ਮਨੋਬਲ ਸਬੰਧੀ ਭਾਜਪਾ ਅੱਜ ਵੀ ਕਾਂਗਰਸ ’ਤੇ ਭਾਰੀ
ਭਾਰਤੀ ਰਾਜਨੀਤੀ ਵਿਚ ਅੱਜ-ਕੱਲ੍ਹ ਦੋ ਵੱਡੀਆਂ ਪਾਰਟੀਆਂ ਦੇ ਮਨੋਬਲ ਦਾ ਸਪੱਸ਼ਟ ਪ੍ਰਭਾਵ ਦਿਸ ਰਿਹਾ ਹੈ ਭਾਜਪਾ ਦਾ ਮਨੋਬਲ ਬਣਿਆ ਹੋਇਆ ਹੈ, ਤਾਂ ਕਾਂਗਰਸ ਦਾ ਮਨੋਬਲ ਪੂਰੀ ਤਰ੍ਹਾਂ ਡਾਵਾਂਡੋਲ ਹੋ ਗਿਆ ਹੈ 2014 ਦੀਆਂ ਲੋਕ ਸਭਾ ਚੋਣਾਂ ’ਚ ਹਾਰ ਕੇ ਸੋਨੀਆ ਗਾਂਧੀ ਨੇ ਪਾਰਟੀ ਦੀ ਕਮਾਨ ਰਾਹੁਲ ਨੂੰ ਸੌਂਪ ਦਿੱਤੀ ਲੋਕਾਂ ਨੂੰ ਲੱਗਾ ਨੌਜਵਾਨ ਪ੍ਰਧਾਨ ਨਵੇਂ ਸਿਰੇ ਤੋਂ ਪਾਰਟੀ ਦਾ ਗਠਨ ਕਰਨਗੇ,
ਪਰ ਨਵੇਂ ਅਤੇ ਪੁਰਾਣਿਆਂ ਦੀ ਲੜਾਈ ਵਿਚ ਉਹ ਪਿਸ ਗਏ ਜਦੋਂਕਿ ਤਿੰਨ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਕਰਨਾਟਕ ’ਚ ਕਾਂਗਰਸ ਨੇ ਭਾਜਪਾ ਤੋਂ ਸੱਤਾ ਖੋਹ ਲਈ ਸੀ ਇਸ ਨਾਲ ਕਾਂਗਰਸ ਵਾਲਿਆਂ ਨੂੰ ਲੱਗਾ ਕਿ 2019 ’ਚ ਵੀ ਅਜਿਹਾ ਹੀ ਹੋਵੇਗਾ, ਪਰ ਪੂਰੀ ਤਾਕਤ ਝੋਕਣ ’ਤੇ ਵੀ ਉਸ ਨੂੰ 52 ਸੀਟਾਂ ਹੀ ਮਿਲੀਆਂ ਨਾ ਏਧਰ ਦੇ ਰਹੇ ਨਾ ਓਧਰ ਦੇ ਜੋ ਤਿੰਨ ਸੂਬੇ ਜਿੱਤੇ ਸਨ ਉਨ੍ਹਾਂ ’ਚ ਮੱਧ ਪ੍ਰਦੇਸ਼ ਅਤੇ ਕਰਨਾਟਕ ਖੁੱਸ ਗਿਆ, ਉੱਥੇ ਵੀ ਨੱਕ ਵੱਢਿਆ ਗਿਆ
ਉਦੋਂ ਤੋਂ ਕਾਂਗਰਸ ਦਾ ਮਨੋਬਲ ਡਿੱਗਿਆ ਪਿਆ ਹੈ ਪਾਰਟੀ ਦੇ ਸਰਵੇਸਰਵਾ ਨੇ ਪ੍ਰਧਾਨ ਅਹੁਦਾ ਛੱਡ ਦਿੱਤਾ ਉਦੋਂ ਤੋਂ ਅੱਜ ਤੱਕ ਕਾਂਗਰਸ ’ਚ ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਆਪਣੀ ਗੱਲ ਕਿਸ ਨੂੰ ਕਹਿਣ? ਇਸ ਲਈ ਸਾਂਸਦ ਅਤੇ ਵਿਧਾਇਕ ਵੀ ਜਾ ਰਹੇ ਹਨ ਜਿਸ ਬੱਸ ’ਚ ਡਰਾਇਵਰ ਨਾ ਹੋਵੇ, ਉਸ ’ਚ ਬੈਠਣ ਵਾਲਾ ਮੂਰਖ਼ ਹੀ ਕਹਾਏਗਾ ਕਰਨਾਟਕ, ਗੋਆ ਅਤੇ ਮੱਧ ਪ੍ਰਦੇਸ਼ ’ਚ ਜੋ ਹੋਇਆ, ਉਹ ਅਗਵਾਈ ਦੀ ਅਸਮਰੱਥਾ ਦਾ ਹੀ ਨਤੀਜਾ ਰਿਹਾ ਪੰਜਾਬ ’ਚ ਮੁੱਖ ਮੰਤਰੀ ਬਦਲਣਾ ਪਿਆ ਅਤੇ ਮੰਤਰੀ ਮੰਡਲ ਨਵਾਂ ਬਣਾਉਣਾ ਪਿਆ ਹੁਣੇ ਕੱਲ੍ਹ ਰਾਜਸਥਾਨ ’ਚ ਵੀ ਕਈ ਮੰਤਰੀਆਂ ਤੋਂ ਅਸਤੀਫੇ ਲੈ ਕੇ ਉਨ੍ਹਾਂ ਦੀ ਥਾਂ ਸਚਿਨ ਪਾਇਲਟ ਦੇ ਚਹੇਤਿਆਂ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ ਦੂਜੇ ਪਾਸੇ ਭਾਜਪਾ ਦਾ ਮਨੋਬਲ ਖੇਤੀ ਕਾਨੂੰਨਾਂ ਨਾਲ ਭਾਵੇਂ ਥੋੜ੍ਹਾ ਡਿੱਗਿਆ ਹੈ,
ਕਿਉਂਕਿ ਖੇਤੀ ਕਾਨੂੰਨਾਂ ’ਤੇ ਭਾਜਪਾ ਝੁਕ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਫ਼ੀ ਮੰਗਦਿਆਂ ਇਹ ਕਾਨੂੰਨ ਵਾਪਸ ਲੈ ਲਏ ਹਨ ਪਰ ਇਸ ਨਾਲ ਕਿਸਾਨ ਵਰਗ ਖੁਸ਼ ਹੈ, ਆਖ਼ਰ ਭਾਜਪਾ ਨੂੰ ਉਮੀਦ ਹੈ ਕਿ ਕਿਸਾਨ ਉਸ ਨੂੰ ਮਾਫ਼ ਕਰ ਦੇਣਗੇ, ਪਰ ਕਾਂਗਰਸ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹ ਕੀ ਕਰੇ? ਅਸਲ ’ਚ ਕਾਂਗਰਸ ਕਈ ਸਾਲਾਂ ਤੋਂ ਜ਼ਮੀਨੀ ਸੱਚ ਤੋਂ ਕੋਹਾਂ ਦੂਰ ਦੀ ਰਾਜਨੀਤੀ ਕਰ ਰਹੀ ਹੈ ਇਸ ਲਈ ਪਾਰਟੀ ਦੇ ਸੀਨੀਅਰ ਆਗੂ ਜਿਓਤੀਰਾਦਿੱਤਿਆ ਸਿੰਧੀਆ, ਕੈਪਟਨ ਅਮਰਿੰਦਰ ਸਿੰਘ, ਦਰਜਨਾਂ ਸਾਬਕਾ ਸਾਂਸਦ ਅਤੇ ਵਿਧਾਇਕ ਹੁਣ ਪਾਰਟੀ ਦੇ ਨਾਲ ਨਹੀਂ ਹਨ ਰਾਜ ਸਭਾ ’ਚ ਤਾਂ ਪਾਰਟੀ ਦੇ ਸੁਚੇਤਕ ਭੁਵਨੇਸ਼ਵਰ ਕਾਲਿਤਾ ਵੀ ਪਾਰਟੀ ਛੱਡ ਗਏ, ਪਰ ਪਾਰਟੀ ਹੈ ਕਿ ਰਾਹੁਲ ਨੂੰ ਮਨਾਉਣ ’ਚ ਲੱਗੀ ਹੈ
ਸੱਚ ਤਾਂ ਇਹ ਹੈ ਕਿ ਕਾਂਗਰਸ ਦ ੇਹਰ ਆਗੂ ਅਤੇ ਵਰਕਰ ਦਾ ਮਨੋਬਲ ਡਿੱਗਿਆ ਹੋਇਆ ਹੈ ਇਸ ਦਾ ਫਾਇਦਾ ਭਾਜਪਾ ਲੈ ਰਹੀ ਹੈ ਦੁਨੀਆ ਚਾਹੇ ਜੋ ਕਹੇ, ਪਰ ਖੇਤੀ ਕਾਨੂੰਨ ਵਾਪਸੀ ਦੇ ਮਾਸਟਰ ਸਟਰੋਕ ਨੇ ਹਰ ਪਾਰਟੀ ਦੀਆਂ ਵੱਖੀਆਂ ਉਧੇੜ ਦਿੱਤੀਆਂ ਹਨ ਇਸ ਲਈ ਭਾਜਪਾ ਦਾ ਮਨੋਬਲ ਡਿੱਗ ਕੇ ਵੀ ਸਿਖ਼ਰ ’ਤੇ ਹੈ ਅਤੇ ਉਸ ਨੂੰ ਆਉਣ ਵਾਲੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਉੱਤਰਨ ਦਾ ਹੁਣ ਡਰ ਨਹੀਂ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ