ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ

Commit Suicide Sachkahoon

ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ

(ਰਾਮਪਾਲ ਸ਼ਾਦੀਹਰੀ) ਦਿੜ੍ਹਬਾ ਮੰਡੀ। ਸਥਾਨਕ ਬਲਾਕ ਦੇ ਅਧੀਨ ਪੈਂਦੇ ਪਿੰਡ ਸ਼ਾਦੀਹਰੀ ਵਿੱਚ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬਿੱਕਰ ਸਿੰਘ ਵਿੱਕੀ (32) ਪੁੱਤਰ ਲਾਭ ਸਿੰਘ ਪਿੰਡ ਸ਼ਾਦੀਹਰੀ ਨੇ ਜ਼ਹਿਰੀਲੀ ਚੀਜ ਖਾ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮਿ੍ਰਤਕ ਦੇ ਸਿਰ ਬੈਂਕ, ਆੜ੍ਹਤੀਏ ਅਤੇ ਰਿਸ਼ਤੇਦਾਰਾਂ ਕਰੀਬ 18 ਲੱਖ ਦਾ ਕਰਜ਼ਾ ਸੀ, ਮਿ੍ਰਤਕ ਬਿੱਕਰ ਸਿੰਘ ਨੇ ਅਠਾਈ ਕਿੱਲੇ ਦੇ ਕਰੀਬ ਖੇਤੀ ਠੇਕੇ ’ਤੇ ਲੈ ਕੇ ਕਰਦਾ ਸੀ, ਜਿਸ ਕਰਨ ਫਸਲ ਵਿੱਚ ਬਹੁਤ ਘਾਟਾ ਪਿਆ।

ਕਰਜ਼ੇ ਦੀ ਤਾਬ ਨਾ ਝੱਲਦਿਆਂ ਹੋਇਆਂ ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਬੇਟਾ ਛੱਡ ਗਿਆ ਕਿਸਾਨ ਆਗੂ ਭੋਲਾ ਸਿੰਘ, ਨਾਹਰ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਮਿ੍ਰਤਕ ਦਾ ਕਰਜਾ ਮੁਆਫ਼ ਕਰ ਕੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੁੱਖ ਦੀ ਘੜੀ ਵਿੱਚ ਸਰਪੰਚ ਗੁਰਪ੍ਰੀਤ ਕੌਰ ਦੇ ਪਤੀ ਹਰਮੀਤ ਸਿੰਘ (ਮੀਤਾ), ਸਾਬਕਾ ਸਰਪੰਚ ਰਾਮਫਲ, ਜਸ਼ਨਪ੍ਰੀਤ, ਪੀਤ, ਰਿੰਕੂ, ਗੁਰਚਰਨ ਸਿੰਘ ਹਰੀਕਾ, ਬੇਅੰਤ ਸਿੰਘ, ਪੰਚ ਜੱਗਾ ਸਿੰਘ, ਪੰਚ ਪ੍ਰਕਾਸ਼ ਸਿੰਘ, ਲਾਡੀ ਸਿੰਘ, ਸੁਸਾਇਟੀ ਪ੍ਰਧਾਨ ਜੱਗਾ ਸਿੰਘ, ਜੱਸੀ, ਜੱਗਾ ਜੀਤੂ, ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ