ਪ੍ਰਧਾਨ ਮੰਤਰੀ ਦੀ ਵਿਦਿਆਰਥੀਆ ਨੂੰ ਸਲਾਹ: ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ, ਸੁਵਿਧਾਵਾਂ ਦੀ ਬਜਾਏ ਚੁਣੌਤੀਆਂ ਨੂੰ ਚੁਣੋ
ਕਾਨਪੁਰ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਕਾਨਪੁਰ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਸੁਵਿਧਾਜਨਕ ਰਾਹ ਚੁਣਨ ਦੀ ਬਜਾਏ ਚੁਣੌਤੀਆਂ ਨੂੰ ਸਵੀਕਾਰ ਕਰਨ ਅਤੇ ਜ਼ਿੰਦਗੀ ਵਿੱਚ ਸਫਲਤਾ ਲਈ ਸ਼ਾਰਟਕੱਟ ਲੱਭਣ ਤੋਂ ਬਚਣ।
ਮੋਦੀ ਨੇ ਆਈਆਈਟੀ ਕਾਨਪੁਰ ਦੇ 54ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡਿਗਰੀਆਂ ਮਿਲਣ ਤੋਂ ਬਾਅਦ ਤੁਹਾਡੇ ਸਾਰਿਆਂ ਲਈ ਜ਼ਿੰਦਗੀ ਦਾ ਇੱਕ ਨਵਾਂ ਸਫ਼ਰ ਸ਼ੁਰੁ ਹੋਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ, ‘ਅੱਜ ਤੋਂ ਸ਼ੁਰੁ ਹੋਈ ਯਾਤਰਾ ਵਿੱਚ ਕਈ ਲੋਕ ਤੁਹਾਨੂੰ ਸਹੂਲਤ ਲਈ ਸ਼ਾਰਟਕੱਟ ਵੀ ਦੱਸਣਗੇ। ਪਰ ਮੇਰੀ ਸਲਾਹ ਇਹ ਹੋਵੇਗੀ ਕਿ ਤੁਸੀਂ ਸੁਵਿਧਾਵਾਂ ਨਾ ਚੁਣੋ, ਸਗੋਂ ਚੁਣੌਤੀਆਂ ਦੀ ਚੋਣ ਕਰੋ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਤੁਸੀਂ ਚਾਹੋ ਜਾਂ ਨਾ ਚਾਹੋ, ਜ਼ਿੰਦਗੀ ਵਿੱਚ ਚੁਣੌਤੀਆਂ ਜ਼ਰੂਰ ਆਉਣੀਆਂ ਹਨ। ਜੋ ਲੋਕ ਉਹਨਾਂ ਤੋਂ ਭੱਜਦੇ ਹਨ ਉਹਨਾਂ ਦਾ ਸ਼ਿਕਾਰ ਹੋ ਜਾਂਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਹੋਰ ਜਾਣਨ ਦੀ ਲਲਕ ਅਤੇ ਆਪਣੀਆਂ ਮਨੁੱਖੀ ਭਾਵਨਾਵਾਂ ਨੂੰ ਕਦੇ ਵੀ ਖਤਮ ਨਾ ਹੋਣ ਦੇਣ। ਉਹਨਾਂ ਕਿਹਾ ਕਿ ਲੋਕਾਂ ਨਾਲ ਜੁੜਨ ਦੀ ਸਾਡੀ ਇੱਛਾ ਅਤੇ ਜ਼ਿੰਮੇਵਾਰੀ ਨੂੰ ਕਦੇ ਵੀ ਕੰਮ ਦੇ ਬੋਝ ਨਾਲ ਨਹੀਂ ਤੋਲਣਾ ਚਾਹੀਦਾ।
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਆਨਲਾਈਨ ਡਿਗਰੀਆਂ ਪ੍ਰਦਾਨ ਕੀਤੀਆ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੰਸਥਾ ਦੇ ਕਨਵੋਕੇਸ਼ਨ ਸਮਾਰੋਹ ਵਿੱਚ 1723 ਵਿਦਿਆਥੀਆਂ ਨੂੰ ਵੱਖ-ਵੱਖ ਕੋਰਸਾਂ ਦੀਆ ਆਨਲਾਈਨ ਡਿਗਰੀਆਂ ਅਤੇ ਉਪਾਧੀਆਂ ਪ੍ਰਦਾਨ ਕੀਤੀਆਂ। ਕਾਨਪੁਰ ਦੇ ਇੱਕ ਦਿਨ ਦੌਰੇ ਲਈ ਮੋਦੀ ਸਵੇਰੇ 11 ਵਜੇ ਦੇ ਕਰੀਬ ਇੱਥੋਂ ਦੇ ਚਕੇਰੀ ਹਵਾਈ ਅੱਡੇ ’ਤੇ ਪਹੁੰਚੇ। ਜਿੱਥੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਕਨਵੋਕੇਸ਼ਨ ਵਿੱਚ ਸਫਲ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਤੋਂ ਬਾਅਦ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਭਾਰਤ ‘ਚ ਬਦਲਾਅ ਦਾ ਦੌਰ ਹੈ, ਜਿਸ ਨੂੰ ਵਿਦਿਆਰਥੀਆਂ ਨੂੰ ਵੀ ਮਹਿਸੂਸ ਕਰਨਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਜਦੋਂ ਤੁਸੀਂ ਆਈਆਈਟੀ ਕਾਨਪੁਰ ਵਿੱਚ ਦਾਖਲਾ ਲਿਆ ਸੀ ਅਤੇ ਹੁਣ ਜਦੋਂ ਤੁਸੀਂ ਇੱਥੋਂ ਜਾ ਰਹੇ ਹੋ, ਓਦੋਂ ਅਤੇ ਹੁਣ, ਤੁਸੀਂ ਆਪਣੇ ਆਪ ਵਿੱਚ ਇੱਕ ਵੱਡੀ ਤਬਦੀਲੀ ਮਹਿਸੂਸ ਕਰ ਰਹੇ ਹੋਵੋਗੇ।
ਦੇਸ਼ ਵਿੱਚ ਅੱਜ ਬਦਲਾਅ ਨਜ਼ਰ ਆ ਰਿਹਾ ਹੈ
ਉਹਨਾਂ ਕਿਹਾ, ‘ਪਹਿਲਾਂ ਜੇਕਰ ਸੋਚ ਕੰਮ ਚਲਾਉਣ ਦੀ ਹੁੰਦੀ ਸੀ ਤਾਂ ਅੱਜ ਸੋਚ ਕੁਝ ਕਰਨ ਦੀ ਹੈ। ਜੇਕਰ ਪਹਿਲਾਂ ਸੋਚ ਸਮੱਸਿਆਵਾਂ ਨੂੰ ਲੈ ਕੇ ਆਉਂਦੀ ਸੀ ਤਾਂ ਅੱਜ ਸੋਚ ਸਮੱਸਿਆਵਾਂ ਦਾ ਹੱਲ ਲਿਆਉਣ ਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਦੇਸ਼ ਵਿੱਚ ਇੱਕ ਤੋਂ ਬਾਅਦ ਇੱਕ ਜੋ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ, ਉਸ ਦੇ ਪਿੱਛੇ ਮੈਨੂੰ ਤੁਹਾਡਾ ਚਿਹਰਾ ਭਾਵ ਵਿਦਿਆਰਥੀ ਸ਼ਕਤੀ ਨਜ਼ਰ ਆ ਰਹੀ ਹੈ। ਅਜਿਹੇ ਵਿੱਚ ਮੈਨੂੰ ਵਿਸ਼ਵਾਸ ਹੈ ਕਿ ਜਦੋਂ ਦੇਸ਼ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ ਤਾਂ ਤੁਹਾਡੇ ਪਸੀਨੇ ਦੀ ਮਹਿਕ ਜ਼ਰੂਰ ਆਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ