ਨਵਜੋਤ ਸਿੱਧੂ ਖਿਲਾਫ਼ ਅਪਰਾਧਿਕ ਕੰਟੇਪਟ ਦਾਖਲ, ਹਰਿਆਣਾ ਦੇ ਏਜੀ ਕੱਲ੍ਹ ਕਰਨਗੇ ਸੁਣਵਾਈ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਆਪਣੇ ਟਵੀਟਾਂ ਕਾਰਨ ਹਾਲੇ ਦੇ ਦਿਨਾਂ ’ਚ ਚਰਚਾ ਰਹੇ ਹਨ ਪਾਰਟੀ ਦੇ ਆਗੂਆਂ ’ਤੇ ਨਿਸ਼ਾਨਾ ਸਾਧਣਾ ਹੋਵੇ ਜਾਂ ਫਿਰ ਕੋਈ ਨਵਾਂ ਅਪਡੇਟ, ਅਕਸਰ ਉਹ ਟਵੀਟਾਂ ਰਾਹੀਂ ਹੀ ਲੋਕਾਂ ਤੱਕ ਆਪਣੀ ਗੱਲ ਪਹੁੰਚਦੇ ਹਨ ਪਰ ਇਸ ਵਾਰ ਸਿੱਧੂ ਦੇ ਟਵੀਟ ਉਨ੍ਹਾਂ ਲਈ ਪ੍ਰੇਸ਼ਾਨੀ ਬਣ ਸਕਦੇ ਹਨ। ਦਰਅਸਲ ਨਵਜੋਤ ਸਿੱਧੂ ਖਿਲਾਫ਼ ਕੋਰਟ ’ਅਪਰਾਧਿਕ ਕੰਟੈਂਪਟ ਦਾਖਲ ਕੀਤਾ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਖਿਲਾਫ਼ ਪੰਜਾਬ-ਹਰਿਆਣਾ ਹਾਈਕੋਰਟ ’ਚ ਅਪਰਾਧਿਕ ਕੰਟੇਂਪਟ ਦਾਖਲ ਕੀਤਾ ਗਿਆ ਹਾਈਕੋਰਟ ਦੇ ਵਕੀਲ ਪਰਮਪ੍ਰੀਤ ਸਿੰਘ ਬਾਜਵਾ ਨੇ ਕੰਟੈਂਪਟ ਦਾਖਲ ਕੀਤਾ ਹੈ ਬਾਜਵਾ ਨੇ ਕਿਹਾ ਕਿ ਡਰੱਗ ਮਾਮਲੇ ’ਚ ਸਿੱਧੂ ਹਾਈਕੋਰਟ ਨੂੰ ਡਾਇਰੈਕਸ਼ਨ ਦਿੰਦੇ ਹਨ ਉਨ੍ਹਾਂ ਕਿਹਾ, ਡਰੱਗ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਸਿੱਧੂ ਟਵੀਟ ਕਰਦੇ ਹਨ ਸਿੱਧੂ ਸਿਸਟਮ ਦੇ ਖਿਲਾਫ਼ ਜਾ ਕੇ ਇਹ ਕੰਮ ਕਰ ਰਹੇ ਹਨ।
ਜਾਣੋ ਬਾਜਵਾ ਨੇ ਕੀ ਲਾਏ ਦੋਸ਼
ਪਰਮਪ੍ਰੀਤ ਸਿੰਘ ਬਾਜਵਾ ਨੇ ਪਟੀਸ਼ਨ ’ਚ ਨਵਜੋਤ ਸਿੱਧੂ ਦੇ ਟਵੀਟ ਦੇ ਸਕਰੀਨਸ਼ਾਟ ਵੀ ਲਾਏ ਹਨ ਇਹੀ ਨਹੀਂ ਇਸ ਪਟੀਸ਼ਨ ’ਚ ਸਿੱਧੂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ ਮੰਗਲਵਾਰ ਨੂੰ ਸਵੇਰੇ 11 ਵਜੇ ਹਰਿਆਣਾ ਦੇ ਏਜੀ ਇਸ ਮਾਮਲੇ ਦੀ ਸੁਣਵਾਈ ਕਰਨਗੇ ਪੰਜਾਬ ’ਚ ਐਡਵੋਕੇਟ ਜਨਰਲ ਦੀ ਨਿਯੁਕਤੀ ਨਾ ਹੋਣ ਕਾਰਨ ਹਰਿਆਣਾ ਦੇ ਐਡਵੋਕੇਟ ਜਨਰਲ ਮਾਮਲੇ ਦੀ ਸੁਣਵਾਈ ਕਰਨਗੇ।
ਕੋਰਟ ਦੇ ਮਾਮਲਿਆਂ ’ਚ ਟਵੀਟ ਨੂੰ ਦੱਸਿਆ ਦਖਲਅੰਦਾਜ਼ੀ
ਬਾਜਵਾ ਨੇ ਇਸ ਪਟੀਸ਼ਨ ’ਚ ਦੱਸਿਆ ਕਿ ਸਿੱਧੂ ਕੋਰਟ ਦੇ ਜਿਨ੍ਹਾਂ ਮਾਮਲੇ ਸਬੰਧੀ ਟਵੀਟ ਦੇ ਰਾਹੀਂ ਟਿੱਪਣੀਆਂ ਕਰ ਰਹੇ ਹਨ ਦਰਅਸਲ ਉਹ ਕੋਰਟ ਦੀ ਕਾਰਵਾਈ ’ਚ ਦਖਲਅੰਦਾਜ਼ੀ ਹੈ ਪਟੀਸ਼ਨ ’ਚ ਬਾਜਵਾ ਨੇ ਕੋਰਟ ਨੂੰ ਅਪੀਲ ਕੀਤੀ ਹੈ ਕਿ ਸਿੱਧੂ ਖਿਲਾਫ਼ ਨੋਟਿਸ ਲਿਆ ਜਾਵੇ ਤੇ ਉਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਪਟੀਸ਼ਨ ਦਾਖਲ ਕਰਨ ਵਾਲੇ ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਉਹ ਪੰਜਾਬ ਤੇ ਹਰਿਆਣਾ ਬਾਰ ਦੇ ਕਾਰਜਕਾਰੀ ਮੈਂਬਰ ਹਨ ਸਿੱਧੂ ਟਵੀਟ ਕਰਦੇ ਹਨ ਕਿ ਅੱਜ ਰਿਪੋਰਟ ਖੁੱਲ੍ਹ ਜਾਵੇਗੀ। ਸਿੱਧੂ ਹਾਈਕੋਰਟ ਨੂੰ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਬਿਲਕੁਲ ਠੀਕ ਨਹੀਂ ਹੈ ਸਿੱਧੂ ਨੂੰ ਕੋਰਟ ਦੇ ਕੰਮਕਾਜ ’ਚ ਦਖਲ ਨਹੀਂ ਦੇਣਾ ਚਾਹੀਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ