ਰੂਹਾਨੀਅਤ: ਪਰਮਾਤਮਾ ਦਾ ਨਾਮ ਰੋਗਾਂ ਦੀ ਮੁਕੰਮਲ ਦਵਾਈ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਫ਼ਰਮਾਉਂਦੇ ਹਨ ਕਿ ਇਨਸਾਨ ਆਪਣੇ ਕੀਤੇ ਕਰਮਾਂ ਦਾ ਫ਼ਲ ਜ਼ਰੂਰ ਭੁਗਤਦਾ ਹੈ ਇਨਸਾਨ ਸੋਚਦਾ ਹੈ ਕਿ ਮੈਂ ਅਜਿਹਾ ਕਿਹੜਾ ਕਰਮ ਕੀਤਾ ਹੈ ਜਿਸ ਦੀ ਵਜ੍ਹਾ ਨਾਲ ਮੈਂ ਦੁਖੀ ਹਾਂ ਲੋਕ ਕਹਿੰਦੇ ਹਨ ਕਿ ਮੈਂ ਇਸ ਜ਼ਿੰਦਗੀ ’ਚ ਕੋਈ ਬੁਰਾ ਕੰਮ ਨਹੀਂ ਕੀਤਾ, ਕੋਈ ਗ਼ਲਤ ਕਰਮ ਨਹੀਂ ਕੀਤਾ ਫਿਰ ਵੀ ਮੈਂ ਦੁਖੀ ਹਾਂ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਦੀ ਵਜ੍ਹਾ ਹੁੰਦੀ ਹੈ ਇਨਸਾਨ ਦੇ ਸੰਚਿਤ ਕਰਮ, ਜਨਮਾਂ-ਜਨਮਾਂ ਦੇ ਸੰਚਿਤ ਕਰਮ ਜੋ ਇਨਸਾਨ ਦੇ ਨਾਲ ਜੁੜੇ ਹੁੰਦੇ ਹਨ ਉਨ੍ਹਾਂ ਪਾਪ ਕਰਮਾਂ ਨੂੰ ਅੱਲ੍ਹਾ, ਵਾਹਿਗੁਰੂ, ਗੌਡ,ਖੁਦਾ, ਰਾਮ ਦਾ ਨਾਮ ਹੀ ਖ਼ਤਮ ਕਰ ਸਕਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਤੁਹਾਡੇ ਪੈਸੇ ਦਾ, ਜ਼ਮੀਨ ਜਾਇਦਾਦ ਦਾ ਭੁੱਖਾ ਨਹੀਂ ਪਰਮਾਤਮਾ ਨੂੰ ਤਾਂ ਭਾਵਨਾ ਨਾਲ ਵੇਖਿਆ ਜਾ ਸਕਦਾ ਹੈ ਜਿਸ ਦੀ ਭਾਵਨਾ ਸ਼ੁੱਧ ਹੋਵੇਗੀ, ਜੋ ਸੱਚੀ ਭਾਵਨਾ ਨਾਲ ਮਾਲਕ ਨੂੰ ਯਾਦ ਕਰਨਗੇ, ਉਨ੍ਹਾਂ ’ਤੇ ਮਾਲਕ ਦੀ ਰਹਿਮਤ ਹੋਵੇਗੀ, ਉਨ੍ਹਾਂ ’ਤੇ ਮਾਲਕ ਦਾ ਰੰਗ ਚੜ੍ਹੇਗਾ ਇਸ ਲਈ ਤੁਸੀਂ ਮਾਲਕ ਦੇ ਨਾਮ ਦਾ ਸਿਮਰਨ ਕਰੋ, ਚੰਗੇ ਕਰਮ ਕਰੋ ਜ਼ਿੰਦਗੀ ਮਾਲਕ ਦੀ ਨਿਆਮਤ ਹੈ, ਬੜਾ ਸੁੰਦਰ ਤੋਹਫ਼ਾ ਹੈ, ਇਸ ਨੂੰ ਬਰਬਾਦ ਨਾ ਕਰੋ, ਸਿਮਰਨ ਭਗਤੀ ਨਾਲ ਆਤਮਰੱਖਿਆ ਕਰਦੇ ਹੋਏ ਚੰਗੇ ਕਰਮ ਕਰਦੇ ਰਹੋ ਯਕੀਨ ਮੰਨੋ ਮਾਲਕ ਦੀ ਦਇਆ-ਮਿਹਰ ਰਹਿਮਤ ਨਾਲ ਤੁਸੀਂ ਅੰਦਰੋਂ-ਬਾਹਰੋਂ ਬਹਾਰਾਂ ਲੁੱਟਣ ਦੇ ਕਾਬਲ ਬਣ ਜਾਵੋਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ