ਸਮਾਰਟਫੋਨ ਤੇ ਇਲੈਕਟ੍ਰੌਨਿਕ ਸਕੂਟੀ ਕਾਂਗਰਸ ਨੂੰ ਯੂਪੀ ਵਿਧਾਨ ਸਭਾ ‘ਚ ਦਵਾਏਗੀ ਸੱਤਾ?
ਲਖਨਊ। ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ 40 ਫ਼ੀਸਦੀ ਔਰਤਾਂ ਨੂੰ ਟਿਕਟ ਦੇਣ ਦੇ ਐਲਾਨ ਤੋਂ ਬਾਅਦ ਕਾਂਗਰਸ ਦੀ ਰਾਸ਼ਟਰੀ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਇਕ ਹੋਰ ਵੱਡਾ ਦਾਅ ਖੇਡਿਆ ਹੈ। ਪ੍ਰਿਅੰਕਾ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ 2022 ਵਿਚ ਕਾਂਗਰਸ ਦੀ ਸਰਕਾਰ ਬਣਨ ‘ਤੇ 12ਵੀਂ ਪਾਸ ਵਿਦਿਆਰਥੀਆਂ ਨੂੰ ਸਮਾਰਟਫੋਨ ਤੇ ਬੀਏ ਪਾਸ ਲੜਕੀਆਂ ਨੂੰ ਇਲੈਕਟ੍ਰੋਨਿਕ ਸਕੂਟੀ ਦਿੱਤੀ ਜਾਵੇਗੀ। ਯੂਪੀ ਵਿਚ ਤਕਰੀਬਨ ਤਿੰਨ ਦਹਾਕਿਆਂ ਤੋਂ ਸੱਤਾ ਤੋਂ ਬਾਹਰ ਰਹੀ ਕਾਂਗਰਸ ਨੇ ਅੱਧੀ ਆਬਾਦੀ ਦੇ ਨੌਜਵਾਨਾਂ ਨੂੰ ਲੁਭਾਉਣ ਲਈ ਇਕ ਵੱਡੀ ਬਾਜ਼ੀ ਖੇਡ ਕੇ ਵਿਰੋਧੀ ਪਾਰਟੀਆਂ ਨੂੰ ਇਕ ਵੱਡੀ ਚੁਣੌਤੀ ਦਿੱਤੀ ਹੈ।
ਪ੍ਰਿਅੰਕਾ ਗਾਂਧੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਅਤੇ ਲਿਖਿਆ, ਕੱਲ੍ਹ ਮੈਂ ਕੁਝ ਵਿਦਿਆਰਥਣਾਂ ਨੂੰ ਮਿਲੀ ਸੀ। ਉਸ ਨੇ ਦੱਸਿਆ ਕਿ ਉਸ ਨੂੰ ਪੜ੍ਹਨ ਤੇ ਸੁਰੱਖਿਆ ਲਈ ਇਕ ਸਮਾਰਟਫੋਨ ਦੀ ਜ਼ਰੂਰਤ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਘੋਸ਼ਣਾ ਕਮੇਟੀ ਦੀ ਸਹਿਮਤੀ ਨਾਲ ਯੂਪੀ ਕਾਂਗਰਸ ਨੇ ਫ਼ੈਸਲਾ ਕੀਤਾ ਹੈ ਕਿ ਜੇ ਸਰਕਾਰ ਬਣੀ ਤਾਂ ਇੰਟਰ ਪਾਸ ਮੰਡਿਆਂ ਨੂੰ ਸਮਾਰਟਫੋਨ ਦਿੱਤੇ ਜਾਣਗੇ ਤੇ ਗ੍ਰੈਜੂਏਟ ਲੜਕੀਆਂ ਨੂੰ ਇਲੈਕਟ੍ਰੌਨਿਕ ਸਕੂਟੀ ਦਿੱਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ