ਮਾਲਕ ਦੇ ਪਿਆਰ-ਮੁਹੱਬਤ ’ਚ ਮਿਲਦੀਆਂ ਹਨ ਅਲੌਕਿਕ ਖੁਸ਼ੀਆਂ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜੇਕਰ ਇਨਸਾਨ ਸਤਿਗੁਰੂ, ਮੌਲਾ ਦੇ ਪਿਆਰ-ਮੁਹੱਬਤ ਦੀ ਚਰਚਾ, ਅੱਲ੍ਹਾ, ਗੌਡ, ਖੁਦਾ ਰੱਬ ਦੇ ਪਿਆਰ ਦੀ ਗੱਲ ਜਾਂ ਉਸ ਦੀ ਯਾਦ ’ਚ ਬੈਠਦਾ ਹੈ ਤਾਂ ਉਸ ਨੂੰ ਇੱਕ ਅਲੌਕਿਕ ਖੁਸ਼ੀ ਮਿਲਦੀ ਹੈ, ਪਰਮਾਨੰਦ ਮਿਲਦਾ ਹੈ ਚਾਹੇ ਉਹ ਵੈਰਾਗ ’ਚ ਹੋਵੇ ਜਾਂ ਖੁਸ਼ੀ ’ਚ ਹੋਵੇ ਇਨਸਾਨ ਦੇ ਜਨਮਾਂ-ਜਨਮਾਂ ਦੇ ਪਾਪ ਕਰਮ ਖ਼ਤਮ ਹੋ ਜਾਂਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਧਨ-ਦੌਲਤ ਲਈ, ਜ਼ਮੀਨ-ਜਾਇਦਾਦ ਲਈ, ਹੀਰੇ ਮੋਤੀ, ਲਾਲ, ਜਵਾਹਰਾਤਾਂ ਲਈ,ਬਾਲ-ਬੱਚਿਆਂ ਲਈ ਲੋਕਾਂ ਨੂੰ ਤੜਫ਼ਦੇ ਦੇਖਿਆ ਹੈ ਪਰ ਕੋਈ-ਕੋਈ ਹੁੰਦਾ ਹੈ ਜੋ ਮਾਲਕ ਦੇ ਪਿਆਰ ਮੁਹੱਬਤ ’ਚ ਤੜਫ਼ਦਾ ਹੈ ਦੁਨੀਆ ਦੇ ਸਾਜੋ ਸਾਮਾਨ ਲਈ ਇਨਸਾਨ ਤੜਫ਼ਦਾ ਹੈ, ਉਹ ਤੜਫ਼ ਕਦੇ ਸ਼ਾਂਤ ਨਹੀਂ ਹੁੰਦੀ ਤੇ ਉਸ ਤੜਫ਼ ਨਾਲ ਤਰ੍ਹਾਂ- ਤਰ੍ਹਾਂ ਦੀਆਂ ਬਿਮਾਰੀਆਂ, ਤਰ੍ਹਾਂ-ਤਰ੍ਹਾਂ ਦੇ ਪਾਪ ਪਨਪਣ ਲੱਗਦੇ ਹਨ ਹਾਲਾਂਕਿ ਮਾਲਕ ਦੀ ਮੁਹੱਬਤ ’ਚ ਵੀ ਤੜਫ਼ ਕਦੇ ਖ਼ਤਮ ਨਹੀਂ ਹੁੰਦੀ, ਪਰ ਇਨਸਾਨ ਜਿੰਨਾ ਮਾਲਕ ਲਈ ਤੜਫ਼ਦਾ ਹੈ, ਜਨਮਾਂ-ਜਨਮਾਂ ਦੇ ਪਾਪ ਖ਼ਤਮ ਹੋ ਜਾਂਦੇ ਹਨ, ਸਮਾਜ ’ਚ ਰੁਤਬਾ ਮਿਲਦਾ ਹੈ ਤੇ ਦੋਨਾਂ ਜਹਾਨਾਂ ’ਚ ਨਾਂਅ ਅਮਰ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੜਫ਼ ਤੜਫ਼ ’ਚ ਬਹੁਤ ਫ਼ਰਕ ਹੈ ਕਿਉਕਿ ਮਾਲਕ ਦੀ ਯਾਦ ’ਚ ਤੜਫ਼ਣ ਨਾਲ ਆਪਣਾ ਹੀ ਨਹੀਂ ਆਪਣੇ ਪੂਰਵਜਾਂ ਦਾ ਵੀ ਉੱਧਾਰ ਹੋ ਜਾਂਦਾ ਹੈ ਆਉਣ ਵਾਲੀਆਂ ਕੁਲਾਂ ਦਾ ਉਹ ਸਹਾਰਾ ਬਣ ਜਾਂਦਾ ਹੈ ਤੇ ਗੁਜ਼ਰੀਆਂ ਹੋਈਆਂ ਕੁਲਾਂ ਨੂੰ ਪਾਰ ਉਤਾਰਾ ਕਰਨ ਦਾ ਜ਼ਰੀਆ ਬਣ ਜਾਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜਦੋਂ ਇਨਸਾਨ ਸੇਵਾ ਸਿਮਰਨ ਕਰਦਾ ਹੋਇਆ ਮਾਲਕ ਨਾਲ ਓੜ ਨਿਭਾ ਜਾਂਦਾ ਹੈ ਤਾਂ ਜਦੋਂ ਉਹ ਜੀਵ ਆਤਮਾ ਇਸ ਮਾਤ ਲੋਕ ਨੂੰ ਛੱਡ ਕੇ ਅੱਗੇ ਦਾਖ਼ਲ ਹੁੰਦੀ ਹੈ, ਪਾਰ ਬ੍ਰਹਮ ਹੋਣ ਲੱਗਦੀ ਹੈ, ਤਾਂ ਸਾਰੇ ਉਸ ਦੀ ਜੈ-ਜੈ ਕਾਰ ਕਰਦੇ ਹਨ ਤੇ ੳੱੁਥੇ ਕਾਲ-ਮਹਾਂਕਾਲ ਦੇ ਦਾਇਰੇ ’ਚ ਅਟਕੀਆਂ ਹੋਈਆਂ ਰੂਹਾਂ, ਜੋ ਕਿ ਉਨ੍ਹਾਂ ਦੇ ਪੁਰਖਿਆਂ ਦੀਆਂ ਹੁੰਦੀਆਂ ਹਨ ਜਾਂ ਕਿਸੇ ਵੀ ਜੂਨੀ ’ਚ ਹੋਣ, ਉਨ੍ਹਾਂ ਦੀ ਵੀ ਮਾਲਕ ਮੁਕਤੀ ਕਰ ਦਿੰਦਾ ਹੈ ਤੇ ਉਹ ਉਨ੍ਹਾਂ ਨੂੰ ਲੈ ਕੇ ਪਾਰਬ੍ਰਹਮ ਹੋ ਜਾਂਦਾ ਹੈ।
ਪੂਜਨੀਕ ਗੁਰੂ ਜੀ ਫਰਮਾਉਦੇ ਹਨ ਕਿ ਮਾਲਕ ਦੇ ਪਿਆਰ ’ਚ ਬੜਾ ਨਸ਼ਾ ਹੈ, ਬੜੀ ਲੱਜ਼ਤ ਹੈ ਪਰ ਪਤਾ ਉਸ ਨੂੰ ਲਗਦਾ ਹੈ ਜੋ ਸੱਚੇ ਦਿਲ ਨਾਲ ਮਾਲਕ ਨੂੰ ਪਿਆਰ ਕਰਦਾ ਹੈ ਇੱਕ ਹੁੰਦਾ ਹੈ ਦਿਖਾਵਾ, ਇੱਕ ਹੁੰਦਾ ਹੈ ਮੌਕਾਪ੍ਰਸਤ, ਤੇ ਇੱਕ ਅਜਿਹਾ ਹੁੰਦਾ ਹੈ ਜੈਸਾ ਹੈ ਵੈਸਾ ਹੀ ਹੈ ਇਸ ਲਈ ਭਾਵਨਾ ਨੂੰ ਪ੍ਰਗਟ ਕਰੋ, ਦਿਖਾਵੇ ’ਤੇ ਨਾ ਜਾਓ ਢੌਂਗ ਵੱਲ ਨਾ ਜਾਓ ਮਾਲਕ ਜਿਸ ਨੂੰ ਪਿਆਰ ਕਰਦਾ ਹੈ, ਉਸ ਨੂੰ ਅਜ਼ਮਾਉਦਾ ਹੈ ਤੇ ਅਜ਼ਮਾਉਣ ਦੇ ਬਹਾਨੇ ਖੁਸ਼ੀਆਂ ਦੇ ਭੰਡਾਰ ਲੁਟਾਉਦਾ ਹੈ ਕਈ ਵਾਰ ਇਨਸਾਨ ਨੂੰ ਇਹ ਲੱਗਦਾ ਹੈ ਕਿ ਮੇਰੇ ਨਾਲ ਹੀ ਅਜਿਹਾ ਕਿਉ ਹੋਇਆ, ਇਹ ਤਾਂ ਮੇਰੀ ਜਾਇਜ਼ ਮੰਗ ਹੈ ਪਰ ਇਹ ਤਾਂ ਮਾਲਕ ਜਾਣਦਾ ਹੈ, ਕਿਉਕਿ ਉਹ ਕਣ-ਕਣ ’ਚ ਮੌਜ਼ੂਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ