ਖ਼ਰੀਦ ਸ਼ੁਰੂ ਕਰਨ ਦੀ ਲੋੜ
ਕੇਂਦਰ ਸਰਕਾਰ ਨੇ ਪੰਜਾਬ-ਹਰਿਆਣਾ ’ਚ ਝੋਨੇ ਦੀ ਖਰੀਦ ਇੱਕ ਅਕਤੂਬਰ ਦੀ ਬਜਾਇ 11 ਅਕਤੂਬਰ ਤੋਂ ਕਰਨ ਦਾ ਐਲਾਨ ਕਰ ਦਿੱਤਾ ਹੈ ਕੇਂਦਰ ਦੀ ਦਲੀਲ ਹੈ ਕਿ ਦੋਵਾਂ ਸੂਬਿਆਂ ’ਚ ਬਰਸਾਤ ਜ਼ਿਆਦਾ ਹੋਣ ਕਾਰਨ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਖਰੀਦ ਸੰਭਵ ਨਹੀਂ ਹੈ ਨਮੀ ਦੀ ਮਾਤਰਾ 17 ਫੀਸਦੀ ਰਹਿਣ ਤੱਕ ਹੀ ਖਰੀਦ ਕੀਤੇ ਜਾਣ ਦਾ ਨਿਯਮ ਹੈ ਖਰੀਦ ਰੋਕੇ ਜਾਣ ਨਾਲ ਕਿਸਾਨਾਂ ਦੀ ਫ਼ਿਕਰਮੰਦੀ ਵਧ ਗਈ ਹੈ
ਕਿਉਂਕਿ ਫ਼ਸਲ ਤਿਆਰ ਹੈ ਤੇ ਮੰਡੀਆਂ ’ਚ ਲੱਖਾਂ ਟਨ ਝੋਨਾ ਪਹੁੰਚ ਚੁੱਕਾ ਹੈ ਕੇਂਦਰ ਦੇ ਫੈਸਲੇ ਨਾਲ ਉਹ ਕਿਸਾਨ ਵੀ ਪ੍ਰਭਾਵਿਤ ਹੋਣਗੇ ਜਿਨ੍ਹਾਂ 7-10 ਅਕਤੂਬਰ ਤੱਕ ਝੋਨਾ ਮੰਡੀਆਂ ’ਚ ਲੈ ਕੇ ਆਉਣਾ ਸੀ ਜੇਕਰ ਕਿਸਾਨ ਝੋਨਾ ਖੇਤ ’ਚੋਂ ਘਰ ਲਿਆਉਂਦੇ ਹਨ ਤਾਂ ਉਸ ਦੀ ਢੋਆ-ਢੁਆਈ ਦੇ ਖਰਚੇ ਵਧਦੇ ਹਨ ਝੋਨਾ ਦੇਰੀ ਨਾਲ ਵੱਢਣ ’ਤੇ ਅੱਗੇ ਕਣਕ ਦੀ ਬਿਜਾਈ ਪੱਛੜ ਸਕਦੀ ਹੈ ਜਿਸ ਨਾਲ ਕਣਕ ਦੇ ਝਾੜ ’ਤੇ ਵੀ ਅਸਰ ਪੈ ਸਕਦਾ ਹੈ
ਮਾਮਲਾ ਸਿਰਫ਼ ਝੋਨੇ ਦੀ ਖਰੀਦ ਦਾ ਹੀ ਨਹੀਂ ਸਗੋਂ ਕਣਕ ਦੀ ਬਿਜਾਈ ਤੇ ਝਾੜ ਦਾ ਵੀ ਹੈ ਕਿਸਾਨ ਪਹਿਲਾਂ ਹੀ ਸਰਕਾਰ ਨਾਲ ਝੋਨੇ ਦੀ ਬਿਜਾਈ ਤੈਅ ਤਾਰੀਕ ਅਨੁਸਾਰ ਸਹਿਯੋਗ ਕਰਦੇ ਆ ਰਹੇ ਹਨ, ਇਸ ਹਾਲਤ ’ਚ ਫ਼ਸਲ ਪੱਕਣ ’ਤੇ ਕਿਸਾਨਾਂ ਦੀ ਵੀ ਮੱਦਦ ਕਰਨ ਦੀ ਜ਼ਰੂਰਤ ਹੈ ਚੰਗਾ ਹੋਵੇ ਜੇਕਰ ਸਰਕਾਰ ਝੋਨੇ ’ਤੇ ਨਮੀ ਦੇ ਨਿਯਮ ’ਚ ਢਿੱਲ ਦੇਵੇ ਜਾਂ ਬੋਨਸ ਦਾ ਐਲਾਨ ਕਰੇ ਭਾਵੇਂ ਮੌਸਮ ਲਈ ਨਾ ਸਰਕਾਰ ਕਸੂਰਵਾਰ ਹੈ ਤੇ ਨਾ ਹੀ ਕਿਸਾਨ ਪਰ ਇਸ ਪ੍ਰੇਸ਼ਾਨੀ ਦਾ ਸਾਹਮਣਾ ਸਿਰਫ਼ ਕਿਸਾਨ ਨੂੰ ਹੀ ਕਰਨਾ ਪੈਂਦਾ ਹੈ ਇਹਨਾਂ ਹਾਲਾਤਾਂ ’ਚ ਕਿਸਾਨ ਨੂੰ ਇਕੱਲਿਆਂ ਨਹੀਂ ਛੱਡਿਆ ਜਾਣਾ ਚਾਹੀਦਾ
ਫ਼ਸਲਾਂ ਦੀ ਖਰੀਦ ਸਬੰਧੀ ਹਾਲਾਤਾਂ ਨੇ ਸਾਡੇ ਖੇਤੀ ਢਾਂਚੇ ਨੂੰ ਬੇਹੱਦ ਕਮਜ਼ੋਰ ਸਾਬਤ ਕਰ ਦਿੱਤਾ ਹੈ ਮੌਸਮ ਦੇ ਮੁਤਾਬਿਕ ਕਿਸਾਨ ਕੋਲ ਇੰਨਾ ਪ੍ਰਬੰਧ ਨਹੀਂ ਕਿ ਉਹ ਆਪਣੇ ਘਰ ਜਾਂ ਖੇਤ ’ਚ ਫ਼ਸਲ ਨੂੰ ਸੁਕਾ ਸਕੇ ਜੇਕਰ ਫਸਲ ਦੀ ਕਟਾਈ ਹੋਰ ਲੇਟ ਕੀਤੀ ਜਾਂਦੀ ਹੈ ਤਾਂ ਮੀਂਹ ਪੈਣ ਨਾਲ ਖੜ੍ਹੀ ਫਸਲ ਦੇ ਬਰਬਾਦ ਹੋਣ ਦਾ ਖ਼ਤਰਾ ਵੀ ਹੈ ਪਹਿਲਾਂ ਹੀ ਬੇਮੌਸਮੀ ਵਰਖਾ ਕਾਰਨ ਖੜ੍ਹੀ ਫਸਲ ਦਾ ਨੁਕਸਾਨ ਹੋ ਚੁੱਕਾ ਹੈ ਅਜਿਹੇ ਹਾਲਾਤਾਂ ’ਚ ਨਮੀ ਦੇ ਨਿਯਮਾਂ ’ਚ ਖੁੱਲ੍ਹ ਦੇਣ ਤੋਂ ਬਿਨਾਂ ਕੋਈ ਚਾਰਾ ਵੀ ਨਜ਼ਰ ਨਹੀਂ ਆਉਂਦਾ
ਅਸਲ ’ਚ ਇਹ ਸਮੱਸਿਆ ਕਿਸਾਨ ਦੀ ਨਹੀਂ ਸਗੋਂ ਭੰਡਾਰਨ ਦੀ ਸਮੱਸਿਆ ਹੈ ਭੰਡਾਰਨ ਲਈ ਆਧੁਨਿਕ ਤਕਨੀਕ ਵਿਕਸਿਤ ਕਰਕੇ ਕੋਈ ਹੱਲ ਕੱਢਿਆ ਜਾਣਾ ਚਾਹੀਦਾ ਹੈ ਪੈਦਾਵਾਰ ਕਿਸੇ ਦੇਸ਼ ਦੀ ਪਹਿਲੀ ਜ਼ਰੂਰਤ ਹੁੰਦੀ ਹੈ ਤੇ ਭੰਡਾਰਨ ਵਾਸਤੇ ਪੂਰੇ ਪ੍ਰਬੰਧ ਕਰਨੇ ਚਾਹੀਦੇ ਹਨ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਕਿਸਾਨ ਨੂੰ ਮੌਸਮ ਦੀ ਮਾਰ ਅੱਗੇ ਇਕੱਲਿਆਂ ਨਹੀਂ ਛੱਡਣਾ ਚਾਹੀਦਾ ਕਿਸਾਨ ਦੇ ਨੁਕਸਾਨ ਦੀ ਭਰਪਾਈ ਦੀ ਕੋਈ ਤਰਕੀਬ ਕੱਢਣੀ ਪਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ