ਮਜ਼ਦੂਰਾਂ ਨੇ ਰੋਕਿਆ ਕੰਮ, ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ
(ਸੱਚ ਕਹੂੰ ਨਿਊਜ਼) ਸਰਸਾ। ਹਰਿਆਣਾ ਦੇ ਸਰਸਾ ’ਚ ਰੇਲਵੇ ਸਟੇਸ਼ਨ ਸਥਿਤ ਮਾਲ ਗੋਦਾਮ ਰੋਡ ’ਤੇ ਮਾਲਗੱਡੀ ਤੋਂ ਖਾਦ ਉਤਾਰ ਕੇ ਟਰੱਕਾਂ ’ਚ ਲੋਡ ਕਰ ਰਹੇ ਮਜ਼ਦੂਰਾਂ ਤੇ ਟਰੱਕ ਡਰਾਈਵਰਾਂ ਨਾਲ ਜੀਆਰਪੀ ਪੁਲਿਸ ਕਰਮੀਆਂ ਵੱਲੋਂ ਕੀਤੀ ਗਈ ਕੁੱਟਮਾਰ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਮਜ਼ਦੂਰ ਤੇ ਡਰਾਈਵਰ ਸ਼ਨਿਚਰਵਾਰ ਨੂੰ ਕੰਮ ਛੱਡ ਕੇ ਧਰਨੇ ’ਤੇ ਬੈਠ ਗਏ ਹਨ। ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਐਲਾਨ ਕੀਤਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ ਤੱਕ ਉਹ ਮਾਲਗੱਡੀ ਤੋਂ ਖਾਦ ਨਹੀਂ ਉਤਰਨ ਦੇਣਗੇ।
ਟਰੱਕ ਡਰਾਈਵਰ ਲਖਵਿੰਦਰ ਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਉਹ ਰਾਤ ਨੂੰ ਇੱਥੇ ਕੰਮ ਕਰ ਰਹੇ ਸਨ। ਇਸ ਦੌਰਾਨ ਸ਼ਰਾਬ ਦੇ ਨਸ਼ੇ ’ਚ ਟੱਲੀ 6 ਤੋਂ 8 ਪਲਿਸ ਮੁਲਾਜ਼ਮ ਜਿਪਸੀ ’ਚ ਸਵਾਰ ਹੋ ਕੇ ਆਏ। ਪੁਲਿਸ ਕਰਮੀਆਂ ਨੇ ਬਿਨਾ ਕਿਸੇ ਗੱਲ ਦੇ ਕੁੱਟਮਾਰ ਸ਼ੁਰੂ ਕਰ ਦਿੱਤੀ। ਪਹਿਲਾਂ ਮਜ਼ਦੂਰਾਂ ਨੂੰ ਕੁੱਟਿਆ ਗਿਆ, ਜਿਸ ਤੋਂ ਬਾਅਦ ਮਜ਼ਦੂਰ ਭੱਜ ਗਏ। ਇਸ ਤੋਂ ਬਾਅਦ ਟਰੱਕ ਡਰਾਈਵਰਾਂ ਨਾਲ ਕੁੱਟਮਾਰ ਕੀਤੀ ਗਈ।
ਡਰਾਈਵਰਾਂ ਤੇ ਮਜ਼ਦੂਰਾਂ ਨੇ ਸਵੇਰੇ ਇਸ ਦੀ ਸ਼ਿਕਾਇਤ ਸਟੇਸ਼ਨ ਸੁਪਰਵਾਈਜ਼ਰ ਨੂੰ ਕੀਤੀ। ਉਨਾਂ ਮੰਗ ਕੀਤੀ ਕਿ ਪੁਲਿਸ ਕਰਮੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਾਵੇ। ਜਦੋਂ ਤੱਕ ਕਾਰਵਾਈ ਨਹੀਂ ਹੁੰਦੀ, ਉਹ ਕਿਸੇ ਤਰ੍ਹਾਂ ਦਾ ਕੰਮ ਨਹੀਂ ਕਰਨਗੇ। ਸ਼ਿਕਾਇਤ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਨਾਰਾਜ਼ ਮਜਦੂਰਾਂ ਤੇ ਟਰੱਕ ਡਰਾਈਵਰਾਂ ਨੇ ਕੰਮ ਛੱਡ ਕੇ ਹੜਤਾਲ ਸ਼ੁਰੂ ਕਰ ਦਿੱਤੀ। ਉਹ ਮਾਲ ਗੋਦਾਮ ਰੋਡਨ ’ਤੇ ਧਰਨੇ ’ਤੇ ਬੈਠੇ। ਧਰਨਾ ਦੇ ਰਹੇ ਮਜ਼ਦੂਰਾਂ ਨੇ ਜੀਆਰਪੀ ਪੁ਼ਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।