ਦੇਸ ਵਿਆਪੀ ਸੱਦੇ ਤਹਿਤ ਬੱਸ ਸਟੈਂਡ ਲੌਂਗੋਵਾਲ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ

ਦੇਸ ਵਿਆਪੀ ਸੱਦੇ ਤਹਿਤ ਬੱਸ ਸਟੈਂਡ ਲੌਂਗੋਵਾਲ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ

ਲੌਂਗੋਵਾਲ 27 ਸਤੰਬਰ (ਹਰਪਾਲ)। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਦੇਸ ਵਿਆਪੀ ਸੱਦੇ ਤਹਿਤ ਅੱਜ ਲੌਂਗੋਵਾਲ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਵਪਾਰੀਆਂ ,ਦੁਕਾਨਦਾਰਾਂ ਅਤੇ ਸਹਿਰ ਵਾਸੀਆਂ ਦੇ ਸਹਿਯੋਗ ਨਾਲ ਬਾਜਾਰ ਅਤੇ ਸਾਰੇ ਕਾਰੋਬਾਰ ਬੰਦ ਕਰਕੇ ਕਿਰਤੀ ਕਿਸਾਨ ਯੂਨੀਅਨ , ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੀ ਅਗਵਾਹੀ ਹੇਠ ਸਥਾਨਕ ਬੱਸ ਸਟੈਂਡ ਉੱਪਰ ਚੱਕਾ ਜਾਮ ਕਰਕੇ ਧਰਨਾ ਲਾਇਆ । ਅੱਜ ਦੇ ਧਰਨੇ ਨੂੰ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਸੂਬਾ ਸਕੱਤਰ ਕਿਰਨਜੀਤ ਸਿੰਘ ਸੇਖੋਂ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰੈਸ ਸਕੱਤਰ ਭਜਨ ਸਿੰਘ ਢੱਡਰੀਆਂ,ਜਿਲ੍ਹਾ ਸਕੱਤਰ ਦਰਸ਼ਨ ਕੁੰਨਰਾਂ, ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੌਂਗੋਵਾਲ , ਔਰਤ ਵਿੰਗ ਦੇ ਜਿਲ੍ਹਾ ਪ੍ਰਧਾਨ ਚਰਨਜੀਤ ਕੌਰ ਤਕੀਪੁਰ ,ਕ੍ਰਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਜਿਲ੍ਹਾ ਆਗੂ ਧਰਮਪਾਲ ਨਮੋਲ, ਦੇਸ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ , ਫਰੀਡਮ ਫਾਈਟਰ ਐਸੋਸੀਏਸ਼ਨ ਦੇ ਸ੍ਰਪਰਸਤ ਸਮਿੰਦਰ ਕੌਰ ਗਿੱਲ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਮਜਦੂਰਾਂ ਕੋਲੋਂ ਕੰਮ , ਦੁਕਾਨਦਾਰਾਂ ਅਤੇ ਵਪਾਰੀਆਂ ਕੋਲੋਂ ਵਪਾਰ ਅਤੇ ਆਮ ਮਿਹਨਤਕਸ ਲੋਕਾਂ ਦਵ ਹੱਥੋਂ ਰੋਟੀ ਖੋਹ ਲੈਣਗੇ ਅਤੇ ਸਾਡੇ ਦੇਸ ਦਾ ਸਾਰਾ ਅਨਾਜ ਅਤੇ ਕਾਰੋਬਾਰ ਕਾਰਪੋਰੇਟ ਦੇ ਕਬਜੇ ਹੇਠ ਆ ਜਾਵੇਗਾ।

ਇਸੇ ਕਰਕੇ ਪੂਰੇ ਦੇਸ ਦੇ ਲੋਕ ਇੱਕਜੁੱਟ ਹੋ ਕੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।ਅੱਜ ਦੇ ਬੰਦ ਨੂੰ ਸਫਲ ਬਣਾਉਣ ਲਈ ਕਾਮਰੇਡ ਮੰਗਤ ਰਾਮ ਲੌਂਗੋਵਾਲ , ਗੁਰਪ੍ਰੀਤ ਕੌਰ ਢੱਡਰੀਆਂ ,ਰਾਜਾ ਸਿੰਘ ਜੈਦ , ਸਾਹਿਬ ਸਿੰਘ ਤਕੀਪੁਰ, ਰਵਿੰਦਰ ਸਿੰਘ ਤਕੀਪੁਰ, ਬਲਿਹਾਰ ਸਿੰਘ ਰੱਤੋਕੇ, ਅਵਤਾਰ ਸਿੰਘ ਸਾਹੋਕੇ , ਕਰਮਜੀਤ ਸਿੰਘ ਸਤੀਪੁਰਾ, ਭੀਮਦਾਸ , ਬੱਗਾ ਸਿੰਘ , ਭੋਲਾ ਸਿੰਘ ਪਨਾਂਚ , ਜਸਵੰਤ ਸਿੰਘ ਦੁੱਲਟ ਤੋਂ ਇਲਾਵਾ ਦਸ਼ਮੇਸ ਟੈਕਸੀ ਸਟੈਂਡ ਯੂਨੀਅਨ ਲੌਂਗੋਵਾਲ ਨੇ ਵੀ ਬਹੁਤ ਸਹਿਯੋਗ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ