ਰੇਡ ਲਾਈਟ ਆਨ, ਗੱਡੀ ਆਫ਼ ਅਭਿਆਨ ਤਿੰਨ 3 ਦਸੰਬਰ ਤੱਕ ਚੱਲੇਗਾ : ਗੋਪਾਲ ਰਾਏ

ਰੇਡ ਲਾਈਟ ਆਨ, ਗੱਡੀ ਆਫ਼ ਅਭਿਆਨ ਤਿੰਨ 3 ਦਸੰਬਰ ਤੱਕ ਚੱਲੇਗਾ : ਗੋਪਾਲ ਰਾਏ

(ਸੱਚ ਕਹੂੰ ਨਿਊਜ਼) ਦਿੱਲੀ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ ’ਚ ਪ੍ਰਦੂਸ਼ਣ ਦੀ ਸਥਿਤੀ ਨੂੰ ਵੇਖਦਿਆਂ ਰੇਡ ਲਾਈਟ ਆਨ, ਗੱਡੀ ਆਫ਼ ਕੈਂਪੇਨ ਦਾ ਦੂਜਾ ਗੇੜ 19 ਨਵੰਬਰ ਤੋਂ 3 ਦਸੰਬਰ ਤੱਕ ਚਲਾਇਆ ਜਾਵੇਗਾ। ਗੋਪਾਲ ਰਾਏ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਦਿੱਲੀ ’ਚ ਵਧੇ ਪ੍ਰਦੂਸ਼ਣ ਸਬੰਧੀ ਦਿੱਲੀ ਸਰਕਾਰ ਵੱਲੋਂ ਲਗਾਤਾਰ ਪਹਿਲ ਕੀਤੀ ਜਾ ਰਹੀ ਹੈ ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਅਨੁਸਾਰ ਸੋਮਵਾਰ ਤੋਂ ਦਿੱਲੀ ਦੇ ਅੰਦਰ ਸਾਰੇ ਨਿਰਮਾਣ ਤੇ ਭੰਨਤੋੜ ਗਤੀਵਿਧੀਆਂ ’ਤੇ ਪਾਬੰਦੀ ਲਾਈ ਜਾ ਚੁੱਕੀ ਹੈ। ਸਕੂਲ-ਕਾਲਜ, ਟਰੇਨਿੰਗ ਸੈਂਟਰ ਆਦਿ ਬੰਦ ਕਰ ਦਿੱਤੇ ਗਏ ਹਨ ਤੇ ਵਰਕ ਫਰੋਮ ਹੋਮ ਦਾ ਆਦੇਸ਼ ਲਾਗੂ ਹੋ ਚੁੱਕਿਆ ਹੈ। ਕੱਲ੍ਹ ਅਸੀਂ ਥਾਂ-ਥਾਂ ’ਤੇ ਡੀਪੀਸੀਸੀ ਦੀਆਂ ਟੀਮਾਂ ਨੂੰ ਨਿਰਮਾਣ ਸਾਈਟਾਂ ਦਾ ਨਿਰੀਖਣ ਕਰਨ ਲਈ ਭੇਜਿਆ ਸੀ ਕਿ ਉੱਥੇ ਮਾਪਦੰਡਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ ਡੀਪੀਸੀਸੀ ਦੀ ਰਿਪੋਰਟ ਆਈ ਹੈ ਕਿ ਦਿੱਲੀ ਦੇ ਅੰਦਰ ਨਿਰਮਾਣ ਗਤੀਵਿਧੀਆਂ ’ਤੇ ਹਰ ਥਾਂ ਰੋਕ ਲਾ ਦਿੱਤੀ ਗਈ ਹੈ ਤੇ ਅੱਜ ਵੀ ਸਾਡੀ ਟੀਮਾਂ ਨਿਰੀਖਣ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ-ਐਨਸੀਆਰ ਦੇ ਪ੍ਰਦੂਸ਼ਣ ਸਬੰਧੀ ਸੁਪਰੀਮ ਕੋਰਟ ਨੇ ਏਅਰ ਕਵਾਲਿਟੀ ਮਾਨੀਟਰਿੰਗ ਕਮਿਸ਼ਨ ਨੂੰ ਸਾਂਝੀਆਂ ਬੈਠਕ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸ ਇਸ ਸਬੰਧੀ ਮੰਗਲਵਾਰ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਦਿੱਲੀ ਦੇ ਅਧਿਕਾਰੀਆਂ ਨਾਲ ਬੈਠਕ ਹੋਈ ਹੈ।

ਕੀ ਹੈ ਮਾਮਲਾ

ਇਸ ਬੈਠਕ ’ਚ ਅਸੀਂ ਲੋਕਾਂ ਨੇ ਦਿੱਲੀ ਵੱਲੋਂ ਮਤਾ ਰੱਖਿਆ ਕਿ ਦਿੱਲੀ-ਐਨਸੀਆਰ ਹਰ ਜਗ੍ਹਾ ਵਰਕ ਫਰੋਮ ਹੋਮ ਨੂੰ ਲਾਗੂ ਕੀਤਾ ਜਾਵੇਗਾ। ਦਿੱਲੀ ਵੱਲੋਂ ਐਨਸੀਆਰ ’ਚ ਵੀ ਨਿਰਮਾਣ ਕਾਰਜ ਬੰਦ ਕੀਤੇ ਜਾਣ ਬੈਠਕ ’ਚ ਉਦਯੋਗਾਂ ਨੂੰ ਵੀ ਬੰਦ ਕਰਨ ਦਾ ਮਤਾ ਰੱਖਿਆ ਗਿਆ ਹੈ, ਜਿਸ ਨਾਲ ਦਿੱਲੀ-ਐਨਸੀਆਰ ’ਚ ਪ੍ਰਦੂਸ਼ਣ ਨੂੰ ਇਕੱਠੇ ਕੰਟਰੋਲ ਕੀਤਾ ਜਾ ਸਕੇ।

ਬੈਠਕ ’ਚ ਦੂਜਿਆਂ ਸੂਬਿਆਂ ਨੇ ਵੀ ਆਪਣੀ-ਆਪਣੀ ਗੱਲ ਰੱਖੀ ਹੈ ਅਸੀਂ ਏਅਰ ਕਵਾਲਿਟੀ ਮਾਨੀਟਰਿੰਗ ਕਮਿਸ਼ਨ ਦੇ ਅੰਤਿਮ ਫੈਸਲੇ ਦਾ ਇੰਤਜਾਰ ਕਰ ਰਹੇ ਹਾਂ, ਜਿਸ ਦੇ ਅਧਾਰ ’ਤੇ ਅਸੀਂ ਅੱਗੇ ਦੀ ਕਾਰਵਾਈ ਸ਼ੁਰੂ ਕਰਾਂਗੇ। ਸਾਨੂੰ ਉਮੀਦ ਹੈ ਕਿ ਇਸ ਸੰਯੁਕਤ ਬੈਠਕ ਤੋਂ ਇੱਕ ਸੰਯੁਕਤ ਐਕਸ਼ਨ ਪਲਾਨ ਨਿਕਲ ਕੇ ਆਵੇਗਾ, ਜਿਸ ਨੂੰ ਸਾਰੇ ਸੂਬੇ ਮਿਲ ਕੇ ਲਾਗੂ ਕਰਨਗੇ, ਜਿਸ ਨਾਲ ਕਿ ਇਸ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕੀਤਾ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ