ਭ੍ਰਿਸ਼ਟਾਚਾਰ ਦਾ ਇੱਕ ਹੋਰ ਟਿਕਾਣਾ
ਪਨਾਮਾ ਪੇਪਰ ਤੋਂ ਬਾਅਦ ਪੰਡੋਰਾ ਪੇਪਰ ਦੇ ਖੁਲਾਸੇ ਨੇ ਭ੍ਰਿਸ਼ਟਾਚਾਰ ਦਾ ਇੱਕ ਹੋਰ ਚਿਹਰਾ ਸਾਹਮਣੇ ਲਿਆਂਦਾ ਹੈ ਖੋਜੀ ਪੱਤਰਕਾਰ ਕੌਮਾਂਤਰੀ ਸੰਸਥਾ ਕੰਸੋਰਟੀਅਮ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਸਮੇਤ ਦੁਨੀਆ ਦੇ 91 ਮੁਲਕਾਂ ਦੇ ਧਨਵਾਨਾਂ ਨੇ ਵਿਦੇਸ਼ਾਂ ’ਚ ਟੈਕਸ ਚੋਰੀ ਕਰਦਿਆਂ ਧਨ ਰੱਖਿਆ ਹੈ ਇਸ ਵਿੱਚ 300 ਤੋਂ ਵੱਧ ਭਾਰਤੀਆਂ ਦੇ ਨਾਂਅ ਵੀ ਦੱਸੇ ਜਾ ਰਹੇ ਹਨ ਕੇਂਦਰੀ ਬੋਰਡ ਆਫ਼ ਡਾਇਰੈਕਟਰ ਟੈਕਸਸ ਨੇ ਇਸ ਮਾਮਲੇ ਦੀ ਜਾਂਚ ਕਈ ਏਜੰਸੀਆਂ ਦੇ ਗਰੁੱਪ ਨੂੰ ਦੇ ਦਿੱਤੀ ਹੈ
ਇਹ ਘਟਨਾ ਚੱਕਰ ਇਹ ਸਾਬਤ ਕਰਦਾ ਹੈ ਕਿ ਭ੍ਰਿਸ਼ਟਾਚਾਰ ਵਿਸ਼ਵ ਪੱਧਰੀ ਸਮੱਸਿਆ ਹੈ ਅਤੇ ਇਸ ਦੀ ਰੋਕਥਾਮ ਲਈ ਅਜੇ ਵੱਖ-ਵੱਖ ਦੇਸ਼ਾਂ ’ਚ ਆਪਸੀ ਤਾਲਮੇਲ ਨਹੀਂ ਇੱਕ ਦੇਸ਼ ਦੇ ਭ੍ਰਿਸ਼ਟਾਚਾਰੀ ਦੂਜੇ ਦੇਸ਼ ਲਈ ਵਰਦਾਨ ਸਾਬਤ ਹੁੰਦੇ ਹਨ ਸਵਿਟਜ਼ਰਲੈਂਡ ’ਚ ਭਾਰਤੀਆਂ ਦੇ ਜਮ੍ਹਾ ਕਾਲੇ ਧਨ ਦੇ ਖੁਲਾਸੇ ’ਚ ਵੱਡੀ ਸਮੱਸਿਆ ਇਹੀ ਰਹੀ ਸੀ ਕਿ ਹਰ ਦੇਸ਼ ਦੇ ਆਪਣੇ ਕਾਇਦੇ-ਕਾਨੂੰਨ ਹਨ ਤੇ ਸੰਧੀਆਂ ਕਰਨ ਤੋਂ ਬਿਨਾਂ ਗੱਲ ਨਹੀਂ ਤੁਰਦੀ ਸੰਧੀਆਂ ਕਰਨ ’ਚ ਲੰਮਾ ਸਮਾਂ ਨਿੱਕਲ ਜਾਂਦਾ ਹੈ ਅਸਲ ’ਚ ਵਿਸ਼ਵ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਕੋਈ ਸਾਂਝੀ ਸੰਸਥਾ ਤੇ ਇੱਕ ਸਮਾਨ ਕਾਇਦੇ-ਕਾਨੂੰਨਾਂ ਦੀ ਜ਼ਰੂਰਤ ਹੈ ਭਾਰਤ ’ਚੋਂ ਘਪਲੇ ਕਰਕੇ ਗਏ ਕਈ ਭਗੌੜੇ ਵਿਦੇਸ਼ਾਂ ’ਚ ਮੌਜਾਂ ਕਰ ਰਹੇ ਹਨ
ਵਿਜੈ ਮਾਲਿਆ, ਨੀਰਵ ਮੋਦੀ ਵਰਗੇ ਆਰਥਿਕ ਭਗੌੜਿਆਂ ਨੂੰ ਦੇਸ਼ ’ਚ ਲਿਆਉਣ ਲਈ ਲੰਮੀ ਤੇ ਪੇਚੀਦਾ ਕਾਨੂੰਨੀ ਲੜਾਈ ਲੜਨੀ ਪੈ ਰਹੀ ਹੈ ਇਹ ਤਾਂ ਹਾਲ ਹੈ ਦੇਸ਼ ਅੰਦਰ ਗਬਨ ਕਰਕੇ ਭੱਜਣ ਵਾਲਿਆਂ ਦਾ ਪਰ ਜਿਹੜੇ ਪੈਸਾ ਹੀ ਬਾਹਰ ਭੇਜ ਦਿੰਦੇ ਹਨ ਉਹਨਾਂ ਖਿਲਾਫ਼ ਕਾਰਵਾਈ ਕਰਨੀ ਹੋਰ ਵੀ ਜ਼ਿਆਦਾ ਔਖੀ ਹੈ ਇੱਕ ਪਾਸੇ ਵਿਕਾਸ ਪ੍ਰਾਜੈਕਟਾਂ ਲਈ ਪੈਸੇ ਵਾਸਤੇ ਸਰਕਾਰਾਂ ਨੂੰ ਸਰਕਾਰੀ ਅਦਾਰੇ ਵੇਚਣੇ ਪੈਂਦੇ ਹਨ ਦੂਜੇ ਪਾਸੇ ਆਰਥਿਕ ਅਪਰਾਧੀ ਟੈਕਸ ਚੋਰੀ ਕਰਕੇ ਹੋਰਨਾਂ ਮੁਲਕਾਂ ਨੂੰ ਮਾਲਾਮਾਲ ਕਰ ਰਹੇ ਹਨ
ਇਹ ਧੋਖੇਧੜੀਆਂ ਵਿਕਾਸਸ਼ੀਲ ਤੇ ਗਰੀਬ ਮੁਲਕਾਂ ਲਈ ਬੜੀਆਂ ਚਿੰਤਾਜਨਕ ਹਨ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਦੇਸ਼ ਅੰਦਰ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਦੇ ਨਾਲ ਕੌਮਾਂਤਰੀ ਪੱਧਰ ’ਤੇ ਵੀ ਇੱਕ ਠੋਸ ਮੁਹਿੰਮ ਚਲਾਉਣੀ ਪਵੇਗੀ ਜ਼ਰੂਰੀ ਹੈ ਕਿ ਭ੍ਰਿਸ਼ਟਾਚਾਰ ਦੇ ਖ਼ਾਤਮੇ ਦੀ ਸ਼ੁਰੂਆਤ ਸਿਆਸਤ ਤੋਂ ਕੀਤੀ ਜਾਵੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਸਿਆਸੀ ਖੇਤਰ ’ਚ ਡੂੰਘੀਆਂ ਗੱਡੀਆਂ ਹੋਈਆਂ ਹਨ ਜੇਕਰ ਸਿਆਸੀ ਆਗੂ ਇਮਾਨਦਾਰ ਤੇ ਭ੍ਰਿਸ਼ਟਾਚਾਰ ਖਿਲਾਫ਼ ਮਜ਼ਬੂਤ ਇੱਛਾ ਸ਼ਕਤੀ ਵਾਲੇ ਹੋਣਗੇ ਤਾਂ ਪ੍ਰਸ਼ਾਸਨ ਸਮੇਤ ਹੋਰ ਸਾਰੇ ਖੇਤਰਾਂ ’ਚ ਭ੍ਰਿਸ਼ਟ ਲੋਕਾਂ ’ਤੇ ਲਗਾਮ ਕੱਸੀ ਜਾ ਸਕਦੀ ਹੈ ਸਮਾਂ ਆ ਗਿਆ ਕੌਮਾਂਤਰੀ ਮੰਚਾਂ ’ਤੇ ਭ੍ਰਿਸ਼ਟਾਚਾਰ ਨੂੰ ਵੀ ਅੱਤਵਾਦ ਵਾਂਗ ਗੰਭੀਰਤਾ ਨਾਲ ਲਿਆ ਜਾਵੇ ਆਰਥਿਕ ਅੱਤਵਾਦ ਵੀ ਮਨੁੱਖਤਾ ਦੀ ਤਬਾਹੀ ਹੈ ਜੋ ਗਰੀਬੀ ਤੇ ਬਦਹਾਲੀ ਲੈ ਕੇ ਆਉਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ