ਪਠਾਨਕੋਟ : ਕੇਜਰੀਵਾਲ ਨੇ ਦਿੱਤੀਆਂ ਦੋ ਹੋਰ ਗਾਰੰਟੀਆਂ

ਪੰਜਾਬੀਆਂ ਨੂੰ ਚੌਥੀ ਤੇ ਪੰਜਵੀਂ ਗਾਰੰਟੀ

  • ਪੰਜਾਬ ਦੌਰੇ ‘ਤੇ ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ
  • ਕਿਹਾ, ਚਰਨਜੀਤ ਸਿੰਘ ਚੰਨੀ ਘੁੰਮਦਾ ਹੈਲੀਕਾਪਟਰ ‘ਚ ਤੇ ਮੈਂ ਸੜਕਾਂ ‘ਤੇ, ਇਸੇ ਲਈ ਰੰਗ ਕਾਲਾ ਹੈ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼) ।  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪਠਾਨਕੋਟ ਚ ਪੰਜਾਬ ਦੇ ਲੋਕਾਂ ਨੂੰ ਦੋ ਹੋਰ ਗਾਰੰਟੀਆਂ ਦਿੱਤੀਆਂ। ਕੇਜਰੀਵਾਲ ਵੱਲੋਂ ਪਠਾਨਕੋਟ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਤੇ ਪਾਰਟੀ ਵੱਲੋਂ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ ਗਈ। ਇਸ ਦੌਰਾਨ ਕੇਜਰੀਵਾਲ ਨੇ ਪੰਜਾਬੀਆਂ ਲਈ ਦੋ ਹੋਰ ਵੱਡੇ ਐਲਾਨ ਕੀਤੇ। ਉਨਾਂ ਕਿਹਾ ਕਿ ਪੰਜਾਬ ਚ ਪੈਦਾ ਹੋਣ ਵਾਲੇ ਹਰੇਕ ਬੱਚੇ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ। ਦਿੱਲੀ ਵਰਗੀ ਸਿੱਖਿਆ ਪ੍ਰਣਾਲੀ ਉਹ ਪੰਜਾਬ ਚ ਲੈ ਕੇ ਆਉਣਗੇ। ਦੂਜੀ ਗਾਰੰਟੀ ਦਿੰਦਿਆਂ ਉਨਾਂ ਕਿਹਾ ਕਿ ਪੰਜਾਬ ਦੇ ਜਵਾਨ ਜੋ ਸਰਹੱਦ ਤੇ ਕਿਸ ਤਰਾਂ ਵੀ ਸ਼ਹੀਦ ਹੁੰਦੇ ਹਨ ਉਨਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਿੱਤੇ ਜਾਣਗੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ‘ਤੇ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਂ ਚੰਨੀ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਹਾਂ। ਜਦੋਂ ਤੋਂ ਮੈਂ ਸਰਕਾਰ ਬਣਨ ‘ਤੇ ਹਰ ਔਰਤ ਨੂੰ 1000 ਦੇਣ ਦੀ ਗੱਲ ਕਹੀ ਹੈ ਤਾਂ ਉਹ ਮੈਨੂੰ ਗਾਲ੍ਹਾਂ ਕੱਢ ਰਹੇ ਹਨ। ਪਹਿਲਾਂ ਉਸ ਨੇ ਕਿਹਾ ਸੀ ਕਿ ਮੈਂ ਸਸਤੇ ਕੱਪੜੇ ਪਾਉਂਦਾ ਹਾਂ। ਵੀਰਵਾਰ ਨੂੰ ਚੌਥੀ ਗਰੰਟੀ ਦੇਣ ਲਈ ਪਠਾਨਕੋਟ ਜਾ ਰਹੇ ਅਰਵਿੰਦ ਕੇਜਰੀਵਾਲ ਸ੍ਰੀ ਅੰਮ੍ਰਿਤਸਰ ਦੇ ਏਅਰਪੋਰਟ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਮੈਨੂੰ ਖੁਸ਼ੀ ਹੋਵੇਗੀ ਜੇਕਰ ਪੰਜਾਬ ਦੀਆਂ ਮਾਵਾਂ-ਭੈਣਾਂ ਮੇਰੇ ਦਿੱਤੇ ਇੱਕ ਹਜ਼ਾਰ ਰੁਪਏ ਵਿੱਚੋਂ ਨਵਾਂ ਸੂਟ ਖਰੀਦਣਗੀਆਂ। ਕਾਲੇ ਅੰਗਰੇਜ਼ ਕਹੇ ਜਾਣ ‘ਤੇ ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਜੇਕਰ ਮੈਂ ਪਿੰਡਾਂ ਅਤੇ ਸੜਕਾਂ ‘ਤੇ ਘੁੰਮਾਂਗਾ ਤਾਂ ਮੇਰਾ ਰੰਗ ਕਾਲਾ ਹੋ ਸਕਦਾ ਹੈ। ਮੈਂ ਤੁਹਾਡੇ ਵਾਂਗ ਹੈਲੀਕਾਪਟਰ ਵਿੱਚ ਸਫ਼ਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਨੀਅਤ ਕਾਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬਣੀ ਤਾਂ ਮੈਂ ਆਪਣੇ ਸਾਰੇ ਵਾਅਦੇ ਪੂਰੇ ਕਰਾਂਗਾ। ਕੇਜਰੀਵਾਲ ਨੇ ਕਿਹਾ ਕਿ ਉਹ ਪਠਾਨਕੋਟ ਜਾ ਰਹੇ ਹਨ, ਉੱਥੇ ਸਿੱਖਿਆ ਨਾਲ ਸਬੰਧਤ ਚੌਥੀ ਗਾਰੰਟੀ ਦੇਣਗੇ।

ਇਸ ਮੌਕੇ ਭਗਵੰਤ ਮਾਨ, ਰਾਘਵ ਚੱਢਾ, ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾਂ, ਜੈ ਸਿੰਘ ਰੋੜੀ, ਕੁੰਵਰ ਵਿਜੈ ਪ੍ਰਤਾਪ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਅਤੇ ਜੀਵਨਜੋਤ ਕੌਰ ਨੇ ‘ਆਪ’ ਸੁਪਰੀਮੋਂ ਕੇਜਰੀਵਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

 

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ