ਦਿੱਲੀ ਹਾਈ ਕੋਰਟ ਜੂਹੀ ਚਾਵਲਾ ਦੀ ਅਪੀਲ ‘ਤੇ 25 ਜਨਵਰੀ ਨੂੰ ਕਰੇਗੀ ਸੁਣਵਾਈ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਹਾਈ ਕੋਟਰ 5-ਜੀ ਟੈਲੀਕਾਮ ਤਕਨੀਕੀ ਮਾਮਲੇ ’ਚ ਫਿਲਮੀ ਅਦਾਕਾਰਾ ਜੂਹੀ ਚਾਵਲਾ ਦੀ ਸਿੰਗਲ ਬੈਂਚ ਦੇ ਫੈਸਲੇ ਖਿਲਾਫ ਦਾਖਲ ਅਪੀਲ ’ਤੇ ਵੀਰਵਾਰ ਨੂੰ ਸੁਣਵਾਈ ਲਈ ਸਹਿਮਤ ਹੋ ਗਈ ਹੈ। ਜਸਟਿਸ ਵਿਪਿਨ ਸਾਂਘੀ ਤੇ ਜਸਟਿਸ ਜਸਮੀਤ ਦੀ ਬੈਂਚ ਨੇ ਜੂਰੀ ਚਾਵਲਾ ਵੱਲੋਂ ਸਿੰਗਲ ਬੈਂਚ ਦੇ ਫੈਸਲੇ ਖਿਲਾਫ ਦਾਖਲ ਪਟੀਸ਼ਨ ’ਤੇ ਵਿਚਾਰ ਕਰਨ ਲਈ 25 ਜਨਵਰੀ ਦੀ ਤਾਰੀਕ ਤੈਅ ਕੀਤੀ ਹੈ। ਜੂਹੀ ਚਾਵਲਾ ਵੱਲੋਂ ਪੇਸ਼ ਸੀਨੀਅਰ ਵਕੀਲ ਸਲਮਾਨ ਖੁਰਸ਼ੀਦ ਨੇ ਇਸ ਮਾਮਲੇ ’ਚ ਤੁਰੰਤ ਸੁਣਵਾਈ ਦੀ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ।
ਕੀ ਹੈ ਮਾਮਲਾ
ਹੀਰੋਇਨ ਅਤੇ ਵਾਤਾਵਰਨ ਲਈ ਕੰਮ ਕਰਨ ਵਾਲੀ ਜੂਹੀ ਚਾਵਲਾ ਅਤੇ ਹੋਰ ਦੋ ਨੇ 5ਜੀ ਤਕਨਾਲੋਜੀ ਨੂੰ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਲਈ ਖਤਰਨਾਕ ਦੱਸਦਿਆਂ ਦਿੱਲੀ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ਨੂੰ ਜਸਟਿਸ ਜੇ ਆਰ ਮਿਰਧਾ ਦੀ ਸਿੰਗਲ ਬੈਂਚ ਨੇ 4 ਜੂਨ ਨੂੰ ਗੈਰ ਜ਼ਰੂਰੀ ਦੱਸਦਿਆਂ ਖਾਰਜ ਕਰ ਦਿੱਤਾ ਸੀ।
ਸਿੰਗਲ ਬੈਂਚ ਨੇ ਇਸ ਤੋਂ ਸਸਤੀ ‘ਪ੍ਰਸਿੱਧਤਾ ਹਾਸਲ ਕਰਨ’ ਦੀ ਸ਼੍ਰੇਣੀ ਵਾਲੀ ਪਟੀਸ਼ਨ ‘ਤੇ ਵਿਚਾਰ ਕਰਦਿਆਂ ਪਟੀਸ਼ਨਕਰਤਾ ਜੂਹੀ ਚਾਵਲਾ ਅਤੇ ਬਾਕੀ ਦੋ ਨੂੰ ਅਦਾਲਤ ਦਾ ਸਮਾਂ ਬਿਤਾਉਣ ਲਈ 20 ਲੱਖ ਰੁਪਏ ਹਰਜਾਨੇ ਵਜੋਂ ਦੇਣ ਦਾ ਹੁਕਮ ਦਿੱਤਾ ਸੀ। ਜੂਹੀ ਚਾਵਲਾ ਨੇ ਹੁਣ ਇਸ ਫੈਸਲੇ ਖਿਲਾਫ ਦਿੱਲੀ ਹਾਈ ਕੋਰਟ ਵਿੱਚ ਅਪੀਲ ਕੀਤੀ ਹੈ। ਇਹ ਹਰਜਾਨਾ ਅਦਾਲਤ ਦਾ ਸਮਾਂ ਬਰਬਾਦ ਕਰਨ ਦੇ ਬਦਲੇ ਦੇਣ ਦਾ ਹੁਕਮ ਦਿੱਤਾ ਗਿਆ ਸੀ।