ਸਾਬਕਾ ਕੋਚ ਰਵੀ ਸ਼ਾਸਤਰੀ ਦਾ ਦੋਸ਼, ਬੀਸੀਸੀਆਈ ਵਿੱਚ ਅਜਿਹੇ ਲੋਕ ਸਨ ਜੋ ਨਹੀਂ ਚਾਹੁੰਦੇ ਸਨ ਕਿ ਮੈਂ ਮੁੱਖ ਕੋਚ ਬਣਾਂ

2014 ਤੋਂ ਬਾਅਦ ਮੇਰੇ ਖਿਲਾਫ ਰਚੀ ਗਈ ਸਾਜ਼ਿਸ਼, ਜਿਸ ਤਰ੍ਹਾਂ ਮੈਨੂੰ ਹਟਾਇਆ ਗਿਆ, ਉਸ ਤੋਂ ਦੁਖੀ ਸੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਕੋਚ ਰਹੇ ਰਵੀ ਸ਼ਾਸ਼ਤਰੀ ਨੇ ਆਪਣਾ ਦਰਦ ਜ਼ਾਹਿਰ ਕੀਤਾ ਹੈ। ਸਾਬਕਾ ਕੋਚ ਰਵੀ ਸ਼ਾਸਤਰੀ ਨੇ ਆਪਣੇ ਕਾਰਜਕਾਲ ਸਬੰਧੀ ਕਿਹਾ ਕਿਾ ਮੈਨੂੰ ਕੋਚ ਅਹੁਦੇ ਤੋਂ ਹਟਾਉਣ ਲਈ ਮੇਰੇ ਖਿਲਾਫ ਸ਼ਾਜਿਸ ਘੜੀ ਗਈ ਹੈ। ਰਵੀ ਸ਼ਾਸਤਰੀ ਨੂੰ 2017 ਵਿੱਚ ਟੀਮ ਇੰਡੀਆ ਦਾ ਮੁੱਖ ਕੋਚ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹ 2014 ਤੋਂ 2015 ਵਿਸ਼ਵ ਕੱਪ ਤੱਕ ਟੀਮ ਦੇ ਨਿਰਦੇਸ਼ਕ ਸਨ। ਇਸੇ ਦੌਰਾਨ ਉਸ ਨਾਲ ਸਾਜ਼ਿਸ਼ ਰਚੀ ਗਈ।

ਵਿਸ਼ਵ ਕੱਪ ਤੋਂ ਬਾਅਦ ਸ਼ਾਸਤਰੀ ਨੂੰ ਬਾਹਰ ਕਰ ਦਿੱਤਾ ਗਿਆ ਸੀ। ਉਨਾਂ ਆਪਣੇ ਇੰਟਰਵਿਊ ਚ ਕਈ ਅਹਿਮ ਖੁਲਾਸੇ ਕੀਤੇ। ਉਨ੍ਹਾਂ ਨੇ ਕਿਹਾ, ‘BCCI ‘ਚ ਕੁਝ ਲੋਕ ਮੈਨੂੰ ਅਤੇ ਭਰਤ ਅਰੁਣ ਨੂੰ ਕੋਚ ਦੇ ਰੂਪ ‘ਚ ਨਹੀਂ ਦੇਖਣਾ ਚਾਹੁੰਦੇ ਸਨ। ਤੁਸੀਂ ਦੇਖਦੇ ਹੋ ਕਿ ਚੀਜ਼ਾਂ ਕਿਵੇਂ ਬਦਲ ਗਈਆਂ ਹਨ। ਜਿਸ ਨੂੰ ਉਹ ਗੇਂਦਬਾਜ਼ੀ ਕੋਚ ਨਹੀਂ ਬਣਉਣਾ ਚਾਹੁੰਦੇ ਸੀ, ਉਹ ਭਾਰਤ ਦਾ ਸਰਵੋਤਮ ਗੇਂਦਬਾਜ਼ੀ ਕੋਚ ਬਣ ਗਿਆ। ਮੈਂ ਕਿਸੇ ਇੱਕ ਵਿਅਕਤੀ ਦਾ ਨਾਂਅ ਨਹੀਂ ਲੈ ਸਕਦਾ, ਪਰ ਮੈਂ ਇਹ ਯਕੀਨੀ ਤੌਰ ‘ਤੇ ਕਹਿ ਸਕਦਾ ਹਾਂ ਕਿ ਮੈਨੂੰ ਕੋਚ ਦਾ ਅਹੁਦਾ ਨਾ ਮਿਲੇ ਇਸ ਲਈ ਹਰ ਕੋਸ਼ਿਸ਼ ਕੀਤੀ ਗਈ ਸੀ।

ਰਵੀ ਸ਼ਾਸਤਰੀ ਦੀ ਕੋਚਿੰਗ ‘ਚ ਟੀਮ ਇੰਡੀਆ ਵਿਸ਼ਵ ਕੱਪ ‘ਚ ਟੀਮ ਸੈਮੀਫਾਈਨਲ ‘ਚ ਵੀ ਨਹੀਂ ਪਹੁੰਚ ਸਕੀ ਸੀ

ਜਿਕਰਯੋਗ ਹੈ ਕਿ ਰਵੀ ਸ਼ਾਸਤਰੀ ਦੀ ਕੋਚਿੰਗ ‘ਚ ਭਾਰਤੀ ਟੀਮ ਕੋਈ ਵੀ ICC ਟਰਾਫੀ ਨਹੀਂ ਜਿੱਤ ਸਕੀ। 2021 ਟੀ-20 ਵਿਸ਼ਵ ਕੱਪ ‘ਚ ਟੀਮ ਸੈਮੀਫਾਈਨਲ ‘ਚ ਵੀ ਨਹੀਂ ਪਹੁੰਚ ਸਕੀ ਸੀ। ਇਸ ਦੇ ਨਾਲ ਹੀ 2019 ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਸ਼ਾਸਤਰੀ ਨੇ ਅੱਗੇ ਕਿਹਾ, ‘ਮੈਂ ਦੁਖੀ ਸੀ ਕਿ ਜਿਸ ਤਰ੍ਹਾਂ ਮੈਨੂੰ ਟੀਮ ਤੋਂ ਹਟਾਇਆ ਗਿਆ, ਉਹ ਸਹੀ ਨਹੀਂ ਸੀ। ਮੈਨੂੰ ਟੀਮ ਤੋਂ ਬਾਹਰ ਕਰਨ ਦੇ ਹੋਰ ਵਧੀਆ ਤਰੀਕੇ ਹੋ ਸਕਦੇ ਸਨ। ਜਦੋਂ ਮੈਂ ਟੀਮ ਛੱਡੀ ਤਾਂ ਉਹ ਚੰਗੀ ਹਾਲਤ ਵਿੱਚ ਸੀ।  ਉਨਾਂ ਕਿਹਾ ਕਿ ਮੈਂ ਟੀਮ ਦਾ ਕੋਚ ਬਣਿਆ। ਉਸ ਸਮੇਂ ਭਾਰਤੀ ਟੀਮ ਟੀਚੇ ਦਾ ਪਿੱਛਾ ਕਰਦਿਆਂ 30-40 ਦੌੜਾਂ ਤੋਂ ਪਿੱਛੇ ਰਹਿ ਜਾਂਦੀ ਸੀ, ਪਰ ਮੇਰੀ ਕੋਚਿੰਗ ਚ ਆਸਾਨੀ ਨਾਲ 300 ਦੌੜਾਂ ਤੋਂ ਵੱਧ ਦਾ ਟੀਚਾ ਵੀ ਆਸਾਨੀ ਨਾਲ ਹਾਸਲ ਕਰਨ ਲੱਗ ਪਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ