ਬੇਟੇ ਵੱਲੋਂ ਘਰੋਂ ਕੱਢੇ ਪਤੀ ਪਤਨੀ ਨੂੰ ਸਾਧ-ਸੰਗਤ ਨੇ ਦਿੱਤਾ ਘਰ

ਆਸ਼ਿਆਨਾ ਮੁਹਿੰਮ ਤਹਿਤ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ

ਮਾਨਸਾ (ਜਗਵਿੰਦਰ ਸਿੱਧੂੂ) । ਬਲਾਕ ਮਾਨਸਾ ਦੀ ਸਾਧ-ਸੰਗਤ ਵੱਲੋਂ ਵਾਰਡ ਨੰਬਰ 1 ਵਿੱਚ ਬੇਟੇ ਵੱਲੋਂ ਘਰੋਂ ਕੱਢੇ ਜਾਣ ਕਾਰਨ ਘਰੋਂ ਬੇਘਰ ਹੋਏ ਪਤੀ ਪਤਨੀ ਨੂੰ ਮਕਾਨ ਬਣਾ ਕੇ ਦਿੰਦਿਆਂ ਉਹਨਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਦੇ ਡਰ ਤੋਂ ਨਿਜਾਤ ਦਿਵਾਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ 25 ਮੈਂਬਰ ਬਿੰਦਰ ਇੰਸਾਂ, 15 ਮੈਂਬਰ ਹੰਸਰਾਜ ਇੰਸਾਂ ਨੇ ਦੱਸਿਆ ਕਿ ਬੀਤੇ ਮਹੀਨੇ ਦਰਸ਼ਨ ਸਿੰਘ ਅਤੇ ਉਸ ਦੇ ਪਰਿਵਾਰ ਵੱਲੋਂ ਸਾਧ-ਸੰਗਤ ਨੂੰ ਮਕਾਨ ਬਣਾਉਣ ਵਾਸਤੇ ਕਿਹਾ ਗਿਆ ਸੀ ।

ਇਸ ਸਬੰਧੀ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 135 ਮਾਨਵਤਾ ਭਲਾਈ ਕਾਰਜਾਂ ਤਹਿਤ ਆਸ਼ਿਆਨਾ ਮੁਹਿੰਮ ਤਹਿਤ ਦਰਸ਼ਨ ਸਿੰਘ ਨੂੰ ਇਹ ਮਕਾਨ ਬਣਾ ਕੇ ਦਿੱਤਾ ਗਿਆ ਹੈ ਸਾਧ-ਸੰਗਤ ਵੱਲੋਂ ਇਸ ਮਕਾਨ ਵਿੱਚ ਇੱਕ ਕਮਰਾ ਰਸੋਈ ਲੈਟਰੀਨ ਬਾਥਰੂਮ ਅਤੇ ਚਾਰਦੀਵਾਰੀ ਸਮੇਤ ਮਕਾਨ ਅੰਦਰ ਭਰਤ ਪਾ ਕੇ ਪੂਰਾ ਕੰਮ ਮੁਕੰਮਲ ਕਰਕੇ ਮਕਾਨ ਤਿਆਰ ਕੀਤਾ ਗਿਆ । ਪਰਿਵਾਰਕ ਮੈਂਬਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਪੱਲੇਦਾਰੀ ਦਾ ਕੰਮ ਕਰਦੀ ਸੀ, ਕੰਮ ਦੌਰਾਨ ਉਸ ਦੇ ਸੱਟ ਲੱਗ ਗਈ ਸੀ ਜਿਸ ਨਾਲ ਉਸ ਦੀ ਡਿਸਕ ਨੂੰ ਬਹੁਤ ਹੀ ਝਟਕਾ ਲੱਗਿਆ ਸੀ ਤੇ ਉਹ ਹੁਣ ਕੰਮ ਕਰਨ ਵਿੱਚ ਬਿਲਕੁਲ ਹੀ ਅਸਮਰੱਥ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਦੋਵਾਂ ਜੀਆਂ (ਪਤੀ-ਪਤਨੀ) ਨੂੰ ਘਰੋਂ ਕੱਢ ਦਿੱਤਾ ਸੀ ਜਿਸ ਤੋਂ ਬਾਅਦ ਉੁਹ ਘਰੋਂ ਬੇਘਰ ਹੋ ਲਾਚਾਰ ਹੋ ਗਏ ਸਨ

ਉਨ੍ਹਾਂ ਦੱਸਿਆ ਕਿ ਬੇਟੇ ਵੱਲੋਂ ਘਰੋਂ ਕੱਢਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਮਕਾਨ ਦਾ ਸੁਪਨਾ ਲੈਣਾ ਵੀ ਛੱਡ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਹ ਸੋਚ ਵੀ ਨਹੀਂ ਸਕਦੇ ਸੀ ਕਿ ਇਸ ਉਮਰ ਵਿੱਚ ਉਹ ਆਪਣੇ ਵਾਸਤੇ ਇੱਕ ਰੈਣ ਬਸੇਰਾ ਇੱਕ ਆਸ਼ਿਆਨਾ ਦੁਬਾਰਾ ਬਣਾ ਸਕਦੇ ਨੇ। ਉਨ੍ਹਾਂ ਵੱਲੋਂ ਸਾਧ-ਸੰਗਤ ਨੂੰ ਬੇਨਤੀ ਕੀਤੀ ਗਈ ਅਤੇ ਕੁਝ ਦਿਨਾਂ ਵਿੱਚ ਹੀ ਸਾਧ-ਸੰਗਤ ਵੱਲੋਂ ਬੇਨਤੀ ਪ੍ਰਵਾਨ ਕਰਦਿਆਂ ਅੱਜ ਇਕ ਦਿਨ ਦੇ ਵਿੱਚ ਹੀ ਉਨ੍ਹਾਂ ਨੂੰ ਪੂਰਾ ਮਕਾਨ ਬਣਾ ਕੇ ਦੇ ਦਿੱਤਾ ਗਿਆ।

ਉਨ੍ਹਾਂ ਨਮ ਅੱਖਾਂ ਨਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰੇਰਨਾ ਨਾਲ ਬਲਾਕ ਮਾਨਸਾ ਦੀ ਸਾਧ-ਸੰਗਤ ਨੇ ਉਨ੍ਹਾਂ ਨੂੰ ਮਕਾਨ ਬਣਾ ਕੇ ਦਿੱਤਾ ਹੈ ਇਸ ਮੌਕੇ ਬਲਾਕ ਭੰਗੀਦਾਸ ਸੁਖਦੇਵ ਇੰਸਾਂ , ਸ਼ਹਿਰੀ ਭੰਗੀਦਾਸ ਜਗਦੀਸ਼ ਇੰਸਾਂ , 15 ਮੈਂਬਰ ਸੁਜਾਨ ਇੰਸਾਂ, ਰਾਜਕੁਮਾਰ ਇੰਸਾਂ , ਗੁਰਪ੍ਰੀਤ ਇੰਸਾਂ, ਬਲਵੀਰ ਇੰਸਾਂ , ਲੱਕੀ ਇੰਸਾਂ , ਮਿਸਤਰੀ ਸੇਵਾਦਾਰ ਜੈ ਰਾਮ , ਗੁਰਜੰਟ ਇੰਸਾਂ, ਮੋਹਨ ਸਿੰਘ , ਭੂਰਾ ਇੰਸਾਂ , ਹਰਵਿੰਦਰ , ਲਵਲੀ , ਕਰਨੈਲ , ਬਾਬਾ ਖੋਖਰ , ਵਿੰਦਰ ਸਿੰਘ , ਮੇਲਾ ਸਿੰਘ , ਜ਼ਿੰਮੇਵਾਰ ਭੈਣਾਂ ਅਤੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਹੀ ਸੇਵਾਦਾਰ ਹਾਜ਼ਰ ਸਨ ।

ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜ ਸ਼ਲਾਘਾਯੋਗ : ਐਮ ਸੀ ਅਜੀਤ ਸਿੰਘ

ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ 135 ਕਾਰਜ ਸ਼ਲਾਘਾਯੋਗ ਹਨ ਸੇਵਾਦਾਰਾਂ ਨੇ ਅੱਜ ਸਾਡੇ ਇਲਾਕੇ ਵਿੱਚ ਦਰਸ਼ਨ ਸਿੰਘ ਦਾ ਮਕਾਨ ਬਣਾ ਕੇ ਦਿੱਤਾ ਹੈ ਮੈਂ ਇਸ ਨੇਕ ਕਾਰਜ ਲਈ ਸੇਵਾਦਾਰਾਂ ਦੀ ਸਲਾਹੁਤਾ ਕਰਦਾ ਹਾਂ ਅੱਜ ਐਤਵਾਰ ਦਾ ਦਿਨ ਹੋਣ ਕਾਰਨ ਜਿੱਥੇ ਆਮ ਲੋਕ ਅਰਾਮ ਕਰ ਰਹੇ ਹਨ ਪ੍ਰੰਤੂ ਇਹ ਸੇਵਾਦਾਰ ਆਪਣੇ ਤਨ ਦੀ ਪ੍ਰਵਾਹ ਕੀਤੇ ਬਿਨਾਂ ਨਿਹਸਵਾਰਥ ਸੇਵਾ ਵਿੱਚ ਲੱਗੇ ਹੋਏ ਹਨ ਇਨ੍ਹਾਂ ਸੇਵਾਦਾਰਾਂ ਦਾ ਜਜਬਾ ਕਾਬਿਲ-ਏ-ਤਾਰੀਫ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ