ਭਾਜਪਾ ਆਗੂਆਂ ਦੀ ਭਾਸ਼ਾ ਸੁਣ ਕੇ ਲੱਗਦਾ ਹੈ, ਤਾਲਿਬਾਨ ਨਾਲ ਸਬੰਧ ਹਨ : ਟਿਕੈਤ
(ਸੱਚ ਕਹੂੰ ਨਿਊਜ਼) ਹਿਸਾਰ। ਸਾਂਸਦ ਅਰਵਿੰਦ ਸ਼ਰਮਾ ਦੇ ਕਥਿਤ ਵਿਵਾਦਪੂਰਨ ਬਿਆਲ ਸਬੰਧੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਭਾਜਪਾ ਆਗੂਆਂ ਦੀ ਭਾਸ਼ਾ ਸੁਣ ਕੇ ਲੱਗਦਾ ਹੈ ਕਿ ਕਿਤੇ ਇਨ੍ਹਾਂ ਦਾ ਤਾਲਿਬਾਨ ਨਾਲ ਸਬੰਧ ਤਾਂ ਨਹੀਂ ਹੈ। ਟਿਕੈਤ ਹਾਂਸੀ ’ਚ ਰਾਜ ਸਭਾ ਸਾਂਸਦ ਤੇ ਭਾਜਪਾ ਆਗੂ ਰਾਮਚੰਦਰ ਜਾਂਗੜਾ ਖਿਲਾਫ਼ ਪੁਲਿਸ ਕੇਸ ਦਰਜ ਕਰਵਾਉਣ ਤੇ ਕਿਸਾਨਾਂ ਖਿਲਾਫ਼ ਦਰਜ ਕੇਸ ਨੂੰ ਵਾਪਸ ਲੈਣ ਦੀ ਮੰਗ ਸਬੰਘੀ ਸਾਂਝੇ ਕਿਸਾਨ ਮੋਰਚੇ ਦੇ ਧਰਨੇ ’ਚ ਆਏ ਸਨ ਉਨ੍ਹਾਂ ਸ਼ਰਮਾ ਦੇ ‘ਅੱਖਾਂ ਕੱਢਣ..’ ਵਾਲੇ ਬਿਆਨ ’ਤੇ ਪ੍ਰਤੀਕਿਰਆ ਦਿੰਦਿਆਂ ਕਿਹਾ ਕਿ ਇਨ੍ਹਾਂ ਦੇ ਸਾਰੇ ਆਗੂ ਇਸੇ ਤਰ੍ਹਾਂ ਗੱਲ ਕਰਦੇ ਹਨ ਇਨ੍ਹਾਂ ਨੂੰ ਇਸ ਦੀ ਸਿਖਲਾਈ ਦਿੱਤੀ ਜਾਂਦੀ ਹੈ ਇਨ੍ਹਾਂ ਦੀ ਭਾਸ਼ਾ ਵੇਖ ਕੇ ਲੱਗਦਾ ਹੈ ਕਿ ਇਨ੍ਹਾਂ ਦਾ ਕਿਤੇ ਤਾਲਿਬਾਨ ਨਾਲ ਸਬੰਧ ਤਾਂ ਨਹੀਂ ਹੈ।
ਹਿਸਾਰ ਦੇ ਆਈਜੀ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਇਸ ਦਰਮਿਆਨ ਕਿਸਾਨਾ ਦੇ ਪੁਲਿਸ ਮੁਖੀ ਦਫ਼ਤਰ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਹਾਂਸੀ ਐਸਪੀ ਦਫ਼ਤਰ ਨੂੰ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਐਸਪੀ ਦਫ਼ਤਰ ਵੱਲ ਜਾਣ ਵਾਲੇ ਰਸਤਿਆਂ ’ਤੇ ਬੈਰੀਕੇਡ ਲਾ ਕੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ। ਹਿਸਾਰ ਦੇ ਆਈਜੀ ਰਾਕੇਸ਼ ਕੁਮਾਰ ਨੇ ਵੀ ਸਵੇਰੇ-ਸਵੇਰੇ ਹਾਂਸੀ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਸੁਰੱਖਿਆ ਦੇ ਲਿਹਾਜ ਨਾਲ 2 ਏਐਸਪੀ, 7 ਡੀਐਸਪੀ, 2 ਪੈਰਾ ਮਿਲਟਰੀ ਫੋਰਸ ਦੀਆਂ ਕੰਪਨੀਆਂ ਤੇ ਚਾਰ ਜ਼ਿਲ੍ਹਿਆਂ ਦੀ ਪੁਲਿਸ ਤਾਇਨਾਤ ਕੀਤੀ ਗਈ ਲਘੂ ਸਕੱਤਰੇਤ ੇਦੇ ਸਾਹਮਣੇ ਲੰਘਣ ਵਾਲੇ ਪੁਰਾਣੇ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਬੈਰੀਕੇਡ ਲਾ ਕੇ ਪੂਰੀ ਤਰ੍ਹਾਂ ਬਲਾਕ ਕੀਤਾ ਗਿਆ ਹੈ ਨਾਲ ਹੀ ਇਸ ਰੂਟ ਨੂੰ ਸੈਕਟਰ ਪੰਜ ਵੱਲੋਂ ਡਾਇਵਰਟ ਕਰ ਦਿੱਤਾ ਗਿਆ ਹਾਂਸੀ ’ਚ ਵਿਰੋਧ ਪ੍ਰਦਰਸ਼ਨ ਲਈ ਕਿਸਾਨ ਸਵੇਰ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ