ਅਨੋਖਾ ਮਾਮਲਾ: ਤਿੰਨ ਪੈਰਾਂ ਅਤੇ ਤਿੰਨ ਹੱਥਾਂ ਵਾਲੇ ਬੱਚੇ ਨੂੰ ਦੇਖ ਡਾਕਟਰ ਹੈਰਾਨ
ਪਟਨਾ (ਏਜੰਸੀ)। ਬਿਹਾਰ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਗੋਪਾਲਗੰਜ ਜਿਲ੍ਹੇ ਦੇ ਬੈਕੁੰਠਪੁਰ ਬਲਾਕ ਹੈੱਡਕੁਆਟਰ ਸਥਿੱਤ ਕਮਿਊਨਿਟੀ ਹੈਲਥ ਸੈਂਟਰ ਵਿੱਚ ਇੱਕ ਔਰਤ ਨੇ ਤਿੰਨ ਬਾਹਾਂ ਅਤੇ ਲੱਤਾਂ ਵਾਲੇ ਬੱਚੇ ਨੂੰ ਜਨਮ ਦਿੱਤਾ ਹੈ। ਵੀਰਵਾਰ ਸਵੇਰੇ ਜਦੋਂ ਤਿੰਨ ਲੱਤਾਂ ਵਾਲੇ ਬੱਚੇ ਦਾ ਜਨਮ ਹੋਇਆ ਤਾਂ ਇਸ ਹਸਪਤਾਲ ’ਚ ਚਰਚਾ ਦਾ ਵਿਸ਼ਾ ਬਣ ਗਿਆ। ਰੇਵਤੀਥ ਪਿੰਡ ਦੇ ਮੁਹੰਮਦ ਰਹੀਮ ਅਲੀ ਦੀ ਪਤਨੀ ਰਵੀਨਾ ਖਾਤੂਨ ਨੂੰ ਬੁੱਧਵਾਰ ਰਾਤ ਪ੍ਰਸੂਤ ਦਰਦ ਕਾਰਨ ਬਲਾਕ ਹੈੱਡਕੁਆਟਰ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਵੀਰਵਾਰ ਸਵੇਰੇ ਡਾਕਟਰਾਂ ਦੀ ਨਿਗਰਾਨੀ ’ਚ ਰਵੀਨਾ ਨੇ ਤਿੰਨ ਪੈਰਾਂ ਵਾਲੇ ਬੱਚੇ ਨੂੰ ਜਨਮ ਦਿੱਤਾ।
ਡਾਕਟਰ ਆਫ਼ਤਾਬ ਆਲਮ ਨੇ ਕਿਹਾ…
ਵੀਰਵਾਰ ਸਵੇਰੇ 7:30 ਵਜੇ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਡਾਕਟਰਾਂ ਨੇ ਬੱਚੇ ਦਾ ਭਾਰ 3 ਕਿੱਲੋ 200 ਗ੍ਰਾਮ ਦੱਸਿਆ। ਜਦੋਂ ਇਸ ਬੱਚੇ ਦੀ ਸਰੀਰਕ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਦੀਆਂ ਤਿੰਨ ਲੱਤਾਂ ਹਨ। ਹਸਪਤਾਲ ਵਿੱਚ ਮੌਜ਼ੂਦ ਮੈਡੀਕਲ ਅਫ਼ਸਰ ਡਾ: ਆਫ਼ਤਾਬ ਆਲਮ ਨੇ ਦੱਸਿਆ ਕਿ ਸਿੰਟ੍ਰੋਨਿਕ ਸਮੱਸਿਆ ਕਾਰਨ ਗਰਭ ਵਿੱਚ ਪਲ ਰਹੇ ਬੱਚੇ ਦੇ ਵਿਕਾਸ ਵਿੱਚ ਵਿਕਾਰ ਪੈਦਾ ਹੋ ਜਾਂਦਾ ਹੈ, ਜਿਸ ਤੋਂ ਬਾਅਦ ਬੱਚੇ ਦੇ ਅੰਗ ਵੱਧ ਜਾਂਦੇ ਹਨ। ਇਹ ਵਾਧਾ ਖਾਸ ਤੌਰ ’ਤੇ ਹੱਥਾਂ ਪੈਰਾਂ ਦੀ ਗਿਣਤੀ ਵਿੱਚ ਹੁੰਦਾ ਹੈ।
ਫਿਲਹਾਲ ਜੱਚਾ-ਬੱਚਾ ਦੋਵੇਂ ਤੰਦਰੁਸਤ ਹਨ
ਮੈਡੀਕਲ ਅਫ਼ਸਰ ਆਫ਼ਤਾਬ ਆਲਮ ਨੇ ਦੱਸਿਆ ਕਿ ਬੱਚੇ ਦੀ ਜਾਂਚ ਲਈ ਅਲਟ੍ਰਾਸੋਨੋਗ੍ਰਾਫ਼ੀ ਅਤੇ ਈਕੋਕਾਰਡੀਓਗ੍ਰਾਫ਼ੀ ਕਰਨੀ ਪਈ। ਜਿਸ ਦੀ ਜਾਣਕਾਰੀ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਫਿਲਹਾਲ ਜੱਚਾ-ਬੱਚਾ ਦੋਵੇਂ ਤੰਦਰੁਸਤ ਹਨ। ਡਾਕਟਰ ਨੇ ਦੱਸਿਆ ਕਿ ਸਰਜਰੀ ਦੀ ਮਦਦ ਨਾਲ ਬੱਚੇ ਦੀ ਵਾਧੂ ਲੱਤ ਨੂੰ ਵੱਖ ਕੀਤਾ ਜਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ