ਪੰਜਾਬ ’ਚ ਸ਼ਾਮ 5 ਵਜੇ ਤੋਂ ਬਾਅਦ ਨਹੀਂ ਮਿਲੇਗਾ ਪੈਟਰੋਲ-ਡੀਜਲ

Petrol Diesel

15 ਦਿਨਾਂ ਤੱਕ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਮਿਲੇਗਾ ਤੇਲ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਹੁਣ ਸ਼ਾਮ 5 ਵਜੇ ਤੋਂ ਬਾਅਦ ਪੈਟਰੋਲ-ਡੀਜ਼ਲ ਨਹੀਂ ਮਿਲੇਗਾ। ਇਹ ਫੈਸਲਾ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਬੈਠਕ ’ਚ ਲਿਆ ਗਿਆ। ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਦੇ ਇਸ ਫੈਸਲੇ ਨਾਲ ਸੂਬੇ ਦੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਐਤਵਾਰ ਨੂੰ ਡੀਲਰਾਂ ਦੀ ਲੁਧਿਆਣਾ ’ਚ ਹੋਈ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਪੰਜਾਬ ’ਚ ਅਗਲੇ 15 ਦਿਨ ਸ਼ਾਮ 5 ਵਜੇ ਤੋਂ ਬਾਅਦ ਪੈਟਰੋਲ-ਡੀਜ਼ਲ ਨਹੀਂ ਮਿਲੇਗਾ ਪੈਟਰੋਲ ਪੰਪ ਸਿਰਫ਼ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ ਮੀਟਿੰਗ ’ਚ ਜਲੰਧਰ, ਪਟਿਆਲ, ਰੋਪੜ, ਹੁਸ਼ਿਆਰਪੁਰ, ਮੁਹਾਲੀ ਸਮੇਤ 50 ਪੈਟਰੋਲ ਪੰਪ ਮਾਲਕਾਂ ਨੇ ਹਿੱਸਾ ਲਿਆ ਇਸ ਦੌਰਾਨ ਐਸੋਸੀਏਸ਼ਨ ਦੇ ਮਨਜੀਤ ਸਿੰਘ, ਅਸ਼ੋਕ ਸੱਚਦੇਵਾ, ਮੋਂਟੀ ਸਹਿਗਲ ਵੀ ਮੌਜ਼ੂਦ ਰਹੇ।

ਐਸੋਸੀਏਸ਼ਨ ਦਾ ਕੀ ਹੈ ਕਹਿਣਾ

ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੈਟਰੋਲ ਪੰਪ 24 ਘੰਟੇ ਜਾਂ ਦੇਰ ਰਾਤ ਤੱਕ ਖੋਲ੍ਹਣ ਕਾਰਨ ਉਨ੍ਹਾਂ ਦਾ ਖਰਚਾ ਵਧ ਰਿਹਾ ਹੈ ।ਇਸ ਦੇ ਬਾਵਜ਼ੂਦ ਕਮਾਈ ਘੱਟ ਹੋ ਰਹੀ ਹੈ ।ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਇਸ ਨਾਲ ਉਨ੍ਹਾਂ ਦੇ ਖਰਚੇ ਵਧ ਰਹੇ ਹਨ ਇਸ ਦੇ ਮੁਕਾਬਲੇ ਉਨ੍ਹਾਂ ਦੇ ਕਮਿਸ਼ਨ ’ਚ ਕੋਈ ਵਾਧਾ ਨਹੀਂ ਹੋਇਆ। ਪਿਛਲੇ 5 ਸਾਲਾਂ ’ਚ ਲਾਗਤ ਦੁੱਗਣੀ ਹੋ ਚੁੱਕੀ ਹੈ ਇਸ ਬਾਰੇ ’ਚ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਕੀਮਤਾਂ ’ਤੇ ਕੰਟਰੋਲ ਸਬੰਧੀ ਕਮਿਸ਼ਨ ਵਧਾਉਣ ਦੀ ਮੰਗ ਕਰ ਚੁੱਕੇ ਹਨ ਇਸ ਦੇ ਬਾਵਜ਼ੂਦ ਕੋਈ ਫੈਸਲਾ ਨਹੀਂ ਲਿਆ ਗਿਆ।

15 ਦਿਨਾਂ ਬਾਅਦ ਲਵਾਂਗੇ ਅਗਲਾ ਫੈਸਲਾ

ਐਸੋਸੀਏਸ਼ਨ ਨੇ 7 ਤੋਂ 21 ਨਵੰਬਰ ਤੱਕ ਪੰਜਾਬ ’ਚ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਪੈਟਰੋਲ ਪੰਪਾਂ ’ਤੇ ਤੇਲ ਮਿਲੇਗਾ। ਇਸ ਤੋਂ ਬਾਅਦ ਪੈਟਰੋਲ ਪੰਪ ਬੰਦ ਕਰ ਦਿੱਤੇ ਜਾਣਗੇ। ਇਹ ਪ੍ਰਕਿਰਿਆ 15 ਦਿਨ ਜਾਰੀ ਰਹੇਗੀ ਜੇਕਰ ਸਰਕਾਰ ਨੇ 15 ਦਿਨਾਂ ’ਚ ਗੱਲ ਨਾ ਸੁਣੀ ਤਾਂ ਫਿਰ 22 ਨਵੰਬਰ ਨੂੰ ਪੂਰੇ ਦਿਨ ਲਈ ਪੈਟਰੋਲ ਪੰਪ ਬੰਦ ਰੱਖੇ ਜਾਣਗੇ ਜਿਸ ’ਚ ਉਹ ਅੱਗੇ ਦੀ ਰਣਨੀਤੀ ਤੈਅ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ