ਸਪਨਾ ਚੌਧਰੀ ਦੀ ਕਿਸੇ ਸਮੇਂ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ

ਲਖਨਊ ਕੋਰਟ ਨੇ ਜਾਰੀ ਕੀਤਾ ਗ੍ਰਿਫ਼ਤਾਰੀ ਵਾਰੰਟ

  • ਸਪਨਾ ’ਤੇ ਸ਼ੋਅ ਕੈਂਸਲ ਕਰਨ ਤੇ ਦਰਸ਼ਕਾਂ ਦੇ ਪੈਸੇ ਨਾ ਮੋੜਨ ਦਾ ਦੋਸ਼

(ਸੱਚ ਕਹੂੰ ਨਿਊਜ਼) ਹਿਸਾਰ। ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀ ਕਿਸੇ ਵੀ ਸਮੇਂ ਗ੍ਰਿਫ਼ਤਾਰੀ ਹੋ ਸਕਦੀ ਹੈ। ਸਪਨਾ ਚੌਧਰੀ ਤੇ ਧੋਖਾਧੜੀ ਦਾ ਦੋਸ਼ ਲੱਗਿਆ ਹੈ। ਖਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਹੋਏ ਹਨ। ਉਨ੍ਹਾਂ ’ਤੇ ਸ਼ੋਅ ਕੈਂਸਲ ਕਰਨ ਤੇ ਦਰਸ਼ਕਾਂ ਦੇ ਪੈਸੇ ਨਾ ਮੋੜਨ ਦਾ ਮਾਮਲਾ ਹੈ । ਲਖਨਊ ਦੀ ਇੱਕ ਕੋਰਟ ਦੇ ਐਡੀਸ਼ਨਲ ਚੀਫ਼ ਜਿਊਡਿਸ਼ੀਅਲ ਮੈਜਿਸਟ੍ਰੇਟ ਸ਼ਾਂਤਨੁ ਤਿਆਗੀ ਨੇ ਮਾਮਲੇ ’ਚ ਸੁਣਵਾਈ ਕਰਦਿਆਂ ਪੁਲਿਸ ਨੂੰ ਆਦੇਸ਼ ਦਿੱਤਾ ਕਿ ਅਗਲੀ ਸੁਣਵਾਈ ’ਚ ਉਨ੍ਹਾਂ ਕੋਰਟ ’ਚ ਪੇਸ਼ ਕੀਤਾ ਜਾਵੇ। ਸਪਨਾ ਚੌਧਰੀ ਖਿਲਾਫ਼ ਦੋਸ਼ ਤੈਅ ਕਰਨ ਹਨ ਇਸ ਲਈ ਉਨ੍ਹਾਂ ਨੂੰ ਕੋਰਟ ’ਚ ਤਲਬ ਕੀਤਾ ਗਿਆ ਹੈ।


ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਖਿਲਾਫ਼ ਕੋਰਟ ’ਚ ਸ਼ਿਕਾਇਤ ਕੀਤੀ ਗਈ ਸੀ ਸਿਕਾਇਤ ’ਚ ਦੱਸਿਆ ਗਿਆ ਸੀ ਕਿ ਦਰਸ਼ਕਾਂ ਨੇ 300-300 ਰੁਪਏ ਦੇ ਕੇ ਸ਼ੋਅ ਦੀ ਟਿਕਟ ਖਰੀਦੀ ਸੀ ਪਰ ਸਪਨਾ ਚੌਧਰੀ ਇਸ ਸ਼ੋਅ ’ਚ ਨਹੀਂ ਪੁੱਜੀ। ਜਿਸ ਤੋਂ ਬਾਅਦ ਵੱਡੀ ਗਿਣਤੀ ’ਚ ਪਹੁੰਚੇ ਦਰਸ਼ਕਾਂ ਨੇ ਜੰਮ ਕੇ ਹੰਗਾਮਾ ਕੀਤਾ ਤੇ ਬਾਅਦ ’ਚ ਸਪਨਾ ਚੌਧਰੀ ਖਿਲਾਫ਼ ਐਫਆਈਆਰ ਦਰਜ ਵੀ ਕਰਵਾਈ ਗਈ ਸੀ।

ਕੀ ਹੈ ਮਾਮਲਾ

ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਨੇ 13 ਅਕਤੂਬਰ 2018 ਨੂੰ ਲਖਨਊ ’ਚ ਸ਼ੋਅ ਆਰਗੇਨਾਈਜ਼ ਕੀਤਾ ਸੀ ਪਰ ਦੇਰ ਰਾਤ ਤੱਕ ਸਪਨਾ ਚੌਧਰੀ ਪ੍ਰੋਗਰਾਮ ’ਚ ਨਾ ਪੁੱਜੀ। ਉਸ ਤੋਂ ਬਾਅਦ ਸ਼ੋਅ ਕੈਂਸਲ ਕਰ ਦਿੱਤਾ ਗਿਆ ਸੀ ਇਸ ਮਾਮਲੇ ’ਚ ਸਪਨਾ ਚੌਧਰੀ ਤੋਂ ਇਲਾਵਾ ਪ੍ਰੋਗਰਾਮ ਦੇ ਆਰਗੇਨਾਈਜ਼ਰ ਜੁਨੈਦ ਅਹਿਮਦ, ਨਵੀਨ ਸ਼ਰਮਾ, ਇਵਾਦ ਅਲੀ, ਅਮਿਤ ਪਾਂਡੇ ਤੇ ਰਤਨਾਕਰ ਉਪਾਧਿਆਏ ਦੇ ਨਾਂਅ ਵੀ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ