ਪਵਿੱਤਰ ਮਹਾਂ ਪਰਉਪਕਾਰ ਦਿਵਸ : ਡੇਰਾ ਸਲਾਬਤਪੁਰਾ ਵਿਖੇ ਸਾਧ-ਸੰਗਤ ਨੇ ਗਾਇਆ ਗੁਰੂ ਜੱਸ
123 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਸੁਖਜੀਤ ਮਾਨ/ਸੁਖਨਾਮ/ਸੁਰਿੰਦਰਪਾਲ/ਗੁਰਮੇਲ ਗੋਗੀ, ਸਲਾਬਤਪੁਰਾ। ਪਵਿੱਤਰ ਮਹਾਂ ਪਰਉਪਕਾਰ ਦਿਵਸ (ਗੁਰਗੱਦੀ ਦਿਵਸ) ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਮਨਾਇਆ ਗਿਆ। ਭਾਰੀ ਮੀਂਹ ਦੇ ਬਾਵਜ਼ੂਦ ਡੇਰੇ ਦੇ ਨੇੜਲੇ ਜ਼ਿਲ੍ਹਿਆਂ ’ਚੋਂ ਸਾਧ ਸੰਗਤ ਨਾਮ ਚਰਚਾ ’ਚ ਪੁੱਜੀ। ਡੇਰਾ ਸੱਚਾ ਸੌਦਾ ਸਰਸਾ ਵਿਖੇ ਹੋਈ ਨਾਮ ਚਰਚਾ ਦਾ ਸਿੱਧਾ ਪ੍ਰਸਾਰਣ ਇੰਟਰਨੈਟ ਦੇ ਮਾਧਿਆਮ ਰਾਹੀਂ ਸਲਾਬਤਪੁਰਾ ਵਿਖੇ ਪੁੱਜੀ ਸਾਧ-ਸੰਗਤ ਨੂੰ ਵੱਡੀਆਂ ਸਕਰੀਨਾਂ ਲਾ ਕੇ ਦਿਖਾਇਆ ਗਿਆ। ਸਾਧ-ਸੰਗਤ ਨੇ ਇੱਕ-ਦੂਜੇ ਨੂੰ ਪਵਿੱਤਰ ਨਾਅਰਾ ਬੋਲ ਕੇ ਇਸ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ 123 ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਨਾਮ ਚਰਚਾ ’ਚ ਪੁੱਜੀ ਸਾਧ-ਸੰਗਤ ਲਈ ਜ਼ਿੰਮੇਵਾਰ ਸੇਵਾਦਾਰਾਂ ਵੱਲੋਂ ਪੁਖਤਾ ਇੰਤਜਾਮ ਕੀਤੇ ਹੋਏ ਸਨ।
ਇਸ ਮੌਕੇ ਸਾਧ-ਸੰਗਤ ਨੇ ਇੱਕ ਮਨ ਇੱਕ ਚਿੱਤ ਹੋ ਕੇ ਸ਼ਬਦ ਭਜਨ ਸੁਣੇ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਸਰਵਣ ਕੀਤਾ। ਇਸ ਮੌਕੇ ਇੱਕ ਡਾਕਿਊਮੈਂਟਰੀ ਵੀ ਦਿਖਾਈ ਗਈ। ਡਾਕਿਊਮੈਂਟਰੀ ’ਚ ਇੱਕ ਸ਼ਿਸ਼ ਤੇ ਗੁਰੂ ਦੇ ਰਿਸ਼ਤੇ ਬਾਰੇ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਇੱਕ ਗੁਰੂ ਆਪਣੇ ਸ਼ਿਸ਼ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦਿੰਦਾ ਹੈ। ਇਸ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 135 ਕਾਰਜਾਂ ਤਹਿਤ 123 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਨਾਮ ਚਰਚਾ ਦੀ ਸਮਾਪਤੀ ’ਤੇ ਸਾਧ ਸੰਗਤ ਨੂੰ ਕੁੱਝ ਹੀ ਮਿੰਟਾਂ ’ਚ ਲੰਗਰ ਭੋਜਨ ਛਕਾਇਆ ਗਿਆ।
ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਚੇਅਰਮੈਨ ਰਾਮ ਸਿੰਘ ਇੰਸਾਂ, ਡੇਰਾ ਸਲਾਬਤਪੁਰਾ ਦੇ ਸੇਵਾਦਾਰ ਸੁਖਦੇਵ ਸਿੰਘ ਪੱਖੋਂ ਇੰਸਾਂ, ਜੋਰਾ ਸਿੰਘ ਇੰਸਾਂ ਆਦਮਪੁਰਾ, ਅਜੀਤ ਸਿੰਘ ਬਿਲਾਸਪੁਰ, 45 ਮੈਂਬਰ ਹਰਚਰਨ ਸਿੰਘ, ਜਸਵੀਰ ਸਿੰਘ, ਗੁਰਮੇਲ ਸਿੰਘ, ਬਲਜਿੰਦਰ ਇੰਸਾਂ, ਸ਼ਿੰਦਰਪਾਲ ਇੰਸਾਂ, ਬਲਰਾਜ ਇੰਸਾਂ, ਸੰਤੋਖ ਇੰਸਾਂ , ਪਿਆਰਾ ਸਿੰਘ ਇੰਸਾਂ ਅਤੇ ਸੰਦੀਪ ਕੁਮਾਰ ਇੰਸਾਂ, 45 ਮੈਂਬਰ ਭੈਣਾਂ ਕੁਲਦੀਪ ਇੰਸਾਂ, ਗੁਰਚਰਨ ਇੰਸਾਂ, ਸੁਖਵਿੰਦਰ ਇੰਸਾਂ, ਚਰਨਜੀਤ ਇੰਸਾਂ, ਕ੍ਰਿਸ਼ਨ ਇੰਸਾਂ, ਬਲਜੀਤ ਇੰਸਾਂ, ਜਸਪਾਲ ਇੰਸਾਂ, ਅਨੀਤਾ ਇੰਸਾਂ, ਆਸ਼ਾ ਮੋਂਗਾ, ਰਿੰਪੀ ਇੰਸਾਂ, ਨੀਲਮ ਇੰਸਾਂ, ਮੀਨੂ ਇੰਸਾਂ, ਊਸ਼ਾ ਇੰਸਾਂ, ਮਾਧਵੀ ਇੰਸਾਂ, ਅਮਰਜੀਤ ਇੰਸਾਂ, ਇੰਦਰਜੀਤ ਇੰਸਾਂ, ਵਿਨੋਦ ਇੰਸਾਂ, ਜਸਵਿੰਦਰ ਇੰਸਾਂ, ਸੁਖਦੇਵ ਇੰਸਾਂ ਅਤੇ ਪਰਮਜੀਤ ਇੰਸਾਂ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ