ਮਾਸਟਰ ਪਲਾਨ ਨਾਲ ਵਿਭਾਗਾਂ, ਮੰਤਰਾਲਿਆਂ ਦੀ ਸਮੂਹਿਕ ਸ਼ਕਤੀ ਨੂੰ ਮਿਲੇਗੀ ਗਤੀ : ਮੋਦੀ
(ਏਜੰਸੀ) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਢਾਂਚਾਗਤ ਵਿਕਾਸ ਨੂੰ ਘੱਟ ਲਾਗਤ, ਸਮੇਂ ’ਤੇ ਗੁਣਵੱਤਾਪੂਰਨ ਤਰੀਕੇ ਨਾਲ ਪੂਰਾ ਕਰਨ, ਵਿਭਾਗਾਂ ਤੇ ਮੰਤਰਾਲਿਆਂ ਦਰਮਿਆਨ ਤਾਲਮੇਲ ਤੇ ਵਿਕਾਸ ਕਾਰਜਾਂ ’ਚ ਸਭ ਦੀਆਂ ਸ਼ਕਤੀਆਂ ਦੇ ਸਾਮੂਹਿਕ ਪ੍ਰਦਰਸ਼ਨ ਨੂੰ ਜ਼ਰੂਰੀ ਦੱਸਦਿਆਂ ਦੇਸ਼ ਦੇ ਸਾਰੇ ਸੂਬਿਆਂ ਤੋਂ ਪ੍ਰਧਾਨ ਮੰਤਰੀ ਗਤੀ ਸ਼ਕਤੀ ਪਲੇਟਫਾਰਮ ਨਾਲ ਜੁੜਨ ਦੀ ਅਪੀਲ ਕੀਤੀ ਹੈ।
ਮੋਦੀ ਨੇ ਬੁੱਧਵਾਰ ਨੂੰ ਪ੍ਰਗਤੀ ਮੈਦਾਨ ’ਚ ਮਲਟੀ ਮਾਡਲ ਕਨੈਕਟੀਵਿਟੀ ਤਹਿਤ ਪ੍ਰਧਾਨ ਮੰਤਰੀ ‘ਗਤੀ ਸ਼ਕਤੀ ਯੋਜਨਾ’ ਨੂੰ ਲਾਂਚ ਕਰਦਿਆਂ ਕਿਹਾ ਕਿ ‘ਗਤੀ ਸ਼ਕਤੀ ਯੋਜਨਾ’ ਅਜਿਹੇ ਸਮੇਂ ’ਤੇ ਸ਼ੁਰੂ ਕੀਤੀ ਜਾ ਰਹੀ ਹੈ ਜਦੋਂ ਦੇਸ਼ ਭਰ ’ਚ ਸ਼ਕਤੀ ਸਵਰੂਪਣੀ ਮਾਂ ਦੁਰਗਾ ਦਾ ਪੂਜਨ ਹੋ ਰਿਹਾ ਹੈ। ਇਹ ਯੋਜਨਾ ਆਤਮ ਨਿਰਭਰ ਭਾਰਤ ’ਚ ਅਗਲੇ 25 ਸਾਲ ਦੇ ਵਿਕਾਸ ਦੀ ਨੀਂਹ ਰੱਖ ਰਹੀ ਹੈ ਇਸ ਨਾਲ ਦੇਸ਼ ਦੇ ਵਿਕਾਸ ਲਈ ਵਿਭਾਗਾਂ ਤੇ ਮੰਤਰਾਲਿਆਂ ਦਾ ਸਮੂਹਿਕ ਤੌਰ ’ਤੇ ਸ਼ਕਤੀ ਦਾ ਪ੍ਰਦਰਸ਼ਨ ਹੋਵੇਗਾ ਤੇ ਦੇਸ਼ ਵਿਕਾਸ ਦੀ ਨਵੀਂ ਉਚਾਈ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਦਰਮਿਆਨ ਆਪਸੀ ਖਿੱਚੋਤਣਾ ਦੇ ਕਾਰਨ ਵਿਕਾਸ ਯੋਜਨਾਵਾਂ ਪ੍ਰਭਾਵਿਤ ਹੋ ਰਹੀ ਸੀ ਤੇ ਉਨ੍ਹਾਂ ਤੋਂ ਜੋ ਲਾਭ ਦੇਸ਼ ਨੂੰ ਮਿਲਣਾ ਚਾਹੀਦਾ ਸੀ, ਉਹ ਆਪਸੀ ਵਿਵਾਦ ’ਚ ਫਸ ਕੇ ਯੋਜਨਾ ਦੀ ਮਹੱਤਤਾ ਨੂੰ ਖਤਮ ਕਰ ਰਹੇ ਸਨ ਇਹ ਸੰਕਟ ਖਤਮ ਹੋਵੇ ਤੇ ਵਿਭਾਗਾਂ ’ਚ ਤਾਲਮੇਲ ਬਣੇ ਇਸ ਦੇ ਲਈ ਇਸ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਹੈ।
ਇਸ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇਗਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੱਕ ਜੋ ਰਸਤੇ ਅਪਣਾਏ ਜਾਂਦੇ ਰਹੇ ਹਨ ਉਨ੍ਹਾਂ ਤੋਂ ਵਿਕਾਸ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਸੀ ਤੇ ਵਿਕਾਸ ਯੋਜਨਾਵਾਂ ਸਮੇਂ ’ਤੇ ਪੂਰੀ ਨਹੀਂ ਹੁੰਦੀ ਸੀ, ਖਰਚ ਵੀ ਜ਼ਿਆਦਾ ਲੱਗ ਜਾਂਦਾ ਸੀ ਪਰ ਹੁਣ ਗਤੀ ਸ਼ਕਤੀ ਪਲੇਟਫਾਰਮ ਤੋਂ ਸਾਰੇ ਵਿਭਾਗਾਂ ਦੀਆਂ ਸੂਚਨਾਵਾਂ ਇੱਕ ਜਗ੍ਹਾ ਹੋਵੇਗੀ, ਜਿਸ ਨਾਲ ਯੋਜਨਾ ਬਣਾਉਣਾ ’ਚ ਕਿਸੇ ਵਿਭਾਗ ਨੂੰ ਮੁਸ਼ਕਲ ਨਹੀਂ ਆਵੇਗੀ ਇਸ ਨਾਲ ਕੰਮ ੂ ਗਤੀ ਮਿਲੇਗੀ ਤੇ ਜੋ ਅੜਿੱਕੇ ਪੈਦਾ ਕੀਤੇ ਜਾ ਰਹੀ ਸਨ, ਇਸ ਮਾਸਟਰ ਪਲਾਨ ਰਾਹੀਂ ਉਨ੍ਹਾਂ ਦਾ ਆਸਾਨੀ ਨਾਲ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਲੇਟਫਾਰਮ ਨਾਲ ਗੁਣਵੱਤਾਪੂਰਨ ਢਾਂਚਾਗਤ ਵਿਕਾਸ ਦੇਸ਼ ਦੀ ਮਜ਼ਬੂਤੀ ਦਾ ਆਧਾਰ ਬਣੇਗਾ, ਇਸ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਲੋਕਾਂ ਦੇ ਉਤਪਾਦਾਂ ਨੂੰ ਬਜ਼ਾਰ ਮਿਲੇਗਾ ਤੇ ਸਰਕਾਰ ਦੇ ਕੰਮ ਕਰਨ ਦੇ ਤਰੀਕੇ ’ਚ ਬਦਲਾਅ ਆਵੇਗਾ ਤੇ ਜਨਤਾ ’ਚ ਸਰਕਾਰ ਦੇ ਕੰਮ ਪ੍ਰਤੀ ਪ੍ਰਤਿਸ਼ਠਾ ਮਿਲੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ