ਜਾਂਦੇ ਜਾਂਦੇ ਵੀ ਕਰ ਗਏ ਮਾਨਵਤਾ ’ਤੇ ਵੱਡਾ ਪਰਉਪਕਾਰ
ਦਰਸ਼ਨ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਹੋਵੇਗੀ ਵਰਦਾਨ ਸਾਬਿਤ
(ਸੁਖਨਾਮ) ਬਠਿੰਡਾ। ਦੁਨੀਆਂ ’ਤੇ ਅਨੇਕਾਂ ਲੋਕ ਰੋਜ਼ਾਨਾ ਜਨਮ ਲੈਂਦੇ ਹਨ ਅਤੇ ਅਨੇਕਾਂ ਹੀ ਇਸ ਜਹਾਨ ਤੋਂ ਰੁਖਸਤ ਹੋ ਰਹੇ ਹਨ ਕੁਝ ਇਨਸਾਨ ਅਜਿਹੇ ਹੁੰਦੇ ਹਨ ਜੋ ਆਪ ਤਾਂ ਜਿਉਂਦੇ ਜੀਅ ਇਨਸਾਨੀਅਤ ਦੇ ਰਾਹ ’ਤੇ ਚੱਲਦੇ ਹੀ ਹਨ ਨਾਲ ਹੀ ਆਪਣੇ ਪਰਿਵਾਰਾਂ ਅਤੇ ਹੋਰ ਮੇਲ ਜੋਲ ਰੱਖਣ ਵਾਲਿਆਂ ਨੂੰ ਵੀ ਇਨਸਾਨੀਅਤ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ ਕੁਝ ਇਨਸਾਨ ਇਸ ਤੋਂ ਵੀ ਦੋ ਕਦਮ ਅੱਗੇ ਹੁੰਦੇ ਹਨ ਜੋ ਜਿਉਂਦੇ ਜੀਅ ਤਾਂ ਇਨਸਾਨੀਅਤ ਦੇ ਰਾਹ ’ਤੇ ਚੱਲਦੇ ਹੀ ਹਨ ਪ੍ਰੰਤੂ ਜਾਂਦੇ-ਜਾਂਦੇ ਵੀ ਮਾਨਵਤਾ ’ਤੇ ਵੱਡਾ ਪਰਉਪਕਾਰ ਕਰ ਜਾਂਦੇ ਹਨ ਅੱਜ ਕੁਝ ਅਜਿਹਾ ਹੀ ਪਰਉਪਕਾਰ ਕਰ ਗਏ ਹਨ ਬਲਾਕ ਬਠਿੰਡਾ ਦੇ ਏਰੀਆ ਆਈ.ਟੀ.ਆਈ ਦੇ ਗਲੀ ਨੰ.6, ਹਰਬੰਸ ਨਗਰ, ਬਠਿੰਡਾ ਦੇ ਵਾਸੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੱਚਖੰਡ ਵਾਸੀ ਦਰਸ਼ਨ ਸਿੰਘ ਇੰਸਾਂ (68) ਜੋ ਕਿ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਕਮਲਜੀਤ ਸਿੰਘ ਸੋਨੂੰ ਇੰਸਾਂ ਦੇ ਪਿਤਾ ਅਤੇ ਬਲਵਿੰਦਰ ਕੌਰ ਇੰਸਾਂ ਦੇ ਪਤੀ ਸਨ।
ਵੇਰਵਿਆਂ ਮੁਤਾਬਿਕ ਦਰਸ਼ਨ ਸਿੰਘ ਇੰਸਾਂ ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ ਸੀ ਪਰਿਵਾਰਕ ਮੈਂਬਰਾਂ ਨੇ ਆਪਸੀ ਸਹਿਮਤੀ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਫੈਸਲਾ ਕੀਤਾ ਮਿ੍ਰਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਬਰਾਂ, ਸਾਧ-ਸੰਗਤ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ ਅਤੇ ਸਨੇਹੀਆਂ ਨੇ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ, ਭੁੱਚੋ ਕਲਾਂ, ਜਿਲ੍ਹਾ ਬਠਿੰਡਾ ਨੂੰ ਦਾਨ ਕੀਤਾ ਜਿੱਥੇ ਮੈਡੀਕਲ ਦੀ ਸਿੱਖਿਆ ਹਾਸਿਲ ਕਰਨ ਵਾਲੇ ਵਿਦਿਆਰਥੀ ਮਿ੍ਰਤਕ ਦੇਹ ’ਤੇ ਨਵੀਂਆਂ ਖੋਜਾਂ ਕਰਨਗੇ ਇਸ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਰੀਤ ਧੀਆਂ ਪੁੱਤਰ ਇੱਕ ਸਮਾਨ ’ਤੇ ਅਮਲ ਕਰਦਿਆਂ ਦਰਸ਼ਨ ਸਿੰਘ ਇੰਸਾਂ ਦੀ ਨੂੰਹ ਵੱਲੋਂ ਮਿ੍ਰਤਕ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਗਿਆ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਦੇ ਦੱਸਿਆ ਕਿ ਪਰਿਵਾਰ ਮੁਤਾਬਿਕ ਦਰਸ਼ਨ ਸਿੰਘ ਇੰਸਾਂ ਨੇ ਸਰੀਰਦਾਨ ਲਈ ਪਹਿਲਾਂ ਤੋਂ ਹੀ ਫਾਰਮ ਭਰੇ ਹੋਏ ਸਨ ਅਤੇ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਸਰੀਰ ਦਾਨ ਕਰਕੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਮੂਹ ਸਾਧ-ਸੰਗਤ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਖੜ੍ਹੀ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਏਰੀਆ ਭੰਗੀਦਾਸ ਭੀਮ ਸੈਨ ਇੰਸਾਂ ਅਤੇ ਭੰਗੀਦਾਸ ਭੈਣ ਵੀਨਾ ਇੰਸਾਂ ਨੇ ਦੱਸਿਆ ਕਿ ਇਹ ਪਰਿਵਾਰ ਪਿਛਲੇ ਲੰਮੇਂ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਹਮੇਸ਼ਾ ਹੀ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਦਲਜੀਤ ਸਿੰਘ ਬਰਾੜ ਸਾਬਕਾ ਐਮ.ਸੀ ਅਤੇ ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਬੁੱਟਰ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਬਲਾਕ ਦੇ 15 ਮੈਂਬਰ, ਸੁਜਾਨ ਭੈਣਾਂ, ਭੰਗੀਦਾਸ ਵੀਰ ਅਤੇ ਭੈਣਾਂ ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਰਿਸ਼ੇਤਦਾਰ, ਰਾਜਨੀਤਿਕ ਆਗੂ, ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਖ-ਵੱਖ ਸੇਵਾਦਾਰ ਅਤੇ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ