ਤਾਜ਼ਾ ਬਰਫਬਾਰੀ ਕਾਰਨ ਸ਼੍ਰੀਨਗਰ-ਲੱਦਾਖ, ਮੁਗਲ ਰੋਡ ਬੰਦ
ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ‘ਚ ਤਾਜ਼ਾ ਬਰਫਬਾਰੀ ਕਾਰਨ ਸ਼੍ਰੀਨਗਰ-ਲਦਾਖ ਰਾਸ਼ਟਰੀ ਰਾਜਮਾਰਗ ਅਤੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਨੂੰ ਜੰਮੂ ਖੇਤਰ ਦੇ ਰਾਜੌਰੀ ਨਾਲ ਜੋੜਨ ਵਾਲੀ ਮਸ਼ਹੂਰ ਮੁਗਲ ਸੜਕ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਟਰੈਫਿਕ ਅਧਿਕਾਰੀ ਨੇ ਦਿੱਤੀ ਹੈ। ਉਨਾਂ ਕਿਹਾ ਕਿਾ ਬਫਲੀਆਨ ਤੇ ਪੀਰ ਦੀ ਗਲੀ ’ਚ ਬਰਫਬਾਰੀ ਤੋਂ ਬਾਅਦ 23 ਦਸੰਬਰ ਨੂੰ ਇਤਿਹਾਸਕ ਮੁਗਲ ਰੋਨ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਜਿੱਥੇ ਸ਼ਨੀਵਾਰ ਨੂੰ ਫਿਰ ਤੋਂ ਤਾਜ਼ਾ ਬਰਫਬਾਰੀ ਹੋਈ ਸੀ। ਸੜਕ ’ਤੇ ਤਿਲਕਣ ਹੋਣ ਕਾਰਨ ਬਰਫ਼ ਹਟਾਉਣ ਦਾ ਕੰਮ ਹਾਲੇ ਸ਼ੁਰੂ ਨਹੀਂ ਹੋ ਸਕਿਆ ਹੈ।
ਸੋਨਮਰਗ, ਗੁਮਰੀ, ਕੈਪਟਨ ਮੋਰ, ਜ਼ੋਜਿਲਾ ਪਾਸ ਅਤੇ ਦਰਾਸ ਵਿਖੇ ਹਾਲ ਹੀ ਵਿੱਚ ਹੋਈ ਬਰਫ਼ਬਾਰੀ ਕਾਰਨ ਸ੍ਰੀਨਗਰ-ਲੱਦਾਖ ਸੜਕ ਨੂੰ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕ ‘ਤੇ ਤਿੰਨ ਤੋਂ ਚਾਰ ਇੰਚ ਮੋਟੀ ਬਰਫ਼ ਦੀ ਚਾਦਰ ਜਮ੍ਹਾਂ ਹੋ ਗਈ ਹੈ ਅਤੇ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀਆਰਓ) ਦੇ ਕਰਮਚਾਰੀ ਅਤਿ ਆਧੁਨਿਕ ਮਸ਼ੀਨਾਂ ਨਾਲ ਹਾਈਵੇਅ ਤੋਂ ਬਰਫ਼ ਨੂੰ ਹਟਾਉਣ ਵਿੱਚ ਲੱਗੇ ਹੋਏ ਹਨ।
ਇਸ ਦੌਰਾਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਦੋਵੇਂ ਪਾਸੇ ਹਲਕੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਦਕਿ ਭਾਰੀ ਵਾਹਨਾਂ ਨੂੰ ਸਿਰਫ਼ ਜੰਮੂ ਤੋਂ ਸ੍ਰੀਨਗਰ ਜਾਣ ਦੀ ਇਜਾਜ਼ਤ ਹੋਵੇਗੀ। ਉੱਤਰੀ ਕਸ਼ਮੀਰ ‘ਚ ਕੁਪਵਾੜਾ-ਕੇਰਨ ਰੋਡ ‘ਤੇ ਬਰਫ ਜਮ੍ਹਾ ਹੋਣ ਕਾਰਨ ਵਾਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਇੱਥੇ ਬਰਫ ਹਟਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਸ਼ਾਮ ਤੱਕ ਸੜਕਾਂ ਤੋਂ ਬਰਫ ਹਟਾ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਬਾਂਦੀਪੋਰਾ-ਗੁਰੇਜ ਅਤੇ ਤੁਲੈਲ ਸੜਕਾਂ ‘ਤੇ ਆਵਾਜਾਈ ਬਹਾਲ ਕਰਨ ਲਈ ਬਰਫ ਹਟਾਉਣ ਦਾ ਕੰਮ ਚੱਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ