ਸਾਡੇ ਨਾਲ ਸ਼ਾਮਲ

Follow us

12.9 C
Chandigarh
Monday, February 23, 2026
More
    Home Breaking News ਨਵਜੋਤ ਸਿੱਧੂ ਨ...

    ਨਵਜੋਤ ਸਿੱਧੂ ਨੇ ਕੀਤਾ ਟਵੀਟ ਏਜੀ ਤੇ ਡੀਜੀਪੀ ਨੂੰ ਹਟਾਉਣ ਦੀ ਮੁੜ ਕੀਤੀ ਮੰਗ

    ਨਵਜੋਤ ਸਿੱਧੂ ਨੇ ਕੀਤਾ ਟਵੀਟ ਏਜੀ ਤੇ ਡੀਜੀਪੀ ਨੂੰ ਹਟਾਉਣ ਦੀ ਮੁੜ ਕੀਤੀ ਮੰਗ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ’ਚ ਅੰਦਰੂਨੀ ਕਲੇਸ਼ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਸਿੱਧੂ ਲਗਾਤਾਰ ਟਵਿੱਟਰ ਰਾਹੀਂ ਆਪਣੀ ਭੜਾਸ ਕੱਢ ਰਹੇ ਹਨ ਉਨ੍ਹਾਂ ਇੱਕ ਵਾਰ ਫਿਰ ਤੋਂ ਏ. ਜੀ. ਤੇ ਡੀ. ਜੀ. ਪੀ. ਦੀ ਨਿਯੁਕਤੀ ਸਬੰਧੀ ਸਵਾਲ ਚੁੱਕੇ ਹਨ ਤੇ ਦੋਵਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ ।

    ਸਿੱਧੂ ਨੇ ਟੀਵਟ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿਤਾਇਆ ਹੈ ਕਿ ਜੇਕਰ ਨਿਯੁਕਤ ਕੀਤੇ ਗਏ ਏ. ਜੀ. ਤੇ ਡੀ. ਜੀ. ਪੀ. ਨੂੰ ਨਹੀਂ ਹਟਾਇਆ ਗਿਆ ਤਾਂ ਫਿਰ ਪਾਰਟੀ ਲੋਕਾਂ ਕੋਲ ਜਾਣ ਜੋਗੀ ਨਹੀਂ ਰਹੇਗੀ ਉਨ੍ਹਾਂ ਟਵੀਟ ਕਰਕੇ ਇਨ੍ਹਾਂ ਦੋਵਾਂ ਅਫ਼ਸਰਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ ਸਿੱਧੂ ਨੇ ਏ. ਜੀ. ਅਮਰਪ੍ਰੀਤ ਸਿੰਘ ਦਿਓਲ ਤੇ ਡੀ. ਜੀ. ਪੀ. ਇੱਕਬਾਲਪ੍ਰੀਤ ਸਿੰਘ ਸਹੋਤਾ ਨੂੰ ਮੁੜ ਹਟਾਉਣ ਦੀ ਮੰਗ ਕੀਤੀ ਹੈ ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨ ਪਹਿਲਾਂ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰਤੂੰ ਹਾਲੇ ਤੱਕ ਉਨ੍ਹਾਂ ਦਾ ਅਸਤੀਫ਼ਾ ਕਾਂਗਰਸ ਹਾਈ ਕਮਾਂਡ ਨੇ ਮਨਜ਼ੂਰ ਨਹੀਂ ਕੀਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ