ਸ਼ਾਂਤੀ ਲਈ ਅਹਿੰਸਾ ਨੂੰ ਉਤਸ਼ਾਹ ਦੀ ਲੋੜ : ਨਾਇਡੂ

ਸ਼ਾਂਤੀ ਲਈ ਅਹਿੰਸਾ ਨੂੰ ਉਤਸ਼ਾਹ ਦੀ ਲੋੜ : ਨਾਇਡੂ

(ਏਜੰਸੀ) ਨਵੀਂ ਦਿੱਲੀ। ਉਪ ਰਾਸ਼ਟਰਪਤੀ ਐਮ. ਵੈਂਕੱਇਆ ਨਾਇਡੂ ਨੇ ਕਿਹਾ ਕਿ ਮਾਨਵਤਾ ਦੀ ਤਰੱਕੀ ਤੇ ਮਜ਼ਬੂਤੀ ਲਈ ਜ਼ਰੂਰੀ ਸ਼ਾਂਤੀ ਤੇ ਅਹਿੰਸਾ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਨਾਇਡੂ ਨੇ ਕੌਮਾਂਤਰੀ ਸ਼ਾਂਤੀ ਦਿਵਸ ਮੌਕੇ ਮੰਗਲਵਾਰ ਨੂੰ ਜਾਰੀ ਇੱਕ ਸੰਦੇਸ਼ ’ਚ ਕਿਹਾ ਕਿ ਮਾਨਵਤਾ ਦੇ ਕਲਿਆਣ ਲਈ ਸ਼ਾਂਤੀ ਤੇ ਅਹਿੰਸਾ ਤੈਅ ਆਦਰਸ਼ ਹਨ ਇਸ ਲਈ ਉਨ੍ਹਾਂ ਨੂੰ ਉਤਸ਼ਾਹਿਤ ਦਿੱਤਾ ਜਾਣਾ ਚਾਹੀਦਾ ਹੈ
ਉਨ੍ਹਾਂ ਕਿਹਾ ਕਿ ਇਸ ਸਾਲ ਦੇ ਮੁੱਖ ਵਿਸ਼ੇ ਵਸਤੂ-ਮਜ਼ਬੂਤੀ ਤੇ ਸਮਾਨ ਵਿਸ਼ਵ ਦੀ ਮੁੜ ਖੋਜ ਇਹ ਯਾਦ ਦਿਵਾਉਦੀ ਹੈ ਕਿ ਕੋਵਿਡ-19 ਨੇ ਮਾਨਵਤਾ ਦੇ ਸਾਹਮਣੇ ਨਵੇਂ ਚੁਣੌਤੀਆਂ ਪੈਦਾ ਕੀਤੀਆਂ ਹਨ ਇੱਕ ਨਿਆਂ ਪੂਰਨ ਤੇ ਸਮਾਨ ਵਿਸ਼ਵ ਦੀ ਦਿਸ਼ਾ ’ਚ ਮਿਲ ਕੇ ਕੰਮ ਕੀਤਾ ਜਾਣਾ ਚਾਹੀਦਾ ਹੈ।

ਨਾਇਡੂ ਨੇ ਕਿਹਾ ਕਿ ਕੌਮਾਂਤਰੀ ਸ਼ਾਂਤੀ ਦਿਵਸ ’ਤੇ ਵਸੁਧੈਵ ਕੁਟੰੁਬਕਮ ਦੇ ਆਦਰਸ਼ ਨੂੰ ਯਾਦ ਕਰੋ ਸੰਵਿਧਾਨ ’ਚ ਸੂਬੇ ਦੇ ਨੀਤੀ ਨਿਰਦੇਸ਼ਕ ਤੱਤਾਂ ’ਚ ਇਹ ਉਮੀਦ ਹੈ ਕਿ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਨੂੰ ਦੇਸ਼ਾਂ ਦਰਮਿਆਨ ਨਿਆਂ ਸੰਗਤ ਸਨਮਾਨਪੂਰਨ ਸਬੰਧਾਂ ਦੇ ਅਧਾਰ ’ਤੇ ਵਧਾਇਆ ਜਾਣਾ ਚਾਹੀਦਾ ਹੈ ਅਸੀਂ ਸਦਾ ਵਿਸ਼ਵ ਸ਼ਾਂਤੀ ਦੇ ਪੰਚਸ਼ੀਲ ਦਾ ਪਾਲਣਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ