ਅਸਲੀ ਮਿੱਠੇ ਫਲ
ਉਸ ਸਮੇਂ ਮਹਾਤਮਾ ਗਾਂਧੀ ਆਗਾ ਖਾਂ ਮਹਿਲ ਵਿੱਚ ਨਜ਼ਰਬੰਦ ਸਨ ਹਰ ਰੋਜ਼ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਉਨ੍ਹਾਂ ਦੇ ਦੋਸਤ ਉਨ੍ਹਾਂ ਲਈ ਕੁਝ ਨਾ ਕੁਝ ਭੇਂਟ ਲਿਆਉਂਦੇ ਸਨ ਇੱਕ ਦਿਨ 10-12 ਸਾਲ ਦਾ ਲੜਕਾ ਮੈਲੇ ਕੱਪੜੇ ਪਹਿਨ ਕੇ ਆਗਾ ਖਾਂ ਮਹਿਲ ਪਹੁੰਚਿਆ ਅਤੇ ਗਾਂਧੀ ਜੀ ਨੂੰ ਆਪਣੇ ਹੱਥੀਂ 2-3 ਫਲ ਦੇਣ ਦੀ ਜਿੱਦ ਕਰਨ ਲੱਗਾ ਉਦੋਂ ਕਿਸੇ ਦੇ ਮੂੰਹੋਂ ਨਿੱਕਲ ਗਿਆ, ‘‘ਭਾਈ, ਇਹ ਮੰਗਤਾ ਕਿੱਥੋਂ ਆ ਗਿਆ ਚੱਲਿਆ ਹੈ ਬਾਪੂ ਨੂੰ ਮਿਲਣ… ਦਰਬਾਨ! ਇਸ ਨੂੰ ਜਲਦੀ ਬਾਹਰ ਕੱਢੋ’’
ਇਹ ਸੁਣਦਿਆਂ ਹੀ ਉਸ ਲੜਕੇ ਦੀਆਂ ਪਲਕਾਂ ਤਣ ਗਈਆਂ ਅਤੇ ਉਹ ਜ਼ੋਰ ਨਾਲ ਬੋਲਿਆ, ‘‘ਬਾਪੂ, ਮੈਂ ਮੰਗਤਾ ਨਹੀਂ ਹਾਂ ਮੈਂ ਦਿਨੇ ਮਜ਼ਦੂਰੀ ਕਰਕੇ ਕੁਝ ਪੈਸੇ ਇਕੱਠੇ ਕੀਤੇ ਸਨ ਉਨ੍ਹਾਂ ਹੀ ਪੈਸਿਆਂ ਨਾਲ ਤੁਹਾਡੇ ਲਈ ਇਹ ਫਲ ਖਰੀਦ ਕੇ ਲਿਆਇਆ ਹਾਂ ਇਹ ਮੇਰੀ ਆਪਣੀ ਮਿਹਨਤ ਦੀ ਕਮਾਈ ਹੈ ਚੋਰੀ ਦੀ ਨਹੀਂ’’
ਮਹਾਤਮਾ ਗਾਂਧੀ ਜੀ ਉਸ ਲੜਕੇ ਦੇ ਸਵੈ-ਮਾਣ ਭਰੇ ਸ਼ਬਦਾਂ ਨੂੰ ਸੁਣਦਿਆਂ ਹੀ ਆਪਣੀ ਥਾਂ ਤੋਂ ਉੱਠ ਖੜ੍ਹੇ ਹੋਏ ਅਤੇ ਬੋਲੇ, ‘‘ਧੰਨ ਹੈ ਉਹ ਮਾਂ ਜਿਸ ਨੇ ਤੇਰੇ ਵਰਗੇ ਲੜਕੇ ਨੂੰ ਜਨਮ ਦਿੱਤਾ ਧਨੀ ਮਿੱਤਰਾਂ ਦੇ ਭੇਂਟ ਕੀਤੇ ਹੋਏ ਫਲ ਤਾਂ ਮੈਨੂੰ ਰੋਜ਼ ਹੀ ਮਿਲਦੇ ਹਨ ਪਰ ਅਸਲੀ ਮਿੱਠੇ ਫਲ ਤਾਂ ਮੈਨੂੰ ਅੱਜ ਹੀ ਮਿਲੇ ਹਨ’’ ਜਾਣਦੇ ਹੋ, ਇਹ ਲੜਕਾ ਕੌਣ ਸੀ? ਇਹ ਸੀ ਸਵੈ-ਮਾਣ ਦੇ ਪੁਜਾਰੀ ਡਾ. ਰਾਮ ਮਨੋਹਰ ਲੋਹੀਆ, ਜਿਨ੍ਹਾਂ ਨੇ ਬਾਪੂ ਦੇ ਆਦਰਸ਼ਾਂ ’ਤੇ ਚੱਲ ਕੇ ਦੇਸ਼ ਲਈ ਆਪਣਾ ਸਭ ਕੁਝ ਵਾਰ ਦਿੱਤਾ ਪਰ ਕਦੇ ਵੀ ਹੱਥ ਨਹੀਂ ਫੈਲਾਇਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ