ਵੱਖ ਵੱਖ ਸਖਸ਼ੀਅਤਾਂ ਨੇ ਫੁੱਲਾਂ ਦੇ ਹਾਰ ਭੇਂਟ ਕਰ ਦਿੱਤੀ ਨਿੱਘੀ ਸ਼ਰਧਾਂਜਲੀ
ਮੰਡੀ ਗੋਬਿੰਦਗੜ੍ਹ (ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ ਵਿੱਚ ਭਾਰਤ ਮਾਤਾ ਦੇ ਸੱਚੇ ਸਪੂਤ ਸਰਦਾਰ ਭਗਤ ਸਿੰਘ ਦਾ 114ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ,ਇਸ ਦੌਰਾਨ ਸ਼ਹੀਦ ਭਗਤ ਸਿੰਘ ਕਲੱਬ ਦੇ ਮੈਬਰਾਂ ਵਲੋਂ ਸਰਦਾਰ ਭਗਤ ਸਿੰਘ ਦੀ ਮੂਰਤੀ ਨੂੰ ਫੁੱਲਾਂ ਦੇ ਹਾਰ ਭੇਂਟ ਕੀਤੇ ਗਏ । ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਉਪ ਪ੍ਰਧਾਨ ਅਸ਼ੋਕ ਸ਼ਰਮਾ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਿੰਦਰ ਭਾਂਬਰੀ,ਕੈਬਿਨੇਟ ਮੰਤਰੀ ਕਾਕਾ ਰਣਦੀਪ ਸਿੰਘ ਦੇ ਪੀਏ ਰਾਮ ਕ੍ਰਿਸ਼ਨ ਭੱਲਾ,ਸੀਨੀਅਰ ਆਗੂ ਜੋਗਿੰਦਰ ਸਿੰਘ ਮੈਣੀ,ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਰਾਜਿੰਦਰ ਸਿੰਘ ਬਿੱਟੂ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਹਸੀਜਾ, ਡਾਕਟਰ ਮਨਮੋਹਨ ਕੌਸ਼ਲ, ਮਾਸਟਰ ਜਰਨੈਲ ਸਿੰਘ,ਯੁਵਾ ਆਗੂ ਆਨੰਦ ਪਨੇਸਰ,ਅਮਰੀਕ ਮੰਡੇਰ, ਹਰਜਿੰਦਰ ਸਿੰਘ ਰਾਜੂ,ਮੋਹਨ ਗੁਪਤਾ,ਅਲੀ ਬਾਦਸ਼ਾਹ,ਅਵਤਾਰ ਸਿੰਘ,ਦੀਪਕ ਕੁਮਾਰ ਆਦਿ ਨੇ ਆਪਣੇ ਸਰਦਾਰ ਭਗਤ ਸਿੰਘ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਸੰਬੋਧਨ ਕਰਦੇ ਹੋਏ ਜਿੱਥੇ ਇਸ ਮਹਾਨ ਦੇਸ਼ ਭਗਤ ਦੇ ਜਨਮਦਿਨ ਦੀਆਂ ਮੁਬਾਰਕਾਂ ਸਾਰੇ ਦੇਸ਼ ਨੂੰ ਦਿੱਤੀਆਂ ਓਥੇ ਹੀ ਨੌਜਵਾਨਾਂ ਨੂੰ ਖਾਸ ਕਰਕੇ ਸੰਬੋਧਨ ਕਰਦੇ ਕਿਹਾ ਕੀ ਬੇਸ਼ਕ ਅਸੀ ਅੱਜ ਦੇ ਦਿਨ ਭਗਤ ਸਿੰਘ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਸ਼ ਭਗਤ ਹੋਣ ਦਾ ਸਬੂਤ ਦਿੰਦੇ ਹਾਂ ਪਰ ਇਸ ਵਕਤ ਸਾਨੂੰ ਸੱਭ ਨੂੰ ਸੱਚ ਵਿੱਚ ਭਗਤ ਸਿੰਘ ਦੇ ਪੂਰਨਿਆਂ ਨੂੰ ਨੇਪਰੇ ਚੜ੍ਹਾਉਣ ਦਾ ਹੈ। ਸਾਨੂੰ ਸੱਭ ਨੂੰ ਆਪਣੇ ਨੌਜਵਾਨ ਭਰਾਵਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਪ੍ਰੇਰਿਤ ਕਰ ਇਸ ਪੰਜਾਬ ਦੀ ਧਰਤੀ ਨੂੰ ਸਵਰਗ ਬਣਾਉਣ ਦੀ ਹੈ। ਕਿਉਂਕਿ ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ। ਜੇਕਰ ਰੀਡ ਦੀ ਹੱਡੀ ਤੰਦਰੁਸਤ ਹੋਵੇਗੀ ਤਾਂ ਹੀ ਸਰੀਰ ਰੂਪੀ ਦੇਸ਼ ਤੰਦਰੁਸਤ ਰਹਿ ਸਕਦਾ ਅਤੇ ਅੱਗੇ ਤਰਕੀਆਂ ਕਰ ਅੱਗੇ ਵੱਧ ਸਕਦਾ ਹੈ। ਇਸ ਲਈ ਆਓ ਸਬ ਰਲ ਕੇ ਕਸਮ ਚੁਕੀਏ ਕੀ ਅਸੀਂ ਸੱਭ ਇਸ ਮਹਾਨ ਸ਼ਹੀਦ ਭਗਤ ਸਿੰਘ ਦੇ ਦੇਖੇ ਗਏ ਸੁਪਨੇ ਨੂੰ ਸੱਚ ਕਰ ਸਕੀਏ ।
ਓਥੇ ਹੀ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕੀ ਦੇਸ਼ ਵਿੱਚ ਇੰਨਕਲਾਬ ਲਿਆਉਣ ਵਾਲੇ ਅਤੇ ਨੌਜਵਾਨਾਂ ਵਿੱਚ ਜੋਸ਼ ਭਰਨ ਵਾਲੇ ਸਰਦਾਰ ਭਗਤ ਸਿੰਘ ਨੂੰ ਅਸੀ ਸੱਚੀ ਸ਼ਰਧਾਂਜਲੀ ਫੇਰ ਹੀ ਭੇਂਟ ਕਰ ਸਕਦੇ ਹਾਂ ਜੇਕਰ ਅਸੀਂ ਉਹਨਾ ਵਲੋਂ ਦਿਖਾਏ ਗਏ ਸੱਚ ਤੇ ਹੱਕ ਦੀ ਲੜਾਈ ਦੇ ਰਾਹ ਤੇ ਅੜਿੰਗ ਰਹੀਏ। ਅਤੇ ਆਪਣੀ ਜਿੰਦਗੀ ਦੇਸ਼ ਸੇਵਾ ਅਤੇ ਦੇਸ਼ ਹਿੱਤਾਂ ਵਿੱਚ ਲਗਾਈਏ ।
ਇਸ ਦੌਰਾਨ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਅਤੇ ਮਾਰਕੀਟ ਕਮੇਟੀ ਦੇ ਉੱਪ ਚੇਅਰਮੈਨ ਰਾਜਿੰਦਰ ਸਿੰਘ ਬਿੱਟੂ ਨੇ ਆਏ ਹੋਏ ਸੱਭ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ।ਅਤੇ ਰਾਜਿੰਦਰ ਸਿੰਘ ਬਿੱਟੁ ਨੇ ਸਮੁੱਚੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਚਲ ਰਹੇ ਕਿਸਾਨੀ ਸੰਘਰਸ਼ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਲਈ ਕਿਹਾ ਓਹਨਾ ਕਿਹਾ ਕੀ ਸਹੀਦ ਭਗਤ ਸਿੰਘ ਨੇ ਨਿੱਕੀ ਉਮਰੇ ਹੀ ਆਪਣੇ ਆਪ ਨੂੰ ਦੇਸ਼ ਸੇਵਾ ਵਿੱਚ ਲਗਾ ਦਿੱਤਾ ਸੀ ਅਤੇ 23 ਸਾਲ ਦੀ ਉਮਰ ਵਿੱਚ ਹੀ ਭਾਰਤ ਮਾਤਾ ਦੀ ਅਜਾਦੀ ਲਈ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਏ ਸੀ।ਇਸੇ ਤਰਾਂ ਇਹ ਕਿਸਾਨੀ ਸੰਘਰਸ਼ ਵੀ ਇਸ ਮੌਕੇ ਸਾਡੇ ਹੱਕਾਂ ਦੀ ਅਜਾਦੀ ਦੀ ਲੜਾਈ ਹੈ ਅਤੇ ਅਸੀਂ ਹਮੇਸ਼ਾ ਕਿਸਾਨਾਂ ਅਤੇ ਜਵਾਨਾਂ ਦੇ ਨਾਲ ਹਾਂ।
ਇਹਨਾ ਦੇ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣ ਅਤੇ ਸਥਾਨਕ ਲੋਕ ਮੌਜੂਦ ਰਹੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ