ਕੋਵਿਡ ਤੋਂ ਮੁਕਤ ਹੋਣ ਦੀ ਦਰ 98.10 ਫੀਸਦੀ
(ਏਜੰਸੀ) ਨਵੀਂ ਦਿੱਲੀ। ਦੇਸ਼ ’ਚ ਕੋਵਿਡ ਮਹਾਂਮਾਰੀ ਦੇ ਕਹਿਰ ਨੂੰ ਰੋਕਣ ਦਾ ਅਭਿਆਨ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਦੇ ਕਾਰਨ ਕੋਵਿਡ ਤੋਂ ਮੁਕਤ ਹੋਣ ਦੀ ਦਰ 98.10 ਫੀਸਦੀ ਹੋ ਗਈ ਹੈ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ’ਚ 41 ਲੱਖ 20 ਹਜ਼ਾਰ 772 ਕੋਵਿਡ ਟੀਕੇ ਦਿੱਤੇ ਗਏ ਹਨ ਇਸ ਦੇ ਨਾਲ ਹੀ ਅੱਜ ਸਵੇਰੇ 7:00 ਵਜੇ ਤੱਕ ਕੁੱਲ 97 ਕਰੋੜ 65 ਲੱਖ 89 ਹਜ਼ਾਰ 540 ਕੋਵਿਡ ਟੀਕੇ ਦਿੱਤੇ ਜਾ ਚੁੱਕੇ ਸਨ।
ਮੰਤਰਾਲੇ ਨੇ ਦੱਸਿਆ ਕਿ 19,788 ਕੋਵਿਡ ਰੋਗੀ ਪਿਛਲੇ 24 ਘੰਟਿਆਂ ’ਚ ਕੋਰੋਨਾ ਮੁਕਤ ਹੋ ਗਏ ਹਨ ਹਾਲੇ ਤੱਕ ਕੁੱਲ ਤਿੰਨ ਕਰੋੜ 34 ਲੱਖ 19 ਹਜ਼ਾਰ 749 ਵਿਅਕਤੀ ਠੀਕ ਹੋ ਚੁੱਕੇ ਹਨ ਠੀਕ ਹੋਣ ਵਾਲਿਆਂ ਦੀ ਦਰ ਰਿਕਾਰਡ 98.10 ’ਤੇ ਆ ਗਈ ਹੈ ਪਿਛਲੇ 24 ਘੰਟਿਆਂ ’ਚ 14,146 ਨਵੇਂ ਕੋਵਿਡ ਦੇ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਹਾਲੇ ਇੱਕ ਲੱਖ 95 ਹਜ਼ਾਰ 846 ਦਾ ਇਲਾਜ ਚੱਲ ਰਿਹਾ ਹੈ ਪੀੜਤ ਦਰ 0.57 ਫੀਸਦੀ ਹੈ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ’ਚ ਕੁੱਲ 11 ਲੱਖ 123 ਕੋਵਿਡ ਟੈਸਟ ਕੀਤੇ ਗਏ ਹਨ ਦੇਸ਼ ’ਚ ਕੁੱਲ 59 ਕਰੋੜ 9 ਲੱਖ 35 ਹਜ਼ਾਰ 381 ਟੈਸਟ ਕੀਤੇ ਗਏ ਹਨ।
ਪੰਜਾਬ : ਪੰਜਾਬ ’ਚ ਸਰਗਰਮ ਮਾਮਲੇ 9 ਘੱਟ ਕੇ 219 ਹੋ ਗਏ ਹਨ ਤੇ ਕੋਵਿਡ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ 585248 ਹੋ ਗਈ ਹੈ ਮਿ੍ਰਤਕਾਂ ਦੀ ਗਿਣਛੀ 16541 ਹੋ ਗਈ ਹੈ।
ਦਿੱਲੀ : ਕੌਮੀ ਰਾਜਧਾਨੀ ਦਿੱਲੀ ’ਚ ਸਰਗਰਮ ਮਾਮਲੇ ਘੱਟ ਕੇ 326 ਹੋ ਗਏ ਹਨ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 1413943 ਹੋ ਗਈ ਹੈ ਇਸ ਦੌਰਾਨ ਮਿ੍ਰਤਕਾਂ ਦੀ ਕੁੱਲ ਗਿਣਤੀ 25089 ’ਤੇ ਬਣੀ ਰਹੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ