ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਕੈਪਟਨ ਅਮਰਿੰਦਰ...

    ਕੈਪਟਨ ਅਮਰਿੰਦਰ ਸਿੰਘ ਦੇ ਘਰ ਪੁੱਜੇ ਮੁੱਖ ਮੰਤਰੀ ਚੰਨੀ

    ਸ਼ਿਸਵਾਂ ਫਾਰਮ ਪਰਿਵਾਰ ਸਮੇਤ ਕੈਪਟਨ ਨੂੰ ਮਿਲੇ ਚੰਨੀ

    • ਕਰੀਬ ਅੱਧੇ ਘੰਟੇ ਤੱਕ ਹੋਈ ਗੱਲਬਾਤ

    (ਸੱਚ ਕਹੂੰ ਨਿਊਜ਼) ਪਟਿਆਲਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ। ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਦੀ ਇਹ ਕੈਪਟਨ ਨਾਲ ਪਹਿਲੀ ਮੁਲਾਕਾਤ ਹੈ। ਸੀਐੱਮ ਚੰਨੀ ਪਰਿਵਾਰ ਸਮੇਤ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਪੁੱਜੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਉਨ੍ਹਾਂ ਦੀ ਪਤਨੀ, ਪੁੱਤਰ-ਨੁੰਹ ਵੀ ਮੌਜ਼ੂਦ ਸਨ। ਇਸ ਦੌਰਾਨ ਦੋਵੇਂ ਆਗੂਆਂ ਦਰਮਿਆਨ ਲਗਭਗ ਅੱਧੇ ਘੰਟੇ ਤੱਕ ਗੱਲਬਾਤ ਹੋਈ।

    ਮੁੱਖ ਮੰਤਰੀ ਚੰਨੀ ਦੀ ਇਹ ਮੁਲਾਕਾਤ ਕੈਪਟਨ ਨੂੰ ਮਨਾਉਣ ਵਜੋਂ ਵੇਖੀ ਜਾ ਰਹੀ ਹੈ ਕਿਉਕਿ ਹਾਲੇ ਵੀ ਕਾਂਗਰਸ ਦਾ ਇੱਕ ਵੱਡਾ ਹਿੱਸਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈ, ਜਿਸ ’ਚ ਕੁਝ ਕੈਬਿਨਟ ਮੰਤਰੀ ਤੇ ਵਿਧਾਇਕ ਸ਼ਾਮਲ ਹਨ। ਇਸ ਲਈ ਇਹ ਵੀ ਡਰ ਬਣਿਆ ਹੈ ਕਿ ਕਿ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਨਾਲ ਮਿਲ ਕੇ ਸਰਕਾਰ ਲਈ ਕੋਈ ਨਵੀਂ ਮੁਸੀਬਤ ਨਾ ਖੜੀ ਕਰ ਦੇਣ ਇਸ ਲਈ ਅੱਜ ਸੀਐਮ ਚੰਨੀ ਕੈਪਟਨ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪੁੱਜੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ