਖੇਤ ’ਚ ਵੇਖ ਕੇ ਧੋਰੀਭਾਈ ਹੈਰਾਨ ਹੋ ਗਿਆ ਅਤੇ ਉਸ ਨੇ ਆਪਣੇ ਪੁੱਤਰ ਨੂੰ ਛਾਤੀ ਨਾਲ ਲਾ ਲਿਆ ਧੋਰੀਭਾਈ ਨੇ ਪਿਆਰ ਨਾਲ ਪੁੱਛਿਆ, ‘ਪੁੱਤਰ! ਐਨੀ ਰਾਤ ਨੂੰ ਇਕੱਲੇ ਆਉਦਿਆਂ ਤੈਨੂੰ ਕੋਈ ਡਰ ਤਾਂ ਨਹੀਂ ਲੱਗਿਆ?’ ਡੂੰਗਰ ਨੇ ਕਿਹਾ, ‘ਮੈਨੂੰ ਕਿਹੜਾ ਡਰ ਪਿਤਾ ਜੀ! ਤੁਸੀਂ ਹੀ ਤਾਂ ਸਿਖਾਇਆ ਹੈ ਕਿ ਭਗਤੀ ਕਰਨ ਨਾਲ ਹਰ ਤਰ੍ਹਾਂ ਦਾ ਡਰ ਆਪਣੇ-ਆਪ ਭੱਜ ਜਾਂਦਾ ਹੈ ਸੋ ਇਸ ਲਈ ਮੈਂ ਨਿੱਡਰਤਾ ਨਾਲ ਤੁਹਾਡੇ ਮਗਰ ਹੀ ਆ ਗਿਆ’।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ