ਕਾਂਗਰਸੀ ਵਰਕਰਾਂ ’ਤੇ ਕਿਸੇ ਵੀ ਕਿਸਮ ਦਾ ਹਮਲਾ ਬਰਦਾਸ਼ਤ ਨਹੀਂ : ਸਿੰਗਲਾ

Vijayinder Singla Sachkahoon

ਕਾਂਗਰਸੀ ਵਰਕਰਾਂ ’ਤੇ ਕਿਸੇ ਵੀ ਕਿਸਮ ਦਾ ਹਮਲਾ ਬਰਦਾਸ਼ਤ ਨਹੀਂ : ਸਿੰਗਲਾ

ਮੁਲਜ਼ਮਾਂ ਨੂੰ ਕਾਨੂੰਨ ਮੁਤਾਬਕ ਮਿਲੇਗੀ ਸਖ਼ਤ ਸਜਾ : ਸਿੰਗਲਾ

(ਨਰੇਸ਼ ਕੁਮਾਰ) ਸੰਗਰੂਰ। ਅੱਜ ਦਿਨ ਦਿਹਾੜੇ ਸੰਗਰੂਰ ਦੇ ਸਾਬਕਾ ਐਮਸੀ ਤੇ ਉੱਘੇ ਐੱਸਸੀ ਆਗੂ ਸ੍ਰੀ ਰਵੀ ਚਾਵਲਾ ਉੱਤੇ ਹਮਲਾ ਕੀਤਾ ਗਿਆ। ਉਹ ਵਾਲਮੀਕੀ ਸਰੋਵਰ ਮੰਦਰ ਦੇ ਪ੍ਰਧਾਨ ਹਨ ਅਤੇ ਅੰਬੇਦਕਰ ਭਵਨ ਦੇ ਉੱਘੇ ਮੈਂਬਰ ਵੀ ਹਨ। ਅੱਜ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਵਾਪਸ ਆ ਰਹੇ ਸਨ ਤਾਂ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਸ੍ਰੀ ਰਵੀ ਚਾਵਲਾ ਨੇ ਨੇੜਲੇ ਘਰ ਅੰਦਰ ਜਾ ਕੇ ਖੁਦ ਨੂੰ ਬੰਦ ਕਰ ਲਿਆ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਆਪ ਦਾ ਬਚਾਅ ਕੀਤਾ।

ਇਸ ਘਟਨਾ ਦੀ ਨਿਖੇਧੀ ਕਰਦਿਆਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਦਿਨ ਦਿਹਾੜੇ ਕਿਸੇ ਨਿਹੱਥੇ ਇਨਸਾਨ ਉੱਤੇ ਉਸ ਦੇ ਬੱਚਿਆਂ ਦੇ ਸਾਹਮਣੇ ਹੀ ਅਜਿਹਾ ਹਮਲਾ ਕਰਨਾ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਦੋਸੀਆਂ ਨੂੰ ਬਖਸਿਆਂ ਨਹੀਂ ਜਾਵੇਗਾ ਅਤੇ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇਗੀ। ਕਾਂਗਰਸੀ ਵਰਕਰਾਂ ਨੂੰ ਇਸ ਤਰ੍ਹਾਂ ਡਰਾਇਆ ਜਾਂ ਧਮਕਾਇਆ ਨਹੀਂ ਜਾ ਸਕਦਾ। ਸ੍ਰੀ ਸਿੰਗਲਾ ਨੇ ਕਿਹਾ ਕਿ ਸੰਗਰੂਰ ਵਿੱਚ ਜਿਸ ਵੱਡੇ ਪੱਧਰ ਉੱਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਸ ਨੂੰ ਦੇਖ ਕੇ ਵਿਰੋਧੀ ਬੌਖਲਾ ਗਏ ਹਨ ਅਤੇ ਕਾਂਗਰਸ ਦੇ ਦੁਸ਼ਮਣਾਂ ਦੀ ਲਾਈਨ ਲੰਬੀ ਹੁੰਦੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਡਾ ਬੀ ਆਰ ਅੰਬੇਦਕਰ ਦੀ ਬਰਸੀ ਮੌਕੇ ਐੱਸ ਸੀ ਆਗੂ ’ਤੇ ਅਜਿਹਾ ਹਮਲਾ ਕੀਤੇ ਜਾਣਾ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਐੱਸ ਸੀ ਭਾਈਚਾਰਾ ਅਜਿਹਾ ਕਰਨ ਵਾਲਿਆਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ