ਮਾਰੀਆ ਰਸਾ ਤੇ ਦਮਿਤਰੀ ਮੁਰਾਤੋਵ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ

ਮਾਰੀਆ ਰਸਾ ਤੇ ਦਮਿਤਰੀ ਮੁਰਾਤੋਵ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ

ਓਸਲੋ (ਏਜੰਸੀ)। ਫਿਲੀਪੀਂਸ ਦੀ ਪੱਤਰਕਾਰ ਮਾਰੀਆ ਰਸਾ ਤੇ ਰੂਸ ਦੇ ਦਮਿਤਰੀ ਮੁਰਾਤੋਵ ਨੂੰ ਸਾਲ 2021 ਲਈ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ ਨੋਬੇਲ ਕਮੇਟੀ ਨੇ ਕਿਹਾ ਕਿ ਵਿਅਕਤੀ ਦੀ ਅਜ਼ਾਦੀ ਲਈ ਦੋਵਾਂ ਦੇ ਯਤਨਾਂ ਨੂੰ ਵੇਖਦਿਆਂ ਇਹ ਪੁਰਸਕਾਰ ਦਿੱਤਾ ਗਿਆ ਹੈ। ਵਿਅਕਤੀ ਦੀ ਅਜ਼ਾਦੀ ਕਿਸੇ ਲੋਕਤੰਤਰ ਲਈ ਇੱਕ ਮਹੱਤਵਪੂਰਨ ਸ਼ਰਤ ਹੈ ਨੋਬੇਲ ਕਮੇਟੀ ਨੇ ਦੋਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮਾਰੀਆ ਰਸਾ ਫਿਲੀਪੀਂਸ ਦੇ ਰਾਸ਼ਟਰਪਤੀ ਦੀ ਆਲੋਚਕ ਹੈ ਤੇ ਉਨ੍ਹਾਂ ਪਹਿਲਾਂ ਵੀ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਮਨੀਲਾ ਦੀ ਅਦਾਲਤ ਨੇ ਆਨਲਾਈਨ ਨਿਊਜ਼ ਸਾਈਟ ਰੈਪਲਰ ਇੰਕ ਦੀ ਮਾਰੀਆ ਰਸਾ ਤੇ ਸਾਬਕਾ ਰਿਪੋਰਟ ਰੇਨਾਲਡੋ ਸੈਂਟੋਸ ਜੂਨੀਅਰ ਨੂੰ ਇੱਕ ਅਮੀਰ ਕਾਰੋਬਾਰੀ ਦੀ ਮਾਣਹਾਨੀ ਦਾ ਦੋਸ਼ੀ ਠਹਿਰਾਉਦਿਆਂ ਛੇ ਸਾਲ ਦੀ ਸਜ਼ਾ ਸੁਣਾਈ ਸੀ। ਦਮਿਤਰੀ ਮੁਰਾਤੋਵ ਰੂਸੀ ਅਖਬਾਰ ਨੋਵਾਇਆ ਗਜੇਟਾ ਦੇ ਸੰਪਾਦਕ ਹਨ ਮੰਨਿਆ ਜਾਂਦਾ ਹੈ ਕਿ ਪੁਤਿਨ ਦੇ ਸ਼ਾਸਨ ਕਾਲ ’ਚ ਸਿਰਫ਼ ਉਨ੍ਹਾਂ ਦਾ ਹੀ ਅਖਬਾਰ ਅਜਿਹਾ ਹੈ ਜੋ ਸਰਕਾਰ ਖਿਲਾਫ਼ ਆਵਾਜ਼ ਉਠਾਉਦਾ ਰਿਹਾ ਹੈ। ਇਸ ਅਖਬਾਰ ਨੇ ਪੁਤਿਨ ਸਰਕਾਰ ’ਚ ਭਿ੍ਰਸ਼ਟਾਚਾਰ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕਈ ਮਾਮਲਿਆਂ ਦਾ ਖੁਲਾਸਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ