ਪ੍ਰਕਾਸ਼ ਸਿੰਘ ਬਾਦਲ ਨੂੰ 28 ਨਵੰਬਰ ਨੂੰ ਪੇਸ਼ ਹੋਣ ਦਾ ਸੰਮਨ
(ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। ਚੋਣ ਕਮਿਸ਼ਨਰ ਤੋਂ ਮਾਨਤਾ ਲੈਣ ਲਈ ਪਾਰਟੀ ਦੇ ਚੋਣ ਕਮਿਸ਼ਨ ਸਾਹਮਣੇ ਕਥਿਤ ਤੌਰ ’ਤੇ ਗਲਤ ਬਿਆਨੀ ਸਬੰਧੀ ਇੱਥੋਂ ਦੀ ਇੱਕ ਅਦਾਲਤ ’ਚ ਚੱਲ ਰਹੇ ਮਾਮਲੇ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ 28 ਨਵੰਬਰ ਨੂੰ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਗਿਆ ਹੈ। ਸ਼ਿਕਾਇਤਕਰਤਾ ਬਲਵੰਤ ਸਿੰਘ ਖੇਰਾ ਨੇ ਵਧੀਕ ਮੁੱਖ ਨਿਆਂਇਕ ਅਧਿਕਾਰੀ ਰੁਪਿੰਦਰ ਸਿੰਘ ਦੇ ਕੱਲ੍ਹ ਦੇ ਆਦੇਸ਼ ਦੀ ਕਾਪੀ ਨਾਲ ਯੂਨੀਵਾਰਤਾ ਨੂੰ ਇਹ ਜਾਣਕਾਰੀ ਦਿੱਤੀ।
ਖੇਰਾ ਨੇ 2009 ’ਚ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਖਿਲਾਫ਼ ਦਾਖਲ ਮਾਮਲੇ ’ਚ ਦੋਸ਼ ਲਾਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਦੋ ਸੰਵਿਧਾਨ ਹਨ, ਇੱਕ ਉਨ੍ਹਾਂ ਗੁਰਦੁਆਰਾ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਇਆ ਤੇ ਦੂਜਾ ਭਾਰਤੀ ਚੋਣ ਕਮਿਸ਼ਨ ’ਚ ਰਾਜਨੀਤਿਕ ਪਾਰਟੀ ਵਜੋਂ ਮਾਨਤਾ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ ਨੂੰ ਇਹ ਅੰਡਰਟੇਕਿੰਗ ਦਿੱਤੀ ਕਿ ਉਸਨੇ ਆਪਣਾ ਸੰਵਿਧਾਨ ਸੋਧ ਕਰਕੇ ਸਮਾਜਵਾਦ ਤੇ ਧਰਮ ਨਿਰਪੱਖ ਦੇ ਸਿਧਾਤਾਂ ਨੂੰ ਸ਼ਾਮਲ ਕੀਤਾ ਹੈ ਜਦੋਂਕਿ ਉਸਨੇ ਸ਼੍ਰੋਮਣੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਹਿੱਸਾ ਲੈਣਾ ਤੇ ਇੱਕ ਪੰਥਿਕ ਪਾਰਟੀ ਵਜੋਂ ਗਤੀਵਿਧੀਆਂ ਜਾਰੀ ਰੱਖੀਆਂ।
ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਦੀ ਇੱਕ ਪਟੀਸ਼ਨ ਰੱਦ ਕਰ ਦਿੱਤੀ ਸੀ ਇਸ ਸਾਲ 8 ਸਤੰਬਰ ਨੂੰ ਇੱਕ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਨੂੰ ਅੰਤਰਿਮ ਜਮਾਨਤ ਦਿੱਤੀ ਸੀ ਉਨ੍ਹਾਂ ਮਾਮਲੇ ’ਚ ਨਿੱਜੀ ਮੌਜ਼ੂਦਗੀ ਤੋਂ ਛੋਟ ਦੀ ਅਪੀਲ ਅਦਾਲਤ ਨੂੰ ਕੀਤੀ ਸੀ ਪਰ ਅਦਾਲਤ ਨੇ ਛੋਟ ਸਿਰਫ਼ ਇੱਕ ਤਾਰੀਕ (ਕੱਲ੍ਹ, 28 ਅਕਤੂਬਰ ਦੀ ਸੁਣਵਾਈ) ਲਈ ਦਿੱਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ