ਸੰਸਦ ਭਵਨ ਕੰਪਲੈਕਸ ‘ਚ ਧਰਨੇ ਖਿਲਾਫ਼ ਭਾਜਪਾ ਰਾਜ ਸਭਾ ਸਾਂਸਦ ਮੈਂਬਰਾਂ ਨੇ ਉਸੇ ਥਾਂ ‘ਤੇ ਕੀਤਾ ਪ੍ਰਦਰਸ਼ਨ

Congress Uproar In Rajya Sabha

ਸੰਸਦ ਭਵਨ ਕੰਪਲੈਕਸ ‘ਚ ਧਰਨੇ ਖਿਲਾਫ਼ ਭਾਜਪਾ ਰਾਜ ਸਭਾ ਸਾਂਸਦ ਮੈਂਬਰਾਂ ਨੇ ਉਸੇ ਥਾਂ ‘ਤੇ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਸੰਸਦ ਮੈਂਬਰਾਂ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ‘ਚ ਅਸ਼ਲੀਲ ਵਿਵਹਾਰ ਲਈ ਮੁਅੱਤਲ ਕੀਤੇ ਗਏ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਵੱਲੋਂ ਸੰਸਦ ਭਵਨ ਕੰਪਲੈਕਸ ‘ਚ ਦਿੱਤੇ ਧਰਨੇ ਖਿਲਾਫ ਉਸੇ ਥਾਂ ‘ਤੇ ਪ੍ਰਦਰਸ਼ਨ ਕੀਤਾ। ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਹੋਏ ਇਸ ਪ੍ਰਦਰਸ਼ਨ ‘ਚ ਭਾਜਪਾ ਦੇ ਸੰਸਦ ਮੈਂਬਰ ਅਰੁਣ ਸਿੰਘ, ਸਈਅਦ ਜ਼ਫਰ ਇਸਲਾਮ, ਰਾਕੇਸ਼ ਸਿਨਹਾ ਸਮੇਤ ਕਈ ਮੈਂਬਰਾਂ ਨੇ ਹਿੱਸਾ ਲਿਆ।

ਸੰਸਦ ਮੈਂਬਰਾਂ ਨੇ ਪਿਛਲੇ ਸੈਸ਼ਨ ਦੌਰਾਨ ਉਪਰਲੇ ਸਦਨ ਵਿੱਚ ਹੋਏ ਹੰਗਾਮੇ ਦੀ ਤਸਵੀਰ ਵਾਲੇ ਤਖ਼ਤੀਆਂ ਫੜੀਆਂ ਹੋਈਆਂ ਸਨ। ਕੁਝ ਤਖ਼ਤੀਆਂ ‘ਤੇ ਲਿਖਿਆ ਹੋਇਆ ਸੀ, ਲੋਕਤੰਤਰ ਜਾਂ ਗੁੰਡਾਗਿਰੀ। ਪ੍ਰਦਰਸ਼ਨ ਕਰ ਰਹੀ ਤ੍ਰਿਣਮੂਲ ਕਾਂਗਰਸ ਦੀ ਮੁਅੱਤਲ ਸੰਸਦ ਮੈਂਬਰ ਡੋਲਾ ਸੇਨ ਨੇ ਭਾਜਪਾ ਸੰਸਦ ਮੈਂਬਰਾਂ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੇ ਸਾਡੇ ਸ਼ਾਂਤਮਈ ਧਰਨੇ ਵਿਰੁਧ ਅਸ਼ਲੀਲ ਵਿਵਹਾਰ ਕੀਤਾ ਅਤੇ ਸਾਡੇ ਪੋਸਟਰ ਪਾੜ ਦਿੱਤੇ।

ਕੀ ਹੈ ਮਾਮਲਾ

ਦੂਜੇ ਪਾਸੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਸਿਫ਼ਰ ਕਾਲ ਤੋਂ ਪਹਿਲਾਂ ਲੋਕ ਸਭਾ ਵਿੱਚ ਭਾਜਪਾ ਦੇ ਸੰਸਦ ਮੈਂਬਰਾਂ ਦੇ ਵਤੀਰੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਾਜਪਾ ਨੇ ਸ਼ਾਂਤੀਪੂਰਵਕ ਧਰਨਾ ਦੇ ਰਹੇ ਮੁਅੱਤਲ ਕੀਤੇ ਸੰਸਦ ਮੈਂਬਰਾਂ ਨੂੰ ਪ੍ਰੇਸ਼ਾਨ ਕਰਨ ਲਈ ਇਹ ਕਾਰਾ ਕੀਤਾ, ਜੋ ਨਿੰਦਣਯੋਗ ਹੈ। ਚੇਅਰਮੈਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਦੂਜੇ ਸਦਨ ਦੇ ਪ੍ਰੀਜ਼ਾਈਡਿੰਗ ਅਫਸਰ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾਣੀ ਚਾਹੀਦੀ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਤਾਂ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਵੀ ਇਹ ਅਧਿਕਾਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ