ਰਾਜਸਥਾਨ ਦੀ ਟੀਮ 20 ਓਵਰਾਂ ’ਚ 6 ਵਿਕਟਾਂ ਗੁਆ ਕੇ 121 ਦੌੜਾਂ ਬਣਾ ਸਕੀ
(ਏਜੰਸੀ) ਆਬੂਧਾਬੀ। ਆਈਪੀਐਲ 14ਦੇ 36ਵੇਂ ਮੈਚ ’ਚ ਦਿੱਲੀ ਨੇ ਰਾਜਸਥਾਨ ਨੂੰ 33 ਦੌੜਾਂ ਨਾਲ ਹਰਾ ਦਿੱਤਾ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 6 ਵਿਕਟਾਂ ਗੁਆ ਕੇ 154 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਇਸ ਤੋਂ ਬਾਅਦ ਗੇਂਦਬਾਜ਼ੀ ’ਚ ਰਾਜਸਥਾਨ ਨੂੰ 121 ਦੌੜਾਂ ’ਤੇ ਸਿਮੇਟ ਦਿੱਤਾ।
ਰਾਜਸਥਾਨ ਦੀ ਟੀਮ 20 ਓਵਰਾਂ ’ਚ 6 ਵਿਕਟਾਂ ਗੁਆ ਕੇ 121 ਦੌੜਾਂ ਬਣਾ ਸਕੀ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਆਪਣੇ ਪੰਜ ਮੁੱਖ ਗੇਂਦਬਾਜ਼ਾਂ ਆਵੇਸ਼ ਖਾਨ, ਏਨਰਿਕ ਨਾਰਤਜੇ, ਰਵੀਚੰਦਰਨ ਅਸ਼ਵਨੀ, ਕੈਗਿਸੋ ਰਬਾਡਾ ਤੇ ਅਕਸ਼ਰ ਪਟੇਲ ਦਾ ਇਸਤੇਮਾਲ ਕਰਦਿਆਂ ਸਭ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇਜ਼ ਗੇਂਦਬਾਜ਼ ਨਾਰਤਜੇ 3 ਓਵਰਾਂ ’ਚ 18 ਦੌੜਾਂ ਦੇ ਕੇ ਦੋ ਵਿਕਟਾ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ, ਜਦੋਂਕਿ ਆਵੇਸ਼, ਅਸ਼ਵਿਨੀ, ਰਬਾਡਾ ਤੇ ਅਕਸ਼ਰ ਨੇ ਇੱਕ-ਇੱਕ ਵਿਕਟ ਲਈ ਸਭ ਨੇ ਨੱਪੀ-ਤੁਲੀ ਤੇ ਕਿਫਾਇਤੀ ਗੇਂਦਬਾਜ਼ੀ ਕੀਤੀ, ਜਿਸ ਸਦਕਾ ਦਿੱਲੀ ਨੇ ਰਾਜਸਥਾਨ ਨੂੰ 33 ਦੌੜਾਂ ਨਾਲ ਹਰਾਇਆ।
ਰਾਜਸਥਾਨ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ 17 ਦੌੜਾਂ ’ਤੇ ਉਸ ਦੀਆਂ ਤਿੰਨ ਵਿਕਟਾਂ ਡਿੱਗ ਗਈਆਂ, ਜਿਸ ’ਚ ਵਿਦੇਸ਼ੀ ਖਿਡਾਰੀਆਂ ਲਿਆਮ ਲਿਵਿੰਗਸਟੋਨ ਤੇ ਡੇਵਿਡ ਮਿਲਰ ਦੀਆਂ ਵਿਕਟਾਂ ਵੀ ਸ਼ਾਮਲ ਹਨ ਕਪਤਾਨ ਸੰਜੂ ਸੈਮਸਨ ਨੇ ਇੱਕ ਪਾਸਿਓਂ ਟੀਮ ਨੂੰ ਸੰਭਾਲੀ ਰੱਖਿਆ ਉਹ ਅੰਤ ਤੱਕ ਕ੍ਰੀਜ ’ਤੇ ਟਿਕੇ ਰਹੇ, ਪਰ ਦੂਜੇ ਪਾਸੇ ਸਾਥ ਨਾ ਮਿਲੈਣ ਕਾਰਨ ਟੀਮ ਨੂੰ ਜਿੱਤ ਨਾ ਦਿਵਾ ਸਕੇ ਉਹ ਅੱਠ ਚੌਂਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 53 ਗੇਂਦਾਂ ’ਤੇ 70 ਦੌੜਾਂ ਬਣਾ ਕੇ ਨਾਬਾਦ ਰਹੇ ਦਿੱਲੀ ਵੱਲੋਂ ਸ਼ੁਰੇਸ ਅਇੱਟਰ ਨੇ 43, ਸਿਮਰਨ ਹੇਟਮਾਇਰ ਨੇ 28 ਤੇ ਰਿਸ਼ਭ ਪੰਤ ਨੇੇ 24 ਦੌੜਾਂ ਬਣਾਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ